ਲੰਕਾ ਪ੍ਰੀਮੀਅਰ ਲੀਗ ''ਚ ਮਿਲੇਗਾ ਦਰਸ਼ਕਾਂ ਨੂੰ ਪ੍ਰਵੇਸ਼, ਸ਼੍ਰੀਲੰਕਾ ਕ੍ਰਿਕਟ ਨੇ ਕੀਤਾ ਐਲਾਨ

12/03/2021 7:27:57 PM

ਕੋਲੰਬੋ- ਸ਼੍ਰੀਲੰਕਾ ਦੇ ਲੀਗ ਕ੍ਰਿਕਟ ਟੂਰਨਾਮੈਂਟ ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਦੇ ਪੰਜ ਤੋਂ 23 ਦਸੰਬਰ ਤਕ ਹੋਣ ਵਾਲੇ ਦੂਜੇ ਸੈਸ਼ਨ ਲਈ ਸਿਰਫ਼ 50 ਫ਼ੀਸਦੀ ਦਰਸ਼ਕਾਂ ਨੂੰ ਸਟੇਡੀਅਮ 'ਚ ਪ੍ਰਵੇਸ਼ ਦੀ ਇਜਾਜ਼ਤ ਹੋਵੇਗੀ। ਸ਼੍ਰੀਲੰਕਾ ਕ੍ਰਿਕਟ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਸਮਝਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਦੇ ਇਨਫ਼ੈਕਸ਼ਨ ਫੈਲਣ ਤੋਂ ਰੋਕਣ ਲਈ ਸ਼੍ਰੀਲੰਕਾ ਦੇ ਸਿਹਤ ਮੰਤਰਾਲਾ ਦੀ ਸਿਫ਼ਾਰਸ਼ ਦੇ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। 

ਮੰਤਰਾਲਾ ਦੀ ਸਿਫ਼ਾਰਸ਼ ਦੇ ਮੱਦੇਨਜ਼ਰ ਸ਼੍ਰੀਲੰਕਾ ਕ੍ਰਿਕਟ ਬੋਰਡ ਤੇ ਲੀਗ ਦੇ ਆਯੋਜਕਾਂ ਵਲੋਂ ਟੂਰਨਾਮੈਂਟ ਦੇ ਦੌਰਾਨ ਸਾਵਧਾਨੀ ਦੇ ਉਪਾਅ ਨੂੰ ਯਕੀਨੀ ਕਰਨ ਲਈ ਇਕ ਮਜ਼ਬੂਤ ਯੋਜਨਾ ਵੀ ਲਾਗੂ ਕੀਤੀ  ਜਾਵੇਗੀ। ਪ੍ਰਸ਼ੰਸਕਾਂ ਨੂੰ ਮੈਚਾਂ ਦੇ ਦੌਰਾਨ ਹਰ ਸਮੇਂ ਮਾਸਕ ਪਹਿਨਣਾ ਹੋਵੇਗਾ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਹੋਵੇਗੀ। ਐੱਲ. ਪੀ. ਐੱਲ. ਦੇ ਅਧਿਕਾਰਤ ਪ੍ਰਮੋਟਰ ਤੇ ਆਈ. ਪੀ ਜੀ. ਦੇ ਸੀ. ਈ. ਓ. ਅਨਿਲ ਮੋਹਨ ਨੇ ਬਿਆਨ 'ਚ ਕਿਹਾ, 'ਕੋਈ ਵੀ ਟੂਰਨਾਮੈਂਟ ਇਸ ਦੇ ਪ੍ਰਸ਼ੰਸਕਾਂ ਦੇ ਬਿਨਾ ਪੂਰਾ ਨਹੀਂ ਹੁੰਦਾ ਹੈ, ਇਸ ਲਈ ਸਾਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਐੱਲ. ਪੀ. ਐੱਲ. ਦੇ ਦੂਜੇ ਸੈਸ਼ਨ ਲਈ ਸਟੇਡੀਅਮ 'ਚ 50 ਫ਼ੀਸਦੀ ਪ੍ਰਸ਼ੰਸਕਾਂ ਨੂੰ ਮੈਦਾਨ 'ਤੇ ਪ੍ਰਵੇਸ਼ ਦੀ ਇਜਾਜ਼ਤ ਦੇਵਾਂਗੇ।

Tarsem Singh

This news is Content Editor Tarsem Singh