10 ਸਾਲ ਵੱਡੀ ਅਤੇ 2 ਬੱਚਿਆਂ ਦੀ ਮਾਂ ਨੂੰ ਦਿਲ ਦੇ ਬੈਠੇ ਸੀ ਧਵਨ, ਇਸ ਤਰ੍ਹਾਂ ਹੋਈ ਸੀ ਮੁਲਾਕਾਤ (ਦੇਖੋ ਤਸਵੀਰਾਂ)

08/14/2017 10:57:36 AM

ਨਵੀਂ ਦਿੱਲੀ - ਸ਼੍ਰੀਲੰਕਾ ਖਿਲਾਫ 188 ਰਨ ਦੀ ਪਾਰੀ ਖੇਡ ਕੇ ਭਾਰਤੀ ਟੀਮ ਦੇ ਗੱਬਰ ਸੁਰਖੀਆਂ 'ਚ ਹਨ। ਹਾਲਾਂਕਿ, ਕ੍ਰਿਕਟ ਕਰੀਅਰ ਤੋਂ ਇਲਾਵਾ ਨਿੱਜੀ ਜ਼ਿੰਦਗੀ ਵੀ ਘੱਟ ਦਿਲਚਸਪ ਨਹੀਂ ਹੈ। 5 ਸਾਲ ਪਹਿਲਾਂ ਧਵਨ ਨੂੰ ਖੁਦ ਤੋਂ 10 ਸਾਲ ਵੱਡੀ ਔਰਤ ਅਤੇ 2 ਬੱਚਿਆਂ ਦੀ ਮਾਂ ਆਇਸ਼ਾ ਮੁਖਰਜੀ ਨਾਲ ਪਿਆਰ ਹੋ ਗਿਆ ਸੀ ਅਤੇ ਫਿਰ ਉਨ੍ਹਾਂ ਨੇ ਆਇਸ਼ਾ ਨੂੰ ਆਪਣੀ ਜੀਵਨ ਸਾਥੀ ਬਣਾ ਲਿਆ। 


ਫੇਸਬੁੱਕ 'ਤੇ ਤਸਵੀਰਾਂ ਦੇਖ ਕੇ ਹੋ ਗਏ ਸੀ ਕ੍ਰੇਜ਼ੀ 
ਇਕ ਵਾਰ ਸ਼ਿਖਰ ਧਵਨ ਅਤੇ ਹਰਭਜਨ ਸਿੰਘ ਫੇਸਬੁੱਕ ਚਲਾ ਰਹੇ ਸਨ ਤਾਂ ਹਰਭਜਨ ਨੇ ਆਪਣੀ ਇਸ ਦੋਸਤ ਬਾਰੇ ਧਵਨ ਨੂੰ ਦੱਸਿਆ। 25 ਸਾਲ ਦੇ ਧਵਨ ਆਇਸ਼ਾ ਦੀਆਂ ਤਸਵੀਰਾਂ ਦੇਖ ਕੇ ਕ੍ਰੇਜ਼ੀ ਹੋ ਗਏ ਅਤੇ ਉਨ੍ਹਾਂ ਨੇ ਆਉਣ ਵਾਲੇ ਕੱਲ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੱਤਾ। 
ਫੇਸਬੁੱਕ 'ਤੇ ਤਸਵੀਰਾਂ ਦੇਖਦੇ ਹੀ ਦਿਵਾਨੇ ਹੋਏ ਧਵਨ ਨੇ ਆਇਸ਼ਾ ਨਾਲ ਫੇਸਬੁੱਕ 'ਤੇ ਦੋਸਤੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਕੇ ਉਹ ਮੇਰੀ ਰਿਕਵੇਸਟ ਸਵੀਕਾਰ ਕਰੇਗੀ? ਕਾਫੀ ਸੋਚਣ ਤੋਂ ਬਾਅਦ ਉਨ੍ਹਾਂ ਨੇ ਰਿਕਵੇਸਟ ਭੇਜ ਦਿੱਤੀ। ਉੱਥੇ ਹੀ ਆਇਸ਼ਾ ਨੇ ਧਵਨ ਦੀ ਰਿਕਵੇਸਟ ਆਉਂਦੇ ਹੀ ਸਵੀਕਾਰ ਕਰ ਲਈ। 


ਆਇਸ਼ਾ ਨੇ ਕੀਤਾ ਵਿਆਹ ਲਈ ਪ੍ਰਪੋਜ਼ 
ਫੇਸਬੁੱਕ 'ਤੇ ਲਗਾਤਰ ਗੱਲਬਾਤ ਕਰਨ ਤੋਂ ਬਾਅਦ ਆਇਸ਼ਾਂ ਨੇ ਧਵਨ ਨਾਲ ਵਿਆਹ ਦੀ ਗੱਲ ਕੀਤੀ ਪਰ ਧਵਨ ਕਰੀਅਰ ਬਣਾਉਣ 'ਚ ਲੱਗੇ ਸਨ ਅਤੇ ਉਨ੍ਹਾਂ ਨੇ ਕੁਝ ਦਿਨ ਰੁਕਣ ਲਈ ਕਿਹਾ। ਫਿਰ ਧਵਨ ਬਾਅਦ 'ਚ ਤਿਆਰ ਹੋ ਗਏ ਅਤੇ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਹਾਲਾਂਕਿ, ਆਇਸ਼ਾ ਦੇ ਉਮਰ 'ਚ ਵੱਡੇ ਹੋਣ ਦੇ ਨਾਲ ਪਹਿਲਾਂ ਤੋਂ ਦੋ ਬੱਚੇ ਹੋਣ ਕਾਰਣ ਪਹਿਲਾਂ ਧਵਨ ਦਾ ਪਰਿਵਾਰ ਤਿਆਰ ਨਹੀਂ ਸੀ ਪਰ ਇਸ ਤੋਂ ਬਾਅਦ ਉਹ ਮੰਨ ਗਏ। 30 ਅਕਤੂਬਰ 2012 ਨੂੰ ਦੋਵਾਂ ਦਾ ਵਿਆਹ ਹੋ ਗਿਆ।

ਆਇਸ਼ਾ ਦੀ ਪਹਿਲੇ ਵਿਆਹ ਇਕ ਬਿਜ਼ਨਸਮੈਨ ਨਾਲ ਹੋਇਆ ਸੀ। ਪਹਿਲੇ ਵਿਆਹ ਤੋਂ ਉਨ੍ਹਾਂ ਦੀਆਂ ਦੋ ਬੇਟੀਆਂ ਹਨ। ਧਵਨ ਅਤੇ ਆਇਸ਼ਾ ਦਾ ਇਕ ਬੇਟਾ ਹੈ। ਬੇਟੇ ਦਾ ਨਾਂ ਜ਼ੋਰਾਵਰ ਹੈ।