ਬੇਅਰਸਟੋ ਨੇ ਬਣਾਇਆ ਦਾ ਸਭ ਤੋਂ ਵੱਡਾ ਰਿਕਾਰਡ, ਵਾਰਨਰ ਨਹੀਂ ਹਨ ਟਾਪ 5 'ਚ

04/23/2019 12:13:05 PM

ਜਲੰਧਰ : ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਨੇ ਹੈਦਰਾਬਾਦ ਦੇ ਮੈਦਾਨ 'ਤੇ ਇਕ ਵਾਰ ਫਿਰ ਤੋਂ ਕੇ. ਕੇ. ਆਰ. ਦੇ ਗੇਂਦਬਾਜ਼ਾਂ ਨੂੰ ਚੰਗੀ ਤਰਾਂ ਕਲਾਸ ਲੈਂਦੇ ਹੋਏ ਸਿਰਫ਼ 43 ਗੇਂਦਾਂ 'ਚ 80 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਬੇਇਰਸਟੋ ਨੇ ਸੱਤ ਚੌਕੇ ਤੇ ਚਾਰ ਛੱਕੇ ਲਗਾ ਕੇ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕੀਤਾ ਨਾਲ ਹੀ ਆਈ. ਪੀ. ਐੱਲ. ਦਾ ਅਜਿਹਾ ਰਿਕਾਰਡ ਵੀ ਆਪਣੇ ਨਾਂ ਕਰ ਗਏ ਜਿਸ ਨੂੰ ਪਾਉਣਾ ਹਰ ਕ੍ਰਿਕੇਟਰ ਲਈ ਮਾਣ ਦੀ ਗੱਲ ਹੈ। ਦਰਅਸਲ ਬੇਇਰਸਟੋ ਆਈ. ਪੀ. ਐੱਲ ਦੇ ਡੈਬਿਊ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌਣਾ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਪਹਿਲਾਂ ਇਹ ਰਿਕਾਰਡ ਸ਼੍ਰੇਅਸ ਅਈਅਰ ਦੇ ਨਾਂ ਸੀ।

ਵੇਖੋ ਰਿਕਾਰਡ-
ਆਈ. ਪੀ. ਐੱਲ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ
445 ਜਾਨੀ ਬੇਅਰਸਟੋ (ਹੈਦਰਾਬਾਦ, 2019)
439 ਸ਼੍ਰੇਅਸ ਅਈਅਰ (ਦਿੱਲੀ ਕੈਪੀਟਲਸ, 2015)
398 ਫਾਫ ਡੂ ਪਲੇਸਿਸ (ਸੀ. ਐੱਸ. ਕੇ, 2012)
394 ਐੱਲ ਸੀਮੰਸ (ਮੁੰਬਈ, 2014)
391 ਰਾਹੁਲ ਤਿਵਾਰੀ (ਆਰ. ਪੀ. ਐੱਸ, 2017)
382 ਇਵਿਨ ਲੁਈਸ (ਐੱਮ. ਆਈ, 2018) ਬੇਅਰਸਟੋ ਨੇ ਪਹਿਲਾਂ ਹੀ ਆਈ. ਪੀ. ਐੱਲ. 'ਚ ਵੱਡਾ ਰਿਕਾਰਡ ਬਣਾਉਣ 'ਤੇ ਕਿਹਾ ਕਿ ਇਹ ਸ਼ਾਨਦਾਰ ਰਿਹਾ ਹੈ। ਮੇਰਾ ਪਹਿਲਾ ਆਈ. ਪੀ. ਐੱਲ. ਹੈ ਤੇ ਮੈਂ ਇਸ ਦੇ ਹਰ ਹਿੱਸੇ ਨੂੰ ਜੀ ਰਿਹਾ ਹਾਂ। ਉਮੀਦ ਹੈ ਕਿ ਮੈਂ ਜਲਦ ਵਾਪਿਸ ਆ ਜਾਵਾਂਗਾ। ਬੇਇਰਸਟੋ ਨੇ ਇਸ ਦੌਰਾਨ ਆਪਣੀ ਟੀਮ ਦੇ ਮੱਧ ਕ੍ਰਮ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਮੱਧ ਕ੍ਰਮ ਬਾਰੇ ਬਹੁਤ ਸਾਰੀਆਂ ਗਲਤ ਤਰੀਕੇ ਨਾਲ ਗੱਲਾਂ ਹੋਈਆਂ ਹਨ। ਪਰ ਸਾਨੂੰ ਹੁਣ ਵਿਚਕਾਰ ਕ੍ਰਮ 'ਚ ਕੁਝ ਗੁਣਵੱਤਾ ਵਾਲੇ ਖਿਡਾਰੀ ਮਿਲੇ ਹਨ। ਇਸ ਤੋਂ ਪਹਿਲਾਂ ਜੋ ਖਿਡਾਰੀ ਕ੍ਰਿਜ਼ 'ਤੇ ਸਮਾਂ ਨਹੀਂ ਬਿਤਾ ਪਾਏ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣਾ ਕੰਮ ਠੀਕ ਨਾਲ ਨਹੀਂ ਕਰ ਪਾ ਰਹੇ।