ਇੰਡੀਅਨ ਗ੍ਰਾਂ.ਪੀ. 'ਚ ਸ਼੍ਰੀਸ਼ੰਕਰ ਨੇ ਲਾਈ ਅੱਠ ਮੀਟਰ ਦੀ ਲੰਬੀ ਛਲਾਂਗ, ਦੂਤੀ ਚੰਦ ਨੇ ਜਿੱਤਿਆ ਸੋਨ

08/17/2019 12:43:26 PM

ਸਪੋਰਸਟ ਡੈਸਕ— ਐਥਲੀਟ ਐੱਮ. ਸ਼੍ਰੀਸ਼ੰਕਰ ਨੇ ਭਾਰਤੀ ਜ਼ਮੀਨ 'ਤੇ ਛੇ ਮਹੀਨਿਆਂ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਵੀਂ ਇੰਡੀਅਨ ਗਰੈਂਡ ਪ੍ਰਿਕਸ 'ਚ ਸ਼ੁੱਕਰਵਾਰ ਨੂੰ ਇੱਥੇ ਲੰਬੀ ਛਲਾਂਗ ਦੇ ਮੁਕਾਬਲੇ 'ਚ ਅੱਠ ਮੀਟਰ ਦੀ ਛਲਾਂਗ ਲਗਾ ਕੇ ਸਤਰ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਹਾ 'ਚ 28 ਸਿਤੰਬਰ ਤੋਂ ਛੇ ਅਕਤੂਬਰ ਤੱਕ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕੇ ਸ਼੍ਰੀਸ਼ੰਕਰ ਨੇ ਇਸ ਤੋਂ ਪਹਿਲਾਂ ਭਾਰਤ 'ਚ ਦੋ ਮਾਰਚ ਨੂੰ ਸੰਗਰੂਰ ਵਿੱਖੇ ਮੁਕਾਬਲੇ 'ਚ ਭਾਗ ਲਿਆ ਸੀ। ਸਤਰ ਦਾ ਉਨ੍ਹਾਂ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਪਿਛਲੇ ਮਹੀਨੇ ਬਿਸਕੇਕ 'ਚ ਆਇਆ ਜੋ 7.97 ਮੀਟਰ ਦਾ ਸੀ। ਉਨ੍ਹਾਂ ਨੇ ਆਪਣੇ ਪਹਿਲੇ ਤਿੰਨ ਮੌਕਿਆ 'ਚ ਦੋ ਵਾਰ 7.95 ਦੀ ਦੂਰੀ ਤੈਅ ਕਰਨ ਤੋਂ ਬਾਅਦ ਅੱਠ ਮੀਟਰ ਦੀ ਛਲਾਂਗ ਲਗਾਈ। ਇਸ ਤੋਂ ਬਾਅਦ ਉਨ੍ਹਾਂ ਨੇ 6.71, 7. 62 ਤੇ 7.73 ਮੀਟਰ ਦੀ ਛਲਾਂਗ ਲਗਾਈ। ਇਹ ਤੀਜਾ ਮੌਕੇ ਹੈ ਜਦੋਂ ਸ਼੍ਰੀਸ਼ੰਕਰ ਨੇ ਅੱਠ ਮੀਟਰ ਲੰਬੀ ਛਲਾਂਗ ਲਗਾਈ ਹੈ।
ਉਨ੍ਹਾਂ ਨੇ ਇਸ ਤੋਂ ਪਹਿਲਾਂ ਭੁਵਨੇਸ਼ਵਰ 'ਚ ਹੋਏ ਰਾਸ਼ਟਰੀ ਓਪਨ ਚੈਂਪੀਅਨਸ਼ਿਪ 'ਚ 8.11 ਤੇ 8.20 ਮੀਟਰ ਦੀ ਛਲਾਂਗ ਨਾਲ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਸੀ। ਅੱਡੀ ਦੀ ਸੱਟ ਕਾਰਨ ਹਾਲਾਂਕਿ ਇਸ ਖਿਡਾਰੀ ਨੂੰ ਖੇਡ ਤੋਂ ਦੂਰ ਰਹਿਣਾ ਪਿਆ ਸੀ। ਉਨ੍ਹਾਂ ਨੇ ਇਸ ਸਾਲ ਜੂਨ 'ਚ ਵਾਪਸੀ ਤੋਂ ਬਾਅਦ ਯੂਰਪ 'ਚ ਚਾਰ ਟੂਰਨਾਮੈਂਟਾਂ 'ਚ ਭਾਗ ਲਿਆ। ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਸ਼੍ਰੀਸ਼ੰਕਰ ਨੇ ਕਿਹਾ, ' ਵਾਪਸੀ ਤੋਂ ਬਾਅਦ ਮੈਂ ਜ਼ਿਆਦਾ ਮੁਕਾਬਲਿਆਂ 'ਚ ਭਾਗ ਨਹੀਂ ਲਿਆ ਹੈ। ਮੈਂ ਅੱਠ ਮੀਟਰ ਦੀ ਦੂਰੀ ਤੈਅ ਕਰਨ ਨਾਲ ਖੁਸ਼ ਹਾਂ ਪਰ ਮੈਨੂੰ ਅੱਗੇ ਸੁਧਾਰ ਕਰਨਾ ਹੋਵੇਗਾ। 'ਕਰਨਾਟਕ ਦੇ ਸਿੱਧਾਰਥ ਨਾਇਕ (7.56 ਮੀਟਰ) ਦੂਜੇ ਤੇ ਹਰਿਆਣੇ ਦੇ ਸਾਹਿਲ ਮਹਾਬਲੀ (7.55 ਮੀਟਰ) ਤੀਜੇ ਸਥਾਨ 'ਤੇ ਰਹੇ। 

ਭਾਰਤੀ ਸਟਾਰ ਐਥਲੀਟ ਦੂਤੀ ਚੰਦ ਨੇ ਪੰਜਵੇਂ ਭਾਰਤੀ ਗਰੈਂਡ ਪ੍ਰਿਕਸ 'ਚ 100 ਮੀਟਰ ਈਵੈਂਟ 'ਚ ਸੋਨ ਤਮਗਾ ਜਿੱਤਿਆ। ਓਡਿਸ਼ਾ ਦੀ ਇਸ ਐਥਲੀਟ ਨੇ 11.42 ਸੈਕਿੰਡਜ਼ ਦੇ ਸਮੇਂ ਨਾਲ ਸਫਲਤਾ ਹਾਸਲ ਕੀਤੀ।