ਕਾਨੂੰਨੀ ਕਮੀਆਂ ਕਾਰਨ ਬਚ ਗਿਆ ਸ਼੍ਰੀਸੰਥ : ਦਿੱਲੀ ਦਾ ਸਾਬਕਾ ਪੁਲਸ ਡਿਪਟੀ ਕਮਿਸ਼ਨਰ ਨੀਰਜ ਕੁਮਾਰ

04/07/2024 9:21:18 PM

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੇ ਸਾਬਕਾ ਪੁਲਸ ਡਿਪਟੀ ਕਮਿਸ਼ਨਰ ਨੀਰਜ ਕੁਮਾਰ ਨੇ ਕਿਹਾ ਹੈ ਕਿ ਹਿੱਤਧਾਰਕਾਂ ਨੇ ਭਾਰਤੀ ਖੇਡਾਂ ਵਿਚ ਭ੍ਰਿਸ਼ਟਾਚਾਰ ਵਿਰੁੱਧ ਕਾਨੂੰਨ ਲਿਆਉਣ ਵਿਚ ਗੰਭੀਰਤਾ ਦੀ ਸਪੱਸ਼ਟ ਕਮੀ ਦਿਖਾਈ ਹੈ ਤੇ ਇਹ ਹੀ ਕਾਰਨ ਹੈ ਕਿ ਦਾਗੀ ਸਾਬਕਾ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਵਰਗਾ ਵਿਅਕਤੀ ਆਈ. ਪੀ.ਐੱਲ. 2013 ਵਿਚ ਉਸਦੇ ਵਿਰੁੱਧ ਸਪਾਟ ਫਿਕਸਿੰਗ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਬਚ ਗਿਆ।

37 ਸਾਲਾਂ ਤਕ ਦੇਸ਼ ਦੀ ਸੇਵਾ ਕਰਨ ਵਾਲੇ ਆਈ. ਪੀ. ਐੱਸ. ਅਧਿਕਾਰੀ ਨੀਰਜ ਦਿੱਲੀ ਪੁਲਸ ਦੇ ਇੰਚਾਰਜ਼ ਸਨ ਜਦਕਿ ਉਨ੍ਹਾਂ ਦੇ ਮਾਰਗਦਰਸ਼ਨ ਵਿਚ ਸਪੈਸ਼ਲ ਸੈੱਲ ਨੇ ਸ਼੍ਰੀਸੰਥ ਤੇ ਰਾਜਸਥਾਨ ਰਾਇਲਜ਼ ਦੇ ਉਸਦੇ ਸਾਥੀ ਕ੍ਰਿਕਟਰਾਂ ਅਜੀਤ ਚੰਦੀਲਾ ਤੇ ਅੰਕਿਤ ਚਵਾਨ ਨੂੰ ਸਪਾਟ ਫਿਕਿਸੰਗ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਸੀ। ਸੁਪਰੀਮ ਕੋਰਟ ਨੇ ਹਾਲਾਂਕਿ 2019 ਵਿਚ ਇਹ ਫੈਸਲਾ ਦੇਣ ਦੇ ਬਾਵਜੂਦ ਕਿ ਭਾਰਤ ਦੇ ਸਾਬਕਾ ਖਿਡਾਰੀ ਵਿਰੁੱਧ ਸਬੂਤ ਸਨ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਉਸ ’ਤੇ ਜ਼ਿੰਦਗੀ ਭਰ ਲਈ ਪਾਬੰਦੀ ਲਗਾਉਣ ’ਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ ਸੀ। ਅੰਤ ਸਜ਼ਾ ਨੂੰ ਘਟਾ ਕੇ 7 ਸਾਲ ਦੀ ਪਾਬੰਦੀ ਕਰ ਦਿੱਤਾ ਗਿਆ, ਜਿਹੜੀ ਸਤੰਬਰ 2020 ਵਿਚ ਖਤਮ ਹੋ ਗਈ।

Tarsem Singh

This news is Content Editor Tarsem Singh