IPL ਸਪਾਟ ਫਿਕਸਿੰਗ ''ਤੇ ਸ਼੍ਰੀਸੰਥ ਦਾ ਵੱਡਾ ਖ਼ੁਲਾਸਾ, ਕਿਹਾ- ਮੈਂ 10 ਲੱਖ ਰੁਪਏ ਲਈ ਅਜਿਹਾ ਕਿਉਂ ਕਰਾਂਗਾ

09/28/2021 3:37:51 PM

ਨਵੀਂ ਦਿੱਲੀ- ਸਾਲ 2013 'ਚ ਜਦੋਂ ਰਾਜਸਥਾਨ ਰਾਇਲਜ਼ ਦੇ ਕੁਝ ਖਿਡਾਰੀਆਂ ਦਾ ਨਾਂ ਫਿਕਸਿੰਗ 'ਚ ਆਇਆ ਸੀ ਉਦੋਂ ਕ੍ਰਿਕਟ ਜਗਤ 'ਚ ਉਥਲ-ਪੁਥਲ ਦਾ ਮਾਹੌਲ ਪੈਦਾ ਹੋ ਗਿਆ ਸੀ । ਇਸ ਦੌਰਾਨ ਜਿਸ ਖਿਡਾਰੀ ਦਾ ਨਾਂ ਸਭ ਤੋਂ ਜ਼ਿਆਦਾ ਉਛਾਲਿਆ ਸੀ ਉਹ ਕੋਈ ਹੋਰ ਨਹੀਂ ਬਲਕਿ ਭਾਰਤ ਦੇ ਤੇਜ਼ ਗੇਂਦਬਾਜ਼ ਐੱਸ ਸ੍ਰੀਸੰਥ  ਦਾ ਸੀ। ਹਾਲਾਂਕਿ ਸ੍ਰੀਸੰਥ ਨੇ ਆਪਣੀ ਸਜ਼ਾ ਪੂਰੀ ਕਰ ਲਈ ਤੇ ਉਨ੍ਹਾਂ ਨੇ ਕੇਰਲ ਵੱਲੋਂ ਘਰੇਲੂ ਕ੍ਰਿਕਟ 'ਚ ਵੀ ਹਿੱਸਾ ਲਿਆ ਹੈ ਪਰ ਸ੍ਰੀਸੰਤ ਨੇ ਸਾਲ 2013 ਦੀ ਉਸ ਘਟਨਾ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ।

ਇਕ ਨਿੱਜੀ ਵੈੱਬ ਪੋਰਟਲ ਨਾਲ ਗੱਲ ਕਰਦਿਆਂ ਸ਼੍ਰੀਸੰਤ ਨੇ ਕਿਹਾ, 'ਇਹ ਪਹਿਲਾਂ ਇੰਟਰਵਿਊ ਹੈ ਜਿਸ 'ਚ ਮੈਂ ਉਸ ਬਾਰੇ ਕੁਝ ਦੱਸ ਰਿਹਾ ਹਾਂ ਜਾਂ ਐਕਸਪਲੇਨ ਕਰ ਰਿਹਾ ਹਾਂ। ਇਕ ਓਵਰ 'ਚ 14 ਤੋਂ ਜ਼ਿਆਦਾ ਸਕੋਰ ਚਾਹੀਦੇ ਸਨ। ਮੈਂ 4 ਗੇਂਦਾਂ 'ਚ ਸਿਰਫ਼ 5 ਸਕੋਰ ਖਰਚ ਕੀਤੇ ਸਨ। ਕੋਈ ਨੌ ਬਾਲ ਨਹੀਂ, ਕੋਈ ਵਾਈਡ ਗੇਂਦ ਨਹੀਂ ਤੇ ਇੱਥੇ ਤਕ ਕਿ ਕੋਈ ਹੌਲੀ ਗੇਂਦ ਵੀ ਨਹੀਂ। ਮੈਂ ਪੈਰ 'ਤੇ 12 ਸਰਜ਼ਰੀ ਤੋਂ ਬਾਅਦ ਵੀ ਮੈਂ 130 ਤੋਂ ਵੀ ਜ਼ਿਆਦਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਿਹਾ ਸੀ।'

ਸਾਲ 2013 ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, 'ਮੈਂ ਇਰਾਨੀ ਟਰਾਫੀ 'ਚ ਹਿੱਸਾ ਲਿਆ ਸੀ ਤੇ ਮੈਂ ਅਫਰੀਕਾ ਖ਼ਿਲਾਫ਼ ਸੀਰੀਜ਼ ਲਈ ਖ਼ੁਦ ਨੂੰ ਤਿਆਰ ਕਰ ਰਿਹਾ ਸੀ ਜੋ ਕਿ ਸਾਲ 2013 'ਚ ਸਤੰਬਰ 'ਚ ਹੋਣ ਵਾਲਾ ਸੀ। ਅਸੀਂ ਜਲਦੀ ਜਾ ਰਹੇ ਸਨ। ਮੇਰਾ ਟੀਚਾ ਸੀ ਕਿ ਮੈਂ ਉਸ ਸੀਰੀਜ਼ 'ਚ ਹਿੱਸਾ ਬਣਾਂ। ਅਜਿਹਾ ਇਨਸਾਨ, ਅਜਿਹਾ ਕੁਝ ਨਹੀਂ ਕਰੇਗਾ ਤੇ ਉਹ ਵੀ 10 ਲੱਖ ਰੁਪਏ ਲਈ। ਮੈਂ ਵੱਡੀ-ਵੱਡੀ ਗੱਲਾਂ ਨਹੀਂ ਕਰ ਰਿਹਾ ਹਾਂ ਪਰ ਜਦੋਂ ਮੈਂ ਪਾਰਟੀ ਕਰਦਾ ਸੀ ਤਾਂ ਮੇਰਾ ਬਿੱਲ ਕਰੀਬ 2 ਲੱਖ ਰੁਪਏ ਆਉਂਦਾ ਸੀ।' ਸ੍ਰੀਸੰਤ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਮੈਂ ਕਈ ਲੋਕਾਂ ਦੀ ਮਦਦ ਕੀਤੀ ਹੈ ਤੇ ਉਨ੍ਹਾਂ ਦੀਆਂ ਦੁਆਵਾਂ ਕਾਰਨ ਮੈਂ ਉੱਥੇ ਬਾਹਰ ਨਿਕਲ ਪਾਇਆ। ਸ੍ਰੀਸੰਤ ਨੇ ਕਿਹਾ ਅਜਿਹਾ ਕਿਵੇਂ ਹੋ ਸਕਦਾ ਹੈ।

Tarsem Singh

This news is Content Editor Tarsem Singh