ਸ਼੍ਰੀਜੇਸ਼ ਨੂੰ ਏਸ਼ੀਆਡ ''ਚ ਮਿਲੀ ਪੁਰਸ਼ ਹਾਕੀ ਟੀਮ ਦੀ ਕਮਾਨ

07/09/2018 5:02:37 PM

ਨਵੀਂ ਦਿੱਲੀ : ਤਜ਼ਰਬੇਕਾਰ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਅਗਸਤ ਤੋਂ ਇੰਡੋਨੇਸ਼ੀਆ 'ਚ ਸ਼ੁਰੂ ਹੋਣ ਜਾ ਰਹੇ 18ਵੇਂ ਏਸ਼ੀਅਨ ਖੇਡਾਂ 'ਚ ਪਿਛਲੀ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਤਾਬ ਬਚਾਓ ਮੁਹਿੰਮ ਦੀ ਕਮਾਨ ਸੰਭਾਲਣਗੇ। ਹਾਕੀ ਇੰਡੀਆ ਨੇ ਸੋਮਵਾਰ ਨੂੰ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤਾ ਜਿਸਦੀ ਸ਼ੁਰੂਆਤ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ 'ਚ 18 ਅਗਸਤ ਤੋਂ ਹੋਣੀ ਹੈ। ਟੀਮ ਦੀ ਕਮਾਨ ਸ਼੍ਰੀਜੇਸ਼ ਨੂੰ ਦਿੱਤੀ ਗਈ ਹੈ ਜਦਕਿ ਚਿੰਗਲੇਨਸਾਨਾ ਸਿੰਘ ਕੰਜੁਮ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਭਾਰਤ ਨੇ ਸਾਲ 2014 ਦੇ ਇੰਚੀਓਨ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਸੋਨ ਤਮਗਾ ਜਿੱੱਤਆ ਸੀ ਅਤੇ ਇੰਡੋਨੇਸ਼ੀਆ 'ਚ ਉਹ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗਾ। ਸ਼੍ਰੀਜੇਸ਼ ਨੂੰ ਬੇਦ੍ਰਾ 'ਚ ਹੋਏ ਐਫ.ਆਈ.ਐੱਚ. ਪੁਰਸ਼ ਚੈਂਪੀਅਨਸ ਟ੍ਰਾਫੀ 'ਚ ਸਰਵਸ਼੍ਰੇਸ਼ਠ ਗੋਲਕੀਪਰ ਦੇ ਐਵਾਰਡ ਨਾਲ ਵੀ ਨਵਾਜਿਆ ਗਿਆ ਹੈ ਜਿਥੇ ਭਾਰਤ ਨੇ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਮਗਾ ਜਿੱਤਿਆ ਸੀ। ਮਿਡਫੀਲਡਰ ਚਿੰਗਲੇਨਾਸਾਨਾ ਨੂੰ ਟੂਰਨਾਮੈਂਟ 'ਚ ਉਪ-ਕਪਤਾਨ ਬਣਾਇਆ ਗਿਆ ਹੈ। ਮਿਡਫੀਲਡ 'ਚ ਸਰਦਾਰ ਸਿੰਘ, ਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਵਰਗੇ ਤਜ਼ਰਬੇਕਾਰ ਖਿਡਾਰੀ ਸ਼ਾਮਲ ਹਨ। ਭਾਰਤ ਦੀ ਫਾਰਵਰਡ ਲਾਈਨ 'ਚ ਅਕਾਸ਼ਦੀਪ ਸਿੰਘ ਦੀ ਵਾਪਸੀ ਹੋਈ ਹੈ।