ਹਾਰਦਿਕ ਦੀ ਫਿੱਟਨੈੱਸ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਹੋਵੇਗੀ ਟੀਮ ਦੀ ਚੋਣ

01/19/2020 11:37:29 AM

ਸਪੋਰਟਸ ਡੈਸਕ— ਆਲਰਾਊਂਡਰ ਹਾਰਦਿਕ ਪੰਡਯਾ ਦੀ ਫਿੱਟਨੈੱਸ 'ਤੇ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਰਾਸ਼ਟਰੀ ਚੋਣ ਕਮੇਟੀ ਨਿਊਜ਼ੀਲੈਂਡ ਦੌਰੇ ਲਈ ਭਾਰਤ ਦੀ ਟੈਸਟ ਤੇ ਵਨ ਡੇ ਟੀਮ ਦੀ ਚੋਣ ਕਰੇਗੀ। ਪਹਿਲਾਂ ਇਹ ਮੀਟਿੰਗ ਐਤਵਾਰ ਨੂੰ ਹੋਣੀ ਸੀ ਪਰ ਹੁਣ ਟੀਮ ਦੀ ਚੋਣ ਕੁਝ ਦਿਨ ਬਾਅਦ ਕੀਤੀ ਜਾਵੇਗੀ। 

ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ, ''ਟੀਮ ਦੀ ਚੋਣ ਦੇ ਸਬੰਧ 'ਚ ਜ਼ਿਆਦਾ ਚਰਚਾ ਨਹੀਂ ਹੋਵੇਗੀ ਪਰ ਹਾਰਦਿਕ ਦਾ ਫਿੱਟ ਹੋਣਾ ਜ਼ਰੂਰੀ ਹੈ। ਜਿਵੇਂ ਹੀ ਐੱਨ. ਸੀ. ਏ. (ਰਾਸ਼ਟਰੀ ਕ੍ਰਿਕਟ ਅਕੈਡਮੀ) ਹਾਰਦਿਕ ਨੂੰ ਮੁਕਾਬਲੇਬਾਜ਼ੀ ਕ੍ਰਿਕਟ ਖੇਡਣ ਲਈ ਹਰੀ ਝੰਡੀ ਦੇ ਦਿੰਦਾ ਹੈ ਤਾਂ ਉਹ ਟੀਮ 'ਚ ਸ਼ਾਮਲ ਹੋ ਜਾਵੇਗਾ। ਇਸ ਲਈ ਚੋਣਕਾਰ ਕੁਝ ਹੋਰ ਦਿਨ ਇੰਤਜ਼ਾਰ ਕਰਨਗੇ।'' ਜੇਕਰ ਹਾਰਦਿਕ ਫਿਟਨੈੱਸ 'ਚ ਅਸਫਲ ਰਹਿੰਦਾ ਹੈ ਤਾਂ ਚੋਣਕਾਰ ਸੂਰਯਕੁਮਾਰ ਯਾਦਵ ਦੀ ਜ਼ਬਰਦਸਤ ਬੱਲੇਬਾਜ਼ੀ ਕਰਨ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਸ ਨੂੰ ਚੁਣ ਸਕਦੇ ਹਨ।