ਜਾਸੂਸੀ ਕਰਨ ਲਈ ਲੀਡਸ ''ਤੇ ਲੱਗਾ 2 ਲੱਖ ਪੌਂਡ ਦਾ ਜੁਰਮਾਨਾ

02/19/2019 11:46:13 AM

ਲੰਡਨ : ਲੀਡਸ ਯੂਨਾਈਟਿਡ 'ਤੇ ਆਪਣੀ ਵਿਰੋਧੀ ਟੀਮ ਦੀ ਜਾਸੂਸੀ ਦੀ ਕੋਸ਼ਿਸ਼ ਕਰਨ ਲਈ 200000 ਪੌਂਡ (259000 ਡਾਲਰ) ਦਾ ਜੁਰਮਾਨਾ ਅਤੇ ਫਿਟਕਾਰ ਲਾਈ ਗਈ ਹੈ। ਲੀਡਸ ਦਾ ਹਾਲਾਂਕਿ ਕੋਈ ਅੰਕ ਨਹੀਂ ਕੱਟਿਆ ਗਿਆ ਹੈ ਜਿਸ ਨਾਲ ਟੀਮ ਦੀ ਪ੍ਰੀਮਿਅਰ ਲੀਗ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਬਰਕਰਾਰ ਹਨ। ਤਜ਼ਰਬੇਕਾਰ ਮੈਨੇਜਰ ਮਾਰਸੇਲੀ ਬੀਲਸਾ ਨੇ ਪਿਛਲੇ ਮਹੀਨੇ ਡਰਬੀ ਖਿਲਾਫ ਮੈਚ ਤੋਂ ਪਹਿਲਾਂ ਟ੍ਰੇਨਿੰਗ ਮੈਦਾਨ 'ਤੇ  ਜਾਸੂਸੀ ਕਰਨ ਲਈ ਕਿਸੇ ਨੂੰ ਭੇਜਣ ਦੀ ਗੱਲ ਸਵੀਕਾਰ ਕੀਤੀ ਸੀ, ਜਿਸ ਤੋਂ ਬਾਅਦ ਲੀਡਸ ਨੂੰ ਇੰਗਲਿਸ਼ ਫੁੱਟਬਾਲ ਲੀਗ ਦੀ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ।