Sports Wrap up 20 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

02/20/2019 11:30:03 PM

ਸਪੋਰਟਸ ਡੈੱਕਸ— ਜਿੱਥੇ ਇਕ ਪਾਸੇ ਕੇਂਦਰ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਉੱਥੇ ਹੀ ਝਾਰਖੰਡ ਤੇ ਬਿਹਾਰ 'ਚ ਨੌਜਵਾਨ ਕ੍ਰਿਕਟਰਾਂ ਨੂੰ ਸੂਬੇ ਦੀ ਕ੍ਰਿਕਟ ਟੀਮ 'ਚ ਮੌਕਾ ਦੇਣ ਦੇ ਨਾਂ 'ਤੇ 50 ਹਜ਼ਾਰ ਤੋਂ ਲੈ ਕੇ ਇਕ ਕਰੋੜ ਰੁਪਏ ਤੱਕ ਦੀ ਰਿਸ਼ਵਤ ਮੰਗਣ ਦਾ ਵੱਡਾ ਘੋਟਾਲਾ ਸਾਹਮਣੇ ਆਇਆ ਹੈ। ਅਰਜਨਟੀਨਾ ਦੇ ਫੁੱਟਬਾਲਰ ਮੌਰੋ ਇਕਾਰਡੀ ਤੇ ਉਸ ਦੀ ਮਾਡਲ ਪਤਨੀ ਵਾਂਡਾ ਵਿਚ ਦੂਰੀਆਂ ਹੋਰ ਵਧ ਗਈਆਂ ਹਨ।ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਘਪਲਾ : 1 ਕਰੋੜ ਦਿਓ ਬਿਹਾਰ ਤੇ ਝਾਰਖੰਡ ਦੀ ਰਣਜੀ ਟੀਮ 'ਚ ਜਗ੍ਹਾ ਲਓ


ਝਾਰਖੰਡ ਤੇ ਬਿਹਾਰ ਵਿਚ ਨੌਜਵਾਨ ਕ੍ਰਿਕਟਰਾਂ ਨੂੰ ਸੂਬੇ ਦੀ ਕ੍ਰਿਕਟ ਟੀਮ ਵਿਚ ਮੌਕਾ ਦੇਣ ਦੇ ਨਾਂ 'ਤੇ 50 ਹਜ਼ਾਰ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੀ ਰਿਸ਼ਵਤ ਮੰਗਣ ਦਾ ਵੱਡਾ ਘਪਲਾ ਸਾਹਮਣੇ ਆਇਆ ਹੈ। ਇਕ ਟੀ. ਵੀ. ਚੈਨਲ ਨੇ ਇਸ ਨੂੰ ਬ੍ਰੇਕ ਕਰਦੇ ਹੋਏ ਦੱਸਿਆ ਕਿ ਆਖਰ ਕਿਸ ਤਰ੍ਹਾਂ ਚੋਣਕਰਤਾ ਜਾਂ ਫਿਰ ਐਸੋਸੀਏਸ਼ਨ ਮੈਂਬਰ ਇਸ ਧੰਦੇ ਨੂੰ ਚਲਾ ਰਹੇ ਸਨ। ਘਪਲੇ ਦੇ ਖੁਲਾਸੇ ਨਾਲ ਕਈ ਵੱਡੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਨੂੰ ਜਾਣ ਕੇ ਕਿਸੇ ਵੀ ਕ੍ਰਿਕਟ ਫੈਨਜ਼ ਦਾ ਇਸ ਵੱਕਾਰੀ ਖੇਡ ਤੋਂ ਭਰੋਸਾ ਉੱਠਣ ਵਿਚ ਦੇਰ ਨਹੀਂ ਲੱਗੇਗੀ।

ਭਾਰਤ ਵਨ ਡੇ ਰੈਂਕਿੰਗ 'ਚ ਦੂਸਰੇ ਸਥਾਨ 'ਤੇ ਬਰਕਰਾਰ


ਭਾਰਤ ਆਈ. ਸੀ. ਸੀ. ਦੀ ਨਵੀਂ ਵਨ ਡੇ ਟੀਮ ਰੈਂਕਿੰਗ ਵਿਚ ਦੂਸਰੇ ਸਥਾਨ 'ਤੇ ਬਣਿਆ ਹੋਇਆ ਹੈ ਪਰ ਬੰਗਲਾਦੇਸ਼ ਖਿਲਾਫ 3-0 ਦੀ ਜਿੱਤ ਨਾਲ ਨਿਊਜ਼ੀਲੈਂਡ ਫਿਰ ਤੋਂ ਤੀਸਰੇ ਸਥਾਨ 'ਤੇ ਪਹੁੰਚ ਗਿਆ ਹੈ। ਆਈ. ਸੀ. ਸੀ. ਦੀ ਜਾਰੀ ਵਨ ਡੇ ਰੈਂਕਿੰਗ ਅਨੁਸਾਰ ਇੰਗਲੈਂਡ 126 ਅੰਕਾਂ ਨਾਲ ਪਹਿਲੇ ਅਤੇ ਭਾਰਤ (122 ਅੰਕ) ਦੂਸਰੇ ਸਥਾਨ 'ਤੇ ਹੈ।

ਬੰਬ ਹੋਣ ਦੀ ਖਬਰ ਕਾਰਨ ਏਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਦਾ ਪਹਿਲਾ ਰਾਊਂਡ ਰੱਦ


ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟ ਵਿਚੋਂ ਇਕ ਏਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਦਾ ਪਹਿਲਾ ਰਾਊਂਡ ਸ਼ੁਰੂ ਹੋਣ ਦੇ 45 ਮਿੰਟ ਅੰਦਰ ਹੀ ਬੰਬ ਦੀ ਖਬਰ ਹੋਣ ਕਾਰਨ ਰੱਦ ਕਰ ਦਿੱਤਾ ਗਿਆ।

ਆਈ. ਸੀ. ਸੀ. ਨੇ ਕੋਚ ਇਰਫਾਨ ਅੰਸਾਰੀ 'ਤੇ ਲਾਈ 10 ਸਾਲ ਦੀ ਪਾਬੰਦੀ


ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਯੂ. ਏ. ਈ. ਵਿਚ ਰਹਿਣ ਵਾਲੇ ਕੋਚ ਇਰਫਾਨ ਅੰਸਾਰੀ 'ਤੇ 10 ਲਈ ਪਾਬੰਦੀ ਲਾ ਦਿੱਤੀ ਹੈ। ਅੰਸਾਰੀ ਨੂੰ 2017 ਵਿਚ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨਾਲ 'ਭ੍ਰਿਸ਼ਟ ਸੰਪਰਕ' ਕਰਨ ਦਾ ਦੋਸ਼ੀ ਪਾਇਆ ਗਿਆ ਹੈ। 

ਤਮਗਾ ਜਿੱਤ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਨੂੰ ਬੇਤਾਬ ਸੀ : ਅਮਿਤ


ਵੱਕਾਰੀ ਸਟ੍ਰੈਂਡਜਾ ਮੈਮੋਰੀਅਲ ਟੂਰਨਾਮੈਂਟ ਵਿਚ ਜਿੱਤੇ ਗਏ ਸੋਨ ਤਮਗੇ ਨੂੰ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸਮਰਪਿਤ ਕਰਨ ਵਾਲੇ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਕਿਹਾ ਕਿ ਫੌਜ ਨਾਲ ਸਬੰਧਤ ਹੋਣ ਕਾਰਨ ਉਸ ਨੂੰ ਇਸ ਘਟਨਾ ਨਾਲ ਜ਼ਿਆਦਾ ਦੁੱਖ ਪੁੱਜਾ ਸੀ।

ਸਾਊਥੀ ਦੀ ਖਤਰਨਾਕ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਕੀਤਾ ਕਲੀਨ ਸਵੀਪ


ਟਿਮ ਸਾਊਥੀ (65 ਦੌੜਾਂ ਦੇ ਕੇ 6 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੇ ਤਜਰਬੇਕਾਰ ਰੌਸ ਟੇਲਰ ਦੀ 69 ਦੌੜਾਂ ਦੀ ਅਰਧ-ਸੈਂਕੜਾ ਪਾਰੀ ਦੀ ਬਦੌਲਤ ਮੇਜ਼ਬਾਨ ਨਿਊਜ਼ੀਲੈਂਡ ਨੇ ਯੂਨੀਵਰਸਿਟੀ ਓਵਲ ਮੈਦਾਨ 'ਚ ਖੇਡੇ ਗਏ ਤੀਸਰੇ ਤੇ ਆਖਰੀ ਵਨ ਡੇ 'ਚ ਬੰਗਲਾਦੇਸ਼ ਨੂੰ 88 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕਰ ਲਿਆ।

ਫੁੱਟਬਾਲਰ ਮੌਰੋ ਦੀ ਵਿਆਹੁਤਾ ਜ਼ਿੰਦਗੀ ਖਤਰੇ 'ਚ, ਪਤਨੀ ਨੇ ਸਾੜੀ ਦੋਵਾਂ ਦੀ ਫੋਟੋ


ਅਰਜਨਟੀਨਾ ਦੇ ਫੁੱਟਬਾਲਰ ਮੌਰੋ ਇਕਾਰਡੀ ਤੇ ਉਸ ਦੀ ਮਾਡਲ ਪਤਨੀ ਵਾਂਡਾ ਵਿਚ ਦੂਰੀਆਂ ਹੋਰ ਵਧ ਗਈਆਂ ਹਨ। ਬੀਤੇ ਦਿਨੀਂ ਖਬਰ ਆਈ ਸੀ ਕਿ ਦੋਵਾਂ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਹੈ। ਇਸ ਵਿਚਾਲੇ ਵਾਂਡਾ ਨੇ ਆਪਣੇ ਇੰਸਾਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕਰ ਕੇ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਉਕਤ ਵੀਡੀਓ ਵਿਚ ਵਾਂਡਾ ਮੌਰੋ ਦੇ ਨਾਲ ਵਾਲੀ ਫੋਟੋ ਸਾੜਦੀ ਹੋਈ ਦਿਸ ਰਹੀ ਹੈ। ਇਸ ਤੋਂ ਇਹ ਕਿਆਸ ਲੱਗ ਰਹੇ ਹਨ ਕਿ ਵਾਂਡਾ ਵਲੋਂ ਰਿਸ਼ਤੇ ਨੂੰ ਖਤਮ ਕਰ ਦਿੱਤਾ ਗਿਆ ਹੈ।

ਛੱਕਾ ਲਾਉਣ 'ਚ ਸਿੱਧੂ ਅੱਗੇ ਪਰ ਪੁਲਵਾਮਾ ਹਮਲੇ 'ਤੇ ਭੱਜੀ ਦੀ ਗੁਗਲੀ ਚਰਚਾ 'ਚ


ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਬਿਆਨਾਂ ਨੂੰ ਲੈ ਕੇ ਚਰਚਾਂ 'ਚ ਹਨ। ਹਰਭਜਨ ਸਿੰਘ ਤਿੱਖੀ ਪ੍ਰਤੀਕਿਰਿਆ ਦੇ ਕੇ ਸ਼ਲਾਘਾ ਲੁੱਟ ਰਹੇ ਹਨ ਤਾਂ ਉੱਥੇ ਹੀ ਡਿਫੈਂਸਿਵ ਮੂਡ ਅਪਣਾਉਂਦਿਆਂ ਸਿੱਧੂ ਟੀ. ਵੀ. ਚੈਨਲਾਂ ਤੋਂ ਇਲਾਵਾ ਸੋਸ਼ਲ ਸਾਈਟਸ 'ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ। ਦਸ ਦਈਏ ਕਿ ਪਾਕਿਸਤਾਨ ਦੇ ਪ੍ਰਤੀ ਹਮਦਰਦੀ ਦਿਖਾਉਣ ਵਾਲੇ ਸਿੱਧੂ ਜਦੋਂ ਕ੍ਰਿਕਟ ਮੈਦਾਨ 'ਤੇ ਸੀ ਤਾਂ ਉਸ ਦਾ ਬੱਲਾ ਪਾਕਿਸਤਾਨ ਖਿਲਾਫ ਖੂਬ ਬੋਲਦਾ ਸੀ।

ਖਲੀ ਦੀ ਪਾਕਿ ਨੂੰ ਲਲਕਾਰ, ਕਿਹਾ- ਬੰਬ ਦਾ ਜਵਾਬ ਬੰਬ ਨਾਲ ਦਿਆਂਗੇ


9 ਮਾਰਚ ਨੂੰ ਬਠਿੰਡਾ 'ਚ ਸੀ.ਡਬਲਿਊ.ਈ. ਵੱਲੋਂ ਫਾਈਟ ਕਰਵਾਈ ਜਾਵੇਗੀ ਜਿਸ 'ਚ ਕਈ ਵਿਦੇਸ਼ੀ ਰੈਸਲਰ ਵੀ ਹੋਣਗੇ। ਇਹ ਫਾਈਟ ਬਠਿੰਡਾ ਦੇ ਖੇਡ ਸਟੇਡੀਅਮ 'ਚ ਕਰਵਾਈ ਜਾ ਰਹੀ ਹੈ। ਦਲੀਪ ਸਿੰਘ ਰਾਣਾ ਉਰਫ ਖਲੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਅਤੇ ਖੇਡਾਂ ਵੱਲ ਰੁਝਾਨ ਵਧਾਉਣ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰੈਨਾ ਦੀ ਵਰਲਡ ਕੱਪ ਲਈ ਕੋਹਲੀ ਨੂੰ ਸਲਾਹ, ਧੋਨੀ ਤੋਂ ਇੰਝ ਕਰਵਾਈ ਜਾਵੇ ਬੱਲੇਬਾਜ਼ੀ


ਮਹਿੰਦਰ ਸਿੰਘ ਧੋਨੀ ਦੀ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ 'ਚ ਮਹੱਤਵਪੂਰਨ ਭੂਮਿਕਾ ਹੋਵੇਗੀ, ਅਜਿਹਾ ਮੰਨਣਾ ਹੈ ਚੇਨਈ ਸੁਪਰ ਕਿੰਗਜ਼ ਦੇ ਉਨ੍ਹਾਂ ਦੇ ਸਾਥੀ ਅਤੇ ਸੀਨੀਅਰ ਕ੍ਰਿਕਟਰ ਸੁਰੇਸ਼ ਰੈਨਾ ਦਾ। ਕ੍ਰਿਕਟ ਮਾਹਰ ਇਸ ਵਾਰ ਟੀਮ ਇੰਡੀਆ ਨੂੰ ਫੇਵਰੇਟ ਕਹਿ ਰਹੇ ਹਨ ਤਾਂ ਦੂਜੇ ਪਾਸੇ ਵਿਰਾਟ ਕੋਹਲੀ ਵਰਲਡ ਕੱਪ ਤੋਂ ਪਹਿਲਾਂ ਟੀਮ ਕਾਂਬੀਨੇਸ਼ਨ ਫਾਈਨਲ ਕਰਨ 'ਚ ਲੱਗੇ ਹਨ।

Gurdeep Singh

This news is Content Editor Gurdeep Singh