Sports Wrap up 11 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

02/12/2019 12:49:38 AM

ਸਪੋਰਟਸ ਡੈੱਕਸ— ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਭੰਡਾਰੀ 'ਤੇ ਹੋਇਆ ਹਮਲਾ। ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਰਹਾਨੇ, ਪੰਤ ਤੇ ਸ਼ੰਕਰ ਵਿਸ਼ਵ ਕੱਪ ਦੀ ਦੌੜ 'ਚ ਸ਼ਾਮਲ ਹਨ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਭੰਡਾਰੀ 'ਤੇ ਹਮਲਾ, ਹਸਪਤਾਲ 'ਚ ਦਾਖਲ


ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਡੀ. ਡੀ. ਸੀ. ਏ. ਦੀ ਸੀਨੀਅਰ ਚੋਣ ਕਮੇਟੀ ਦੇ ਮੁਖੀ ਅਮਿਤ ਭੰਡਾਰੀ 'ਤੇ ਦਿੱਲੀ ਸੀਨੀਅਰ ਟੀਮ ਦੇ ਸੇਂਟ ਸਟੀਫਨਸ ਮੈਦਾਨ 'ਤੇ ਚੱਲ ਰਹੇ ਅਭਿਆਸ ਦੌਰਾਨ ਸੋਮਵਾਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ।

ਟੀ-20 ਰੈਂਕਿੰਗ 'ਚ ਕੁਲਦੀਪ ਬਣਿਆ ਨੰ.-2


ਭਾਰਤ ਦਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਆਈ. ਸੀ. ਸੀ. ਪੁਰਸ਼ ਟੀ-20 ਰੈਂਕਿੰਗ ਵਿਚ ਇਕ ਸਥਾਨ ਦੀ ਛਲਾਂਗ ਲਾ ਕੇ ਦੂਜੇ ਸਥਾਨ 'ਤੇ ਕਾਬਜ਼ ਹੋ ਗਿਆ ਹੈ ਤੇ ਇਹ ਉਸ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ।

ਰਹਾਨੇ, ਪੰਤ ਤੇ ਸ਼ੰਕਰ ਵਿਸ਼ਵ ਕੱਪ ਦੀ ਦੌੜ 'ਚ ਸ਼ਾਮਲ 


ਭਾਰਤੀ ਸੀਨੀਅਰ ਕ੍ਰਿਕਟ ਚੋਣ ਕਮੇਟੀ ਦੇ ਮੁਖੀ ਐੱਮ. ਐੱਸ. ਕੇ. ਪ੍ਰਸਾਦ ਨੇ ਕਿਹਾ ਹੈ ਕਿ ਇਸ ਸਾਲ ਇੰਗਲੈਂਡ ਵਿਚ 30 ਮਈ ਤੋਂ ਹੋਣ ਵਾਲੇ ਵਿਸ਼ਵ ਕੱਪ ਲਈ ਰਿਸ਼ਭ ਪੰਤ, ਵਿਜੇ ਸ਼ੰਕਰ ਤੇ ਅਜਿੰਕਯ ਰਹਾਨੇ ਟੀਮ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚ ਸ਼ਾਮਲ ਹਨ।

ਸਾਨੂੰ ਭਾਰਤ ਨਾਲ ਖੇਡਣ ਲਈ ਅਜਿਹੇ ਕਦਮ ਚੁੱਕਣ ਦੀ ਜ਼ਰੂਰਤ : ਵਸੀਮ ਖਾਨ


ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਨਵੇਂ ਮੈਨੇਜ਼ਿੰਗ ਡਾਇਰੈਕਟਰ (ਐੱਮ. ਡੀ.) ਵਸੀਮ ਖਾਨ ਦਾ ਮੰਨਣਾ ਹੈ ਕਿ ਨੇੜ-ਭਵਿੱਖ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਕ੍ਰਿਕਟ ਸੀਰੀਜ਼ ਖੇਡੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਦੋਵਾਂ ਟੀਮਾਂ ਨੂੰ ਮੈਦਾਨ 'ਤੇ ਲਿਆਉਣ ਲਈ ਨਵੀਂ ਰਣਨੀਤੀ ਅਪਣਾਉਣ ਦੀ ਜ਼ਰੂਰਤ ਹੈ।

ਪੈਟਰੋਲੀਅਮ ਸਪੋਰਟਸ ਬੋਰਡ ਬਣਿਆ ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨ


39ਵੀਂ ਰਾਸ਼ਟਰੀ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਅੰਤ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ. ਬੀ.) ਨੇ ਪੁਰਸ਼ ਤੇ ਮਹਿਲਾ ਵਰਗ ਵਿਚ ਆਪਣਾ ਦਬਦਬਾ ਸਾਬਤ ਕਰਦਿਆਂ ਵੱਡੇ ਫਰਕ ਨਾਲ ਖਿਤਾਬ ਆਪਣੇ ਨਾਂ ਕਰ ਲਿਆ। 

ਅਭਿਆਸ ਮੈਚ ਦੌਰਾਨ ਡਿੰਡਾ ਦੇ ਸਿਰ 'ਚ ਲੱਗੀ ਸੱਟ


ਬੰਗਾਲ ਦੇ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੂੰ ਈਡਨ ਗਾਰਡਨ 'ਤੇ ਸੋਮਵਾਰ ਟੀ-20 ਅਭਿਆਸ ਮੈਚ ਦੌਰਾਨ ਆਪਣੀ ਹੀ ਗੇਂਦ 'ਤੇ ਕੈਚ ਫੜਨ ਦੀ ਕੋਸ਼ਿਸ਼ ਵਿਚ ਸਿਰ 'ਤੇ ਸੱਟ ਲੱਗ ਗਈ। ਇਹ ਘਟਨਾ ਉਸ ਸਮੇਂ ਹੋਈ, ਜਦੋਂ ਬੱਲੇਬਾਜ਼ ਬੀਰੇਂਦਰ ਵਿਵੇਕ ਸਿੰਘ ਨੇ ਸਟ੍ਰੇਟ ਡ੍ਰਾਈਵ ਲਾਇਆ ਤੇ ਡਿੰਡਾ ਨੇ ਕੈਚ ਫੜਨ ਦੀ ਕੋਸ਼ਿਸ਼ ਕੀਤੀ। ਗੇਂਦ ਉਸ ਦੇ ਹੱਥੋਂ ਛੁੱਟ ਕੇ ਉਸ ਦੇ ਮੱਥੇ 'ਤੇ ਜਾ ਲੱਗੀ। 

ਕੋਹਲੀ ਨਾਲ ਤੁਲਨਾ ਕਰਨ 'ਤੇ ਭੜਕਿਆ ਇਹ ਪਾਕਿ ਖਿਡਾਰੀ


ਕ੍ਰਿਕਟ ਜਗਤ ਵਿਚ ਪਿਛਲੇ ਕੁਝ ਸਾਲਾਂ ਵਿਚ ਜੇਕਰ ਕੋਈ ਬੱਲੇਬਾਜ਼ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੀ ਤੁਲਨਾ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਅਤੇ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਵਿਰਾਟ ਕੋਹਲੀ ਨਾਲ ਕੀਤੀ ਜਾਂਦੀ ਹੈ। ਹਾਲਾਂਕਿ ਇਸ ਸੂਚੀ ਵਿਚ ਇਕ ਨਾਂ ਬਾਬਰ ਆਜ਼ਮ ਦਾ ਵੀ ਹੈ ਜਿਸਦੀ ਲਗਾਤਾਰ ਤੁਲਨਾ ਇਸ ਖਿਡਾਰੀ ਨਾਲ ਕੀਤੀ ਜਾਂਦੀ ਰਹੀ ਹੈ। ਅਜਿਹੇ 'ਚ  ਇਸ ਮੁੱਧੇ 'ਤੇ ਵਾਰ-ਵਾਰ ਕੋਹਲੀ ਨਾਲ ਨਾਂ ਜੋੜਨ 'ਤੇ ਆਜ਼ਮ ਨੇ ਕਿਹਾ ਕਿ 'ਮੇਰੀ ਕੋਹਲੀ ਨਾਲ ਤੁਲਨਾ ਨਾ ਕਰੋ'।

ਪ੍ਰਜਨੇਸ਼ ਏ. ਟੀ. ਪੀ. ਰੈਂਕਿੰਗ ਦੇ ਚੋਟੀ 100 'ਚ ਸ਼ਾਮਲ


ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਪ੍ਰਜਨੇਸ਼ ਗੁਣੇਸ਼ਵਰਨ ਆਪਣੇ ਕਰੀਅਰ ਵਿਚ ਪਹਿਲੀ ਵਾਰ ਏ. ਟੀ. ਪੀ. ਰੈਂਕਿੰਗ ਵਿਚ ਚੋਟੀ 100 ਵਿਚ ਪਹੁੰਚ ਗਏ ਹਨ, ਜੋ 6 ਸਥਾਨ ਚੜ੍ਹ ਕੇ 97ਵੇਂ ਸਥਾਨ 'ਤੇ ਹਨ। ਪ੍ਰਜਨੇਸ਼ ਚੋਟੀ 100 ਵਿਚ ਪਹੁੰਚਣ ਵਾਲੇ ਤੀਜੇ ਭਾਰਤੀ ਹਨ। ਉਸ ਤੋਂ ਪਹਿਲਾਂ ਸੋਮਦੇਵ ਅਤੇ ਯੁਕੀ ਭਾਂਬਰੀ ਇਹ ਕਮਾਲ ਕਰ ਚੁੱਕੇ ਹਨ। ਪਿਛਲੇ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਜਨੇਸ਼ ਪਿਛਲੇ ਹਫਤੇ ਏ. ਟੀ. ਪੀ. ਚੇਨਈ ਚੈਲੰਜਰ ਦੇ ਸੈਮੀਫਾਈਨਲ ਵਿਚ ਪਹੁੰਚੇ ਸੀ।

ਨਾਂਤੇਸ ਕਲੱਬ ਨੇ ਸਾਲਾ ਨੂੰ ਦਿੱਤੀ ਭਾਵਨਾਤਮਕ ਸ਼ਰਧਾਂਜਲੀ


ਐਮਿਲਿਆਨੋ ਸਾਲਾ ਦੇ ਸਾਬਕਾ ਕਲੱਬ ਨਾਂਤੇਸ ਨੇ ਅਰਜਨਟੀਨਾ ਦੇ ਇਸ ਸਟ੍ਰਾਈਕਰ ਨੂੰ ਭਾਵਨਾਤਮਕ ਵਿਦਾਈ ਸ਼ਰਧਾਂਜਲੀ ਦਿੱਤੀ ਜਿਸ ਦਾ ਮ੍ਰਿਤ ਸਰੀਰ ਇਸ ਹਫਤੇ ਕ੍ਰੈਸ਼ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਪਲੇਨ ਵਿਚੋਂ ਕੱਢਿਆ ਗਿਆ। ਨਾਂਤੇਸ ਦੇ ਖਿਡਾਰੀ ਫੁਲਬੈਕ ਦੀ ਜਰਸੀ ਪਾ ਕੇ ਖੇਡੇ, ਜਿਸ ਦੇ ਪਿੱਛੇ ਸਾਲਾ ਦਾ ਨਾਂ ਲਿਖਿਆ ਸੀ। ਇਹੀ ਨਹੀਂ ਮੈਚ ਦੇ ਟਿਕਟ ਦਾ ਰੇਟ ਵੀ 9 ਯੂਰੋ ਰੱਖਿਆ ਗਿਆ ਜੋ ਸਾਲਾ ਦੀ ਜਰਸੀ ਦਾ ਨੰਬਰ ਸੀ। ਉਸ ਜਰਸੀ ਨੂੰ ਹੁਣ ਹਟਾ ਦਿੱਤਾ ਗਿਆ ਹੈ।

ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੇ ਅੰਡਰਟੇਕਰ, ਭੱਜ ਕੇ ਬਚਾਈ ਜਾਨ (Video)


ਇਸ ਵਿਚ ਕੋਈ ਸ਼ੱਕ ਨਹੀਂ ਕਿ ਅੰਡਰਟੇਕਰ ਡਬਲਿਯੂ. ਡਬਲਿਯੂ. ਈ. ਦੇ ਸਭ ਤੋਂ ਮਸ਼ਹੂਰ ਰੈਸਲਰ ਹਨ। ਡਬਲਿਯੂ. ਡਬਲਿਯੂ. ਈ. ਦਾ ਕੋਈ ਵੀ ਦੌਰ ਰਿਹਾ ਹੋਵੇ ਪਰ ਉਸ ਦੀ ਪ੍ਰਸਿੱਧੀ ਵਿਚ ਕਦੇ ਕਮੀ ਨਹੀਂ ਆਈ। ਇਹੀ ਵਜ੍ਹਾ ਹੈ ਕਿ ਜਦੋਂ ਰੈਸਲਮੇਨੀਆ 33 ਵਿਚ ਉਸ ਨੇ ਸਨਿਆਸ ਲਿਆ ਤਾਂ ਪੂਰੀ ਦੁਨੀਆ ਵਿਚ ਮੌਜੂਦ ਪ੍ਰਸ਼ੰਸਕ ਉਦਾਸ ਹੋ ਗਏ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਡਬਲਿਯੂ. ਡਬਲਿਯੂ. ਈ. ਵਿਚ 100 ਤੋਂ ਵੱਧ ਖਿਤਾਬ ਜਿੱਤਣ ਵਾਲੇ ਅੰਡਰਟੇਕਰ ਇਕਲੌਤੇ ਰੈਸਲਰ ਹਨ।