Sports warp up 03 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

01/03/2019 11:35:13 PM

ਸਪੋਰਟਸ ਡੈੱਕਸ— ਆਸਟਰੇਲੀਆ ਵਿਰੁੱਧ ਚੌਥੇ ਟੈਸਟ 'ਚ ਚੇਤੇਸ਼ਵਰ ਪੁਜਾਰਾ ਨੇ ਸੈਂਕੜੇ ਵਾਲੀ ਪਾਰੀ ਖੇਡ 5 ਰਿਕਾਰਡਸ ਆਪਣੇ ਨਾਂ ਕੀਤੇ। ਨਾਲ ਹੀ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡਿਆ। ਇਕ ਫੁੱਟਬਾਲਰ ਨੂੰ ਪੌਪ ਸਿੰਗਰ ਨੂੰ ਫਸਰਟਿਗ ਮੈਸੇਜ ਕਰਨਾ ਮਹਿੰਗਾ ਪੈ ਗਿਆ। ਇਸ ਤੋਂ ਇਲਾਵਾ ਅੱਜ ਸ਼੍ਰੀਲੰਕਾ-ਨਿਊਜ਼ੀਲੈਂਡ ਵਿਚਾਲੇ ਵਨ ਡੇ ਮੈਚ ਦੌਰਾਨ ਏ.ਬੀ. ਡੀਵਿਲੀਅਰਸ ਦਾ ਵਿਸ਼ਵ ਰਿਕਾਰਡ ਟੁੱਟਣੋਂ ਖੁੰਝ ਗਿਆ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਟੁੱਟਣੋਂ ਬਚਿਆ ਡੀਵਿਲੀਅਰਸ ਦਾ ਵਿਸ਼ਵ ਰਿਕਾਰਡ


ਨਿਊਜ਼ੀਲੈਂਡ-ਸ਼੍ਰੀਲੰਕਾ ਵਿਚਾਲੇ 3 ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਦੇ ਆਲਰਾਊਂਡਰ ਜੇਮਸ ਨੀਸ਼ਮ ਨੇ ਸਿਰਫ 13 ਗੇਂਦਾਂ 'ਚ ਧਮਾਕੇਦਾਰ ਜੇਤੂ 47 ਦੌੜਾਂ ਦੀ ਪਾਰੀ ਖੇਡ ਸਭ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਇਸ ਤੇਜ਼ ਪਾਰੀ ਦੇ ਬਾਵਜੂਦ ਦੱਖਣੀ ਅਫਰੀਕਾ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਏ. ਬੀ. ਡੀਵਿਲੀਅਰਸ ਦਾ ਇਕ ਰਿਕਾਰਡ ਟੁੱਟਣ ਤੋਂ ਬੱਚ ਗਿਆ।
ਫੁੱਟਬਾਲਰ 'ਤੇ ਵਰ੍ਹੀ ਪੌਪ ਗਾਇਕਾ, ਕਿਹਾ- ਆਪਣੇ 3 ਬੱਚੇ ਸੰਭਾਲੋ, ਮੈਨੂੰ ਇਕੱਲਾ ਛੱਡੋ


ਸਭ ਤੋਂ ਪ੍ਰਸਿੱਧ ਖੇਡ ਹੋਣ ਦੇ ਬਾਵਜੂਦ ਫੁੱਟਬਾਲਰ ਦੀ ਪੂਰੀ ਦੁਨੀਆ 'ਚ ਕਈ ਚੰਗੀਆਂ ਫੈਨਜ਼ ਵੀ ਹੁੰਦੀਆਂ ਹਨ। ਇਨ੍ਹਾਂ 'ਚ ਕੋਈ ਫੈਨਸ ਤਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਹਨ ਜੋ ਆਪਣੇ ਸਟਾਰ ਖਿਡਾਰੀ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੀਆਂ ਹਨ। ਇਸ ਚੱਕਰ 'ਚ ਸਟਾਰ ਖਿਡਾਰੀ ਕਈ ਵਾਰ ਆਪਣੀ ਹੱਦ ਤਕ ਭੁੱਲ ਜਾਂਦੇ ਹਨ, ਜਿਸ ਦਾ ਖਾਮਿਆਜ਼ਾ ਬਾਅਦ 'ਚ ਉਨ੍ਹਾਂ ਨੂੰ ਭੁਗਤਣਾ ਵੀ ਪੈਂਦਾ ਹੈ। ਬੀਤੇ ਦਿਨ ਇਕ ਫੁੱਟਬਾਲਰ ਨੂੰ ਭ੍ਰਿਸ਼ਟਾਚਾਰ ਦਾ ਪਾਠ ਪੜ੍ਹਾਇਆ ਹੈ ਅਮਰੀਕੀ ਗਾਇਕਾ ਬੇਬ ਰੇਕਸਾ ਨੇ।
ਪੁਜਾਰਾ ਦੀ ਤਰ੍ਹਾਂ ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨੀ ਪਵੇਗੀ : ਲਾਬੂਸ਼ੇਨ


ਆਸਟਰੇਲੀਆ ਦੇ ਤੀਜੇ ਨੰਬਰ ਦੇ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੇ ਕਿਹਾ ਹੈ ਕਿ ਚੌਥੇ ਟੈਸਟ ਦੇ ਨਤੀਜੇ ਵਿਚ ਪਹਿਲੀ ਪਾਰੀ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ ਤੇ ਉਨ੍ਹਾਂ ਨੂੰ ਭਾਰਤ ਦੇ ਚੇਤੇਸ਼ਵਰ ਪੁਜਾਰਾ ਦੀ ਤਰ੍ਹਾਂ ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨੀ ਪਵੇਗੀ। ਲਾਬੂਸ਼ੇਨ ਨੇ ਕਿਹਾ, ''ਉਹ ਵਿਸ਼ਵ ਪੱਧਰੀ ਖਿਢਾਰੀ ਹੈ। ਕ੍ਰੀਜ 'ਤੇ ਖੇਡਦੇ ਹੋਏ ਉਸ ਦੇ ਕੋਲ ਸਮਾਂ ਤੇ ਸਬਰ ਹੁੰਦਾ ਹੈ। ਉਸ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ, ਉਸ ਤੋਂ ਨਿੱਜੀ ਤੌਰ 'ਤੇ ਮੈਂ ਸਿੱਖਿਆ ਲੈਣਾ ਚਾਹਾਂਗਾ। ਉਸ ਨੇ ਕਾਫੀ ਲੰਬੇ ਸਮੇਂ ਤਕ ਬੱਲੇਬਾਜ਼ੀ ਕੀਤੀ ਤੇ ਉਹ ਪੂਰੀ ਲੜੀ ਦੌਰਾਨ ਅਜਿਹਾ ਕਰਦਾ ਰਿਹਾ। ਸਾਨੂੰ ਵੀ ਅਜਿਹਾ ਹੀ ਕਰਨ ਦੀ ਲੋੜ ਹੈ, ਜਿਸ ਨਾਲ ਕਿ ਵੱਡਾ ਸਕੋਰ ਖੜ੍ਹਾ ਕਰ ਸਕੀਏ।''
ਲਾਬੂਸ਼ੇਨ ਨੇ ਕਿਹਾ, ''ਜੇਕਰ ਕੱਲ ਗੇਂਦਬਾਜ਼ ਸਹੀ ਲਾਈਨ ਤੇ ਲੈਂਥ ਨਾਲ ਸਹੀ ਖੇਤਰ ਵਿਚ ਗੇਂਦਬਾਜ਼ੀ ਕਰਦੇ ਹਨ ਤਾਂ ਮੈਨੂੰ ਭਰੋਸਾ ਹੈ ਕਿ ਅਸੀਂ ਜਲਦੀ ਵਿਕਟ ਹਾਸਲ ਕਰ ਸਕਦੇ ਹਨ ਤੇ ਉਨ੍ਹਾਂ ਨੂੰ 400 ਦੌੜਾਂ ਤੋਂ ਘੱਟ ਦੇ ਸਕੋਰ 'ਤੇ ਆਊਟ ਕਰ ਸਕਦੇ ਹਾਂ।'' ਉਸ ਨੇ ਕਿਹਾ, ''ਵਿਕਟ ਤਿਨ ਦਿਨ ਤਕ ਚੰਗੀ ਰਹਿੰਦੀ ਹੈ ਤੇ ਇਸ ਤੋਂ ਬਾਅਧ ਤੇਜ਼ੀ ਨਾਲ ਟੁੱਟਦੀ ਹੈ। ਇਸ ਲਈ ਸਾਡੇ ਲਈ ਪਹਿਲੀ  ਪਾਰੀ ਮਹੱਤਵਪੂਰਨ ਹੋਵੇਗੀ।''
ਰੋਨਾਲਡੋ ਦੇ ਪੁਤਲੇ ਨਾਲ ਪ੍ਰਸੰਸ਼ਕ ਖਿਚਵਾ ਰਹੇ ਨੇ ਅਸ਼ਲੀਲ ਫੋਟੋਆਂ


ਪੁਰਤਗਾਲ ਦੇ ਮਸ਼ਹੂਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦਾ ਪੋਸਟਾਨਾ ਸੀ.ਆਰ.-7 ਨਾਂ ਦਾ ਹੋਟਲ ਹੈ। ਇਸ ਦੇ ਬਾਹਰ ਰੋਨਾਲਡੋ ਦਾ ਇਕ ਵੱਡਾ ਪੁਤਲਾ ਲੱਗਾ ਹੋਇਆ ਹੈ, ਜਿਸ ਦੇ ਨਾਲ ਮਹਿਵਾਲਾਂ ਇਨ੍ਹਾਂ ਦਿਨ੍ਹਾਂ 'ਚ ਅਸ਼ਲੀਲ ਤਰੀਕੇ ਨਾਲ ਫੋਟੋਆਂ ਖਿਚਵਾ ਰਹੀਆਂ ਹਨ। ਦਰਅਸਲ ਰੋਨਾਲਡੋ ਦੇ ਪੁਤਲੇ ਦੇ ਢਿੱਡ ਦਾ ਹੇਠਲਾ ਹਿੱਸਾ ਟੁੱਟਿਆ ਹੋਇਆ ਹੈ।
ਚੇਤੇਸ਼ਵਰ ਪੁਜਾਰਾ ਨੇ ਸੈਂਕੜਾ ਲਗਾ ਕੇ ਬਣਾਏ 5 ਰਿਕਾਰਡ, ਸਚਿਨ ਨੂੰ ਵੀ ਛੱਡਿਆ ਪਿੱਛੇ


ਪੁਜਾਰਾ ਨੇ ਇਕ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਆਪਣਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ। 2012-13 'ਚ ਪੁਜਾਰਾ ਨੇ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ 'ਚ 438 ਦੌੜਾਂ ਬਣਾਈਆਂ ਸਨ। ਆਸਟਰੇਲੀਆ ਖਿਲਾਫ ਮੌਜੂਦਾ ਸੀਰੀਜ਼ 'ਚ ਤਿੰਨ ਸੈਂਕੜਿਆਂ ਦੀ ਮਦਦ ਨਾਲ ਪੁਜਾਰਾ ਪਿਛਲੇ ਰਿਕਾਰਡ ਤੋਂ ਅੱਗੇ ਨਿਕਲ ਗਏ। ਚੇਤੇਸ਼ਵਰ ਪੁਜਾਰਾ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 18 ਸੈਂਕੜੇ ਬਣਾਉਣ ਦੇ ਮਾਮਲੇ 'ਚ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਤੋਂ ਅੱਗੇ ਨਿਕਲ ਗਏ ਹਨ। ਪੁਜਾਰਾ ਨੇ 114 ਪਾਰੀਆਂ 'ਚ 18 ਸੈਂਕੜੇ ਲਗਾਏ ਹਨ ਜਦਕਿ ਅਜ਼ਹਰੂਦੀਨ ਨੇ ਇਹ ਕੰਮ 121 ਪਾਰੀਆਂ 'ਚ ਕੀਤਾ ਸੀ। ਚੇਤੇਸ਼ਵਰ ਪੁਜਾਰਾ ਨੇ ਬਾਰਡਰ-ਗਾਵਸਕਰ ਟਰਾਫੀ 'ਚ ਤਿੰਨ ਵਾਰ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਹ 2012/13, 2016/17 ਅਤੇ 2018/19 'ਚ ਅਜਿਹਾ ਕਰਨ 'ਚ ਕਾਮਯਾਬ ਹੋਏ ਹਨ। ਪੁਜਾਰਾ ਤੋਂ ਇਲਾਵਾ ਸਚਿਨ ਤੇਂਦੁਲਕਰ ਅਤੇ ਮੈਥਿਊ ਹੇਡਨ ਵੀ ਤਿੰਨ-ਤਿੰਨ ਵਾਰ ਬਾਰਡਰ-ਗਾਵਸਕਰ 'ਚ 400 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।
ਟਿਮ ਪੇਨ ਦਾ ਨਵਾਂ ਖੁਲਾਸਾ, ਦੱਸਿਆ ਪੰਤ ਨੇ ਕਿਉਂ ਖਿਚਵਾਈ ਮੇਰੀ ਪਤਨੀ ਨਾਲ ਫੋਟੋ


ਭਾਰਤੀ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਕੁਝ ਦਿਨ ਪਹਿਲਾਂ ਆਸਟਰੇਲੀਆਈ ਕਪਤਾਨ ਟਿਮ ਪੇਨ ਦੀ ਪਤਨੀ ਤੇ ਬੱਚਿਆਂ ਸਮੇਤ ਫੋਟੋ ਖਿਚਵਾਈ ਸੀ ਜਿਹੜੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਇਸ ਤਸਵੀਰ ਨੂੰ ਦੇਖ ਕੇ ਕ੍ਰਿਕਟ ਜਗਤ ਨੇ ਪੰਤ ਦੀ ਸ਼ਲਾਘਾ ਕੀਤੀ ਸੀ। ਉਹ ਇਸ ਲਈ ਕਿਉਂਕਿ ਪੇਨ ਨੇ ਪੰਤ ਨੂੰ ਮਜ਼ਾਕ ਕੀਤਾ ਸੀ ਕਿ ਉਹ ਇਕ ਦਿਨ ਉਸਦੇ ਬੱਚਿਆਂ ਨੂੰ ਸੰਭਾਲੇ ਤਾਂ ਕਿ ਉਹ ਪਤਨੀ ਦੇ ਨਾਲ ਫਿਲਮ ਦੇਖ ਸਕੇ।
ਜੋਕੋਵਿਚ ਕਤਰ ਓਪਨ ਦੇ ਕੁਆਰਟਰ ਫਾਈਨਲ 'ਚ


ਨੋਵਾਕ ਜੋਕੋਵਿਚ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ ਵਾਪਸੀ ਕਰਦੇ ਹੋਏ ਕਤਰ ਓਪਨ ਦੇ ਦੂਜੇ ਦੌਰ 'ਚ ਬੁੱਧਵਾਰ ਨੂੰ ਹੰਗਰੀ ਦੇ ਮਾਰਟਨ ਫੁਕਸੋਵਕਸੀ ਨੂੰ ਹਰਾਇਆ। ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਦੁਨੀਆ ਦੇ 36ਵੇਂ ਨੰਬਰ ਦੇ ਖਿਡਾਰੀ ਦੇ ਖਿਲਾਫ 4-6, 6-4, 6-1 ਨਾਲ ਜਿੱਤ ਦਰਜ ਕੀਤੀ। ਜੋਕੋਵਿਚ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦਾ ਵਿਰੋਧੀ ਮੁਕਾਬਲੇਬਾਜ਼ ਜਿੱਤਣ ਦੇ ਕਾਫੀ ਕਰੀਬ ਸੀ। ਦੋ ਵਾਰ ਦੇ ਕਤਰ ਓਪਨ ਚੈਂਪੀਅਨ ਸਰਬੀਆ ਦੇ ਇਸ ਖਿਡਾਰੀ ਨੇ ਕਿਹਾ, ਪਹਿਲੇ ਦੋ ਸੈੱਟਾਂ 'ਚ ਉਹ (ਮਾਰਟਨ) ਬਿਹਤਰ ਖਿਡਾਰੀ ਸੀ। ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਕੁਆਰਟਰ ਫਾਈਨਲ 'ਚ ਪੰਜਵਾਂ ਦਰਜਾ ਪ੍ਰਾਪਤ ਨਿਕੋਲੋਜ ਬਾਸੀਲਾਸ਼ਲਿਸੀ ਨਾਲ ਭਿੜਨਗੇ। ਜਾਰਜੀਆ ਦੇ ਬਾਸਿਲਾਸ਼ਵਿਲੀ ਨੇ 2018 ਦੇ ਉਪ ਕਪਤਾਨ ਆਂਦਰੇ ਰੂਬਲੋਵ ਨੂੰ 6-3, 6-4 ਨਾਲ ਹਰਾਇਆ।
ਸਚਿਨ ਨੇ ਕੋਚ ਆਚਰੇਕਰ ਨੂੰ ਦਿੱਤਾ ਮੋਢਾ, ਨਹੀਂ ਰੋਕ ਸਕੇ ਹੰਝੂ


ਮੰਨੇ-ਪ੍ਰਮੰਨੇ ਕ੍ਰਿਕਟ ਕੋਚ ਰਮਾਕਾਂਤ ਆਚਰੇਕਰ ਦਾ ਵੀਰਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਦੇ ਚੇਲੇ ਅਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਮੌਜੂਦ ਰਹੇ। ਤੇਂਦੁਲਕਰ ਦੇ ਬਚਪਨ ਦੇ ਕੋਚ ਆਚਰੇਕਰ ਦਾ ਵੱਧਦੀ ਉਮਰ ਸਬੰਧੀ ਬਿਮਾਰੀਆਂ ਕਾਰਨ ਬੁੱਧਵਾਰ ਨੂੰ ਮੱਧ-ਪ੍ਰਦੇਸ਼ ਦੇ ਦਾਦਰ ਵਿਚ ਸ਼ਿਵਾਜੀ ਪਾਰਕ ਵਿਚ ਉਨ੍ਹਾਂ ਦੇ ਆਵਾਸ 'ਤੇ ਦਿਹਾਂਤ ਹੋ ਗਿਆ ਸੀ। ਉਹ 87 ਸਾਲਾ ਦੇ ਸੀ। ਆਚਰੇਕਰ ਦੇ ਮ੍ਰਿਤਕ ਦੇਹ ਨੂੰ ਸ਼ਿਵਾਜੀ ਪਾਰਕ ਵਿਚ ਰੱਖਿਆ ਗਿਆ ਜਿੱਥੇ ਉਹ ਨੌਜਵਾਨ ਕ੍ਰਿਕਟਰਾਂ ਨੂੰ ਕੋਚਿੰਗ ਦਿੰਦੇ ਸੀ। ਇਸ ਤੋਂ ਬਾਅਦ ਨੇੜੇ ਦੇ ਸ਼ਮਸ਼ਾਨ ਘਾਟ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਦੋਂ ਆਚਰੇਕਰ ਦੇ ਸਰੀਰ ਨੂੰ ਮੈਦਾਨ ਤੋਂ ਬਾਹਰ ਲਿਜਾਇਆ ਗਿਆ ਜੋ ਉੱਥੇ ਅਭਿਆਸ ਕਰਨ ਵਾਲੇ ਨੌਜਵਾਨ ਬੱਚਿਆਂ ਨੇ ਇਸ ਕੋਚ ਦੇ ਸਨਮਾਨ ਵਿਚ 'ਅਮਰ ਰਹੇ' ਦਾ ਨਾਅਰੇ ਲਗਾਏ।
ਗੁਪਟਿਲ ਦੀ ਧਮਾਕੇਦਾਰ ਵਾਪਸੀ, ਸੈਂਕੜਾ ਲਗਾ ਕੇ ਤੋੜਿਆ ਰੋਹਿਤ ਤੇ ਧੋਨੀ ਦਾ ਰਿਕਾਰਡ 


ਨਵੇਂ ਸਾਲ ਦੀ ਸ਼ੁਰੂਆਤ ਨਿਊਜ਼ੀਲੈਂਡ ਟੀਮ ਦੇ ਓਪਨਰ ਮਾਰਨਿਟ ਗੁਪਟਿਲ ਨੇ ਸ਼੍ਰੀਲੰਕਾ ਵਿਰੁੱਧ 3 ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਤੂਫਾਨੀ ਸੈਂਕੜਾ ਲਗਾਇਆ। ਆਪਣਾ ਆਖਰੀ ਵਨ ਡੇ ਪਿਛਲੇ ਸਾਲ 10 ਮਾਰਚ ਨੂੰ ਇੰਗਲੈਂਡ ਵਿਰੁੱਧ ਖੇਡਣ ਵਾਲੇ ਗੁਪਟਿਲ ਨੇ ਸ਼੍ਰੀਲੰਕਾਈ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਉਂਦਿਆ 11 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 139 ਗੇਂਦਾਂ 'ਚ 138 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਉਸ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਤੇ ਧੋਨੀ ਦਾ ਰਿਕਾਰਡ ਤੋੜਿਆ।
ਸਿਡਨੀ ਟੈਸਟ ਮੈਚ ਤੋਂ ਪਹਿਲਾਂ ਇਸ ਪੰਜਾਬੀ ਗਾਇਕ ਨੇ ਗਾਇਆ 'ਰਾਸ਼ਟਰੀ ਗੀਤ'


ਭਾਰਤ ਤੇ ਆਸਟਰੇਲੀਆ ਵਿਚਾਲੇ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਟੈਸਟ ਮੈਚ ਅੱਜ ਤੋਂ ਸਿਡਨੀ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟੈਸਟ ਸੀਰੀਜ਼ 'ਚ 2-1 ਨਾਲ ਬੜ੍ਹਤ ਬਣਾਈ ਹੋਈ ਹੈ। ਭਾਰਤ ਤੇ ਆਸਟਰੇਲੀਆ ਵਿਚਾਲੇ ਟਾਸ ਤੋਂ ਬਾਅਦ ਦੋਵੇਂ ਟੀਮਾਂ ਮੈਦਾਨ 'ਤੇ ਆਈਆਂ ਤੇ 'ਰਾਸ਼ਟਰੀ ਗੀਤ' ਗਾਇਆ। ਭਾਰਤ ਦਾ ਰਾਸ਼ਟਰੀ ਗੀਤ ਪੰਜਾਬੀ ਗਾਇਕ ਪਵ ਧਾਰੀਆ ਨੂੰ ਗਾਉਂਣ ਦਾ ਮੌਕਾ ਮਿਲਿਆ। 
ਪਵ ਨੇ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਲਿਖਿਆ ਹੈ—
ਕਿੰਨੇ ਮਾਣ ਵਾਲੀ ਗੱਲ ਹੈ ਕਿ ਇੰਨ੍ਹੇ ਸਾਰੇ ਦਰਸ਼ਕਾਂ ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ 'ਚ 'ਰਾਸ਼ਟਰੀ ਗੀਤ' ਗਾਉਂਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਮੈਂ ਕਦੀ ਵੀ ਇਨ੍ਹਾਂ ਜ਼ਿਆਦਾ ਖੁਸ਼ ਨਹੀਂ ਹੋਇਆ ਸੀ।