ਭਾਰਤੀ ਖੇਡ ਅਥਾਰਟੀ ਦਾ ਨਾਮ ਹੁਣ ਹੋਵੇਗਾ ''ਸਪੋਰਟਸ ਇੰਡੀਆ''

07/04/2018 6:03:25 PM

ਨਵੀਂ ਦਿੱਲੀ : ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੋੜ ਨੇ ਬੁੱਧਵਾਰ ਨੂੰ ਕਿਹਾ, ਭਾਰਤੀ ਖੇਡ ਅਥਾਰਿਟੀ ਦਾ ਨਾਮ ਹੁਣ ਬਦਲਿਆ ਜਾਵੇਗਾ ਅਤੇ ਇਸ ਨੂੰ 'ਸਪੋਰਟਸ ਇੰਡੀਆ' ਦੇ ਨਾਮ ਨਾਲ ਜਾਣਿਆ ਜਾਵੇਗਾ। ਰਾਠੋੜ ਨੇ ਕਿਹਾ, ਅਸੀਂ ਇਸ 'ਚ ਬਦਲਾਅ ਕਰਾਂਗੇ ਅਤੇ ਇਸ ਨੂੰ ਜ਼ਿਆਦਾ ਵਧੀਆ ਬਣਾਵਾਂਗੇ। ਖੇਡ ਮੰਤਰੀ ਇਸ ਤੋਂ ਪਹਿਲਾਂ ਨਵੰਬਰ 2017 'ਚ ਵੀ ਐੱਸ.ਏ.ਆਈ. (ਸਾਈ) ਦਾ ਨਾਮ ਬਦਲਣ ਦੀ ਗਲ ਕਰ ਚੁੱਕੇ ਹਨ ਅਤੇ ਅਜੇ ਤੱਕ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ ਪਰ ਹੁਣ ਉਨ੍ਹਾਂ ਨੇ ਕਿਹਾ ਕਿ ਸਾਈ ਨੂੰ 'ਸਪੋਰਟਸ ਇੰਡੀਆ' ਦੇ ਨਾਮ ਨਾਲ ਜਾਣਿਆ ਜਾਵੇਗਾ। ਖੇਡ ਮੰਤਰੀ ਨੇ ਨਾਲ ਹੀ ਕਿਹਾ, ਸਪੋਰਟਸ ਇੰਡੀਆ ਨੂੰ ਪਹਿਲਾਂ ਨਾਲੋ ਜ਼ਿਆਦਾ ਵਧੀਆ ਬਣਾਇਆ ਜਾਵੇਗਾ। ਕੁਝ ਆਹੁਦਿਆਂ ਦੇ ਅਧਿਕਾਰੀਆਂ ਦੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਆਹੁਦਿਆਂ ਨੂੰ ਦੋਬਾਰਾ ਨਹੀਂ ਭਰਿਆ ਜਾਵੇਗਾ ਅਤੇ ਉਸ ਸੀਟ ਨੂੰ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੇ ਖਾਣੇ ਲਈ ਦੈਨਿਕ ਖਰਚ ਵਧਾਇਆ ਜਾਵੇਗਾ ਜਿਸਦੇ ਲਈ ਇਕ ਕਮੇਟੀ ਵੀ ਬਣਾਈ ਜਾਵੇਗੀ।