ਭਾਰਤ-ਪਾਕਿ ਮੈਚ ਮੀਂਹ ਕਾਰਨ ਰੱਦ ਹੋਣ 'ਤੇ ਸਪਾਂਸਰਜ਼ ਨੂੰ ਹੋਵੇਗਾ 100 ਕਰੋੜ ਦਾ ਭਾਰੀ ਨੁਕਸਾਨ

06/15/2019 1:11:02 PM

ਸਪੋਰਟਸ ਡੈਸਕ— ਵਰਲਡ ਕੱਪ 2019 'ਚ ਅਜੇ ਤੱਕ ਕਈ ਹਾਈ-ਵੋਲਟੇਜ ਮੁਕਾਬਲੇ ਖੇਡੇ ਜਾ ਚੁੱਕੇ ਹਨ ਪਰ 16 ਜੂਨ ਨੂੰ ਇਕ ਅਜਿਹਾ ਮੁਕਾਬਲਾ ਖੇਡਿਆ ਜਾਣਾ ਹੈ, ਜਿਸ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਦਰਅਸਲ 16 ਜੂਨ ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਮੈਚ ਖੇਡਿਆ ਜਾਣਾ ਹੈ ਪਰ ਇੰਗਲੈਂਡ 'ਚ ਜਿਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ, ਉਸ ਨੂੰ ਵੇਖ ਲੱਗ ਰਿਹਾ ਹੈ ਕਿ ਇਕ ਵਾਰ ਫਿਰ ਤੋਂ ਸ਼ਾਇਦ ਦਰਸ਼ਕਾਂ ਨੂੰ ਨਿਰਾਸ਼ਾ ਹੱਥ ਲਗ ਸਕਦੀ ਹੈ। 

ਦਰਅਸਲ ਇੰਗਲੈਂਡ 'ਚ ਹੋਈ ਮੀਂਹ ਕਾਰਨ ਅਜੇ ਤੱਕ ਚਾਰ ਮੈਚਾਂ ਨੂੰ ਰੱਦ ਕੀਤਾ ਜਾ ਚੁੱਕਿਆ ਹੈ। ਉਥੇ ਹੀ ਹੁੱਣ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋਣ ਵਾਲੇ ਮੈਚ 'ਤੇ ਵੀ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਦੀ ਵਜ੍ਹਾ ਨਾਲ ਕ੍ਰਿਕਟ ਪ੍ਰਸ਼ੰਸਕਾਂ ਦਾ ਦਿਲ ਤਾਂ ਟੂਟੇਗਾ ਹੀ ਅਤੇ ਨਾਲ ਹੀ ਸਪਾਂਸਰਜ਼ ਨੂੰ ਵੀ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਭਾਰਤ-ਪਾਕਿਸਤਾਨ ਮੈਚ ਮੀਂਹ 'ਚ ਧੁੱਲਣ ਦੇ ਕਾਰਨ ਸਪਾਂਸਰਜ਼ ਨੂੰ 100 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਇੰਗਲੈਂਡ ਦੇ ਮੌਸਮ ਵਿਭਾਗ ਵਲੋਂ ਅਨੁਮਾਨ ਲਗਾਉਂਦੇ ਹੋਏ ਕਿਹਾ ਹੈ, ਕਿ ਭਾਰਤ-ਪਾਕਿਸਤਾਨ ਦਾ ਮੈਚ ਵੀ ਮੀਂਹ ਦੀ ਭੇਂਟ ਚੜ੍ਹ ਸਕਦਾ ਹੈ। ਅਜਿਹਾ ਹੋਇਆ ਤਾਂ ਸਪਾਂਸਰਜ਼ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੇਲਨਾ ਪੈ ਸਕਦਾ ਹੈ। 

ਦਰਅਸਲ ਮੈਚ ਦੇ ਵਿਚਕਾਰ ਇਸ਼ਤਿਹਾਰ ਲਈ ਸਮਾਂ ਸਲਾਟ ਲਗਭਗ 16 ਤੋਂ 18 ਲੱਖ ਰੁਪਏ 'ਚ 10 ਸੈਕਿੰਡ ਲਈ ਵੇਚੇ ਜਾਂਦੇ ਹਨ। ਜਦ ਕਿ ਭਾਰਤ-ਪਾਕਿਸਤਾਨ ਮੈਚ ਲਈ ਇਹ ਕੀਮਤਾਂ ਵੱਧ ਕੇ 25 ਲੱਖ ਰੁਪਏ ਤੱਕ ਪਹੁੰਚ ਗਈਆਂ ਹਨ ਤੇ ਭਾਰਤ-ਪਾਕਿਸਤਾਨ ਜਿਹੇ ਹਾਈ-ਵੋਲਟੇਜ ਮੈਚ ਲਈ ਸਲਾਟ ਐਡਵਾਂਸ 'ਚ ਹੀ ਬੁੱਕ ਕਰਾ ਦਿੱਤੇ ਜਾਂਦੇ ਹਨ। ਅਜਿਹੇ 'ਚ ਜੇਕਰ ਇਹ ਮੈਚ ਮੀਂਹ ਦੇ ਕਾਰਨ ਪ੍ਰਭਾਵਿਤ ਹੁੰਦਾ ਹੈ, ਤਾਂ ਸਪਾਂਸਰਜ਼ ਨੂੰ ਭਾਰੀ ਨੁਕਸਾਨ ਹੋਵੇਗਾ।