ਸਪਿਨਰਾਂ ਨੂੰ ਖੇਡਣ ਲਈ ਚੰਗੀ ਸ਼ੁਰੂਆਤ ਜ਼ਰੂਰੀ : ਵਾਰਨਰ

09/24/2017 5:30:40 AM

ਇੰਦੌਰ— ਬੰਗਲਾਦੇਸ਼ ਦਾ ਹਾਲ ਹੀ ਦਾ ਦੌਰਾ ਹੋਵੇ ਜਾਂ ਫਿਰ ਭਾਰਤ ਵਿਰੁੱਧ ਪਹਿਲੇ 2 ਵਨ ਡੇ, ਸਪਿਨਰ ਫਿਰ ਤੋਂ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਕੇ ਉੱਭਰੇ ਹਨ ਪਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਚੋਟੀ ਦੇ ਬੱਲੇਬਾਜ਼ ਟੀਮ ਨੂੰ ਚੰਗੀ ਸ਼ੁਰੂਆਤ ਦਿੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਸਪਿਨਰਾਂ ਨੂੰ ਖੇਡਣ 'ਚ ਦਿੱਕਤ ਨਹੀਂ ਹੋਵੇਗੀ। ਭਾਰਤ ਦੇ ਦੋਵਾਂ ਸਪਿਨਰਾਂ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਨੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ, ਜਿਸ ਨਾਲ ਭਾਰਤ 5 ਮੈਚਾਂ ਦੀ ਲੜੀ 'ਚ 2-0 ਦੀ ਬੜ੍ਹਤ ਹਾਸਿਲ ਕਰਨ 'ਚ ਸਫਲ ਰਿਹਾ।
ਵਾਰਨਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੇ ਖਿਡਾਰੀ ਉਨ੍ਹਾਂ ਨੂੰ (ਸਪਿਨਰਾਂ ਨੂੰ) ਸਮਝ ਸਕਦੇ ਹਨ। ਸਾਨੂੰ ਉਨ੍ਹਾਂ ਵਿਰੁੱਧ ਰਣਨੀਤੀ ਬਣਾਉਣ ਦੀ ਲੋੜ ਹੈ। ਜਦੋਂ ਤੁਸੀਂ ਲਗਾਤਾਰ ਵਿਕਟਾਂ ਗੁਆਉਂਦੇ ਹੋ ਤਾਂ ਦਬਾਅ 'ਚ ਆ ਜਾਂਦੇ ਹੋ। ਜੇਕਰ ਤੁਹਾਨੂੰ ਚੰਗੀ ਸ਼ੁਰੂਆਤ ਮਿਲਦੀ ਹੈ ਅਤੇ ਫਿਰ ਜਦੋਂ ਸਪਿਨਰ ਹਮਲੇ 'ਤੇ ਆਉਣਗੇ ਤਾਂ ਸਥਿਤੀ ਵੱਖਰੀ ਹੋਵੇਗੀ।