ਅਗਲੇ ਹਫਤੇ ਤੋਂ ਇੰਗਲੈਂਡ ਦੇ ਸਟੇਡੀਅਮਾਂ 'ਚ ਦਰਸ਼ਕਾਂ ਦੀ ਵਾਪਸੀ

11/24/2020 9:26:20 PM

ਲੰਡਨ– ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਮਾਰਚ ਤੋਂ ਬਾਅਦ ਪਹਿਲੀ ਵਾਰ ਅਗਲੇ ਹਫਤੇ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਮਨਜ਼ੂਰੀ ਹੋਵੇਗੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 2 ਦਸੰਬਰ ਨੂੰ ਰਾਸ਼ਟਰੀ ਲਾਕਡਾਊਨ ਖਤਮ ਹੋਣ 'ਤੇ ਕੋਰੋਨਾ ਵਾਇਰਸ ਨਾਲ ਜੁੜੀਆਂ ਪਾਬੰਦੀਆਂ ਵਿਚ ਢਿੱਲ ਦੇ ਤਹਿਤ ਖੇਡ ਸਟੇਡੀਅਮ ਵਿਚ ਦਰਸ਼ਕਾਂ ਦੀ ਵਾਪਸੀ ਨੂੰ ਮਨਜ਼ੂਰੀ ਦੇ ਰਹੇ ਹਨ। ਹਾਲਾਂਕਿ ਅਜਿਹੇ ਖੇਤਰ ਜਿੱਥੇ ਕੋਵਿਡ-19 ਵਾਇਰਸ ਦੇ ਫੈਲਣ ਦੀ ਦਰ ਘੱਟ ਹੈ, ਉਥੋਂ ਦੇ ਸਟੇਡੀਅਮਾਂ ਵਿਚ ਸ਼ੁਰੂਆਤ ਵਿਚ 4000 ਤਕ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ ਹੋਵੇਗੀ ਤੇ ਹੋਰਨਾਂ ਸਥਾਨਾਂ 'ਤੇ ਵੱਧ ਤੋਂ ਵੱਧ 2000 ਦਰਸ਼ਕ ਸਟੇਡੀਅਮ ਵਿਚ ਆ ਸਕਣਗੇ। ਸਭ ਤੋਂ ਜ਼ਿਆਦਾ ਵਾਇਰਸ ਦੇ ਖਤਰੇ ਵਾਲੇ ਖੇਤਰਾਂ ਵਿਚ ਅਜੇ ਪ੍ਰਸ਼ੰਸਕਾਂ ਨੂੰ ਸਟੇਡੀਅਮ ਵਿਚ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ।

Gurdeep Singh

This news is Content Editor Gurdeep Singh