ਸੁਪਰ ਕੱਪ ਫੁੱਟਬਾਲ ਮੁਕਾਬਲੇ ਲਈ ਹੰਗਰੀ ''ਚ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਮਿਲੀ ਇਜਾਜ਼ਤ

09/08/2020 4:27:27 PM

ਜਿਨੇਵਾ (ਭਾਸ਼ਾ) : ਬਾਇਰਨ ਮਿਊਨਿਖ ਅਤੇ ਸੇਵਿਲਾ ਵਿਚਾਲੇ 24 ਸਤੰਬਰ ਨੂੰ ਹੰਗਰੀ ਦੇ ਬੁਡਾਪੇਸਟ ਵਿਚ ਹੋਣ ਵਾਲੇ ਸੁਪਰ ਕੱਪ ਫੁੱਟਬਾਲ ਮੁਕਾਬਲੇ ਨੂੰ ਦੇਖਣ ਲਈ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਛੋਟ ਹੋਵੇਗੀ। ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਪਿਛਲੇ 6 ਮਹੀਨੇ ਵਿਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਯੂਰਪੀ ਫੁੱਟਬਾਲ ਮਹਾਸੰਘਾਂ ਦਾ ਸੰਘ (ਯੂਏਫਾ) ਦੇ ਕਿਸੇ ਮੈਚ ਲਈ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਆਗਿਆ ਦਿੱਤੀ ਜਾਵੇਗੀ।

ਸੁਪਰ ਕੱਪ ਦਾ ਮੈਚ ਚੈਂਪੀਅਨਜ਼ ਲੀਗ ਅਤੇ ਯੂਰਪਾ ਲੀਗ ਦੇ ਜੇਤੂਆਂ ਵਿਚਾਲੇ ਖੇਡਿਆ ਜਾਂਦਾ ਹੈ। ਯੂਏਫਾ ਨੂੰ ਉਮੀਦ ਹੈ ਕਿ ਬਾਇਰਨ ਮਿਊਨਿਖ ਅਤੇ ਸੇਵਿਲਾ ਵਿਚਾਲੇ ਹੋਣ ਵਾਲੇ ਮੁਕਾਬਲੇ ਲਈ 67,000 ਦੀ ਸਮਰੱਥਾ ਵਾਲੇ ਪੁਸਕਾਸ ਅਰੇਨਾ ਵਿਚ ਲੱਗਭੱਗ 20,000 ਫੁਟਬਾਲ ਪ੍ਰਸ਼ੰਸਕ ਮੌਜੂਦ ਹੋਣਗੇ। ਦਰਸ਼ਕਾਂ ਨੂੰ ਸਟੇਡੀਅਮ ਆਉਣ ਲਈ ਡਾਕਟਰੀ ਜਾਂਚ ਦੇ ਇਲਾਵਾ ਕੋਵਿਡ-19 ਪ੍ਰੀਖਣ ਵਿਚ ਨੈਗੇਟਿਵ ਆਉਣਾ ਹੋਵੇਗਾ। ਸਟੇਡੀਅਮ ਪੁੱਜਣ 'ਤੇ ਸਰੀਰ ਦਾ ਤਾਪਮਾਨ ਮਾਪਿਆ ਜਾਵੇਗਾ ਅਤੇ ਸਟੇਡੀਅਮ ਦੇ ਅੰਦਰ ਉਨ੍ਹਾਂ ਨੂੰ ਇਕ-ਦੂਜੇ ਤੋਂ ਡੇਢ ਮੀਟਰ ਦੀ ਦੂਰੀ ਬਨਾਈ ਰੱਖਣ ਦੇ ਨਾਲ ਚਿਹਰੇ 'ਤੇ ਮਾਸਕ ਲਗਾ ਕੇ ਰੱਖਣਾ ਹੋਵੇਗਾ।


cherry

Content Editor

Related News