ਦਰਸ਼ਕ ਦੀ ਵਾਪਸੀ : ਇਸ ਮੈਚ ਵਿਚ 35000 ਪ੍ਰਸ਼ੰਸਕਾਂ ਦੇ ਪਹੁੰਚਣ ਦੀ ਉਮੀਦ

06/09/2020 4:06:41 PM

ਵੈਲਿੰਗਟਨ : ਡੁਨੋਡਿਨ ਸਥਿਤ ਹਾਈਲੈਂਡਰਸ ਨੂੰ ਉਮੀਦ ਹੈ ਕਿ ਸ਼ਨੀਵਾਰ ਨੂੰ ਚੀਫਸ ਖ਼ਿਲਾਫ਼ ਸੁਪਰ ਰਗਬੀ ਮੈਚ ਲਈ 20 ਹਜ਼ਾਰ ਦਰਸ਼ਕ ਪਹੁੰਚਣਗੇ। ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਤੋਂ ਬਾਅਦ ਇਹ ਪਹਿਲਾ ਵੱਡਾ ਰੱਗਬੀ ਮੈਚ ਹੈ, ਜੋ ਦਰਸ਼ਕਾਂ ਦੀ ਮੌਜੂਦਗੀ ਵਿਚ ਆਯੋਜਿਤ ਹੋਵੇਗਾ। ਸੁਪਰ ਰਗਬੀ ਓਟੀਆਰੋਆ ਰਗਬੀ ਯੂਨੀਅਨ ਦਾ ਪਹਿਲਾ ਵੱਡਾ ਟੂਰਨਾਮੈਂਟ ਹੈ ਜੋ ਕੋਵਿਡ-19 ਮਹਾਮਾਰੀ ਦੇ ਕਹਿਰ ਕਾਰਨ ਦੋਬਾਰਾ ਸ਼ੁਰੂ ਹੋਇਆ ਹੈ ਅਤੇ ਇਹ ਦੁਨੀਆ ਦੀ ਸ਼ੁਰੂਆਤੀ ਵੱਡੀ ਖੇਡ ਪ੍ਰਤੀਯੋਗਿਤਾ ਵਿਚੋਂ ਇਕ ਹੈ, ਜਿਸ ਵਿਚ ਦਰਸ਼ਕਾਂ ਦੀ ਗਿਣਤੀ 'ਤੇ ਕੋਈ ਸੀਮਾਂ ਨਹੀਂ ਰੱਖੀ ਗਈ ਹੈ।

ਦੂਜੇ ਪਾਸੇ ਆਕਲੈਂਡ ਬਲਿਊਜ਼ ਟੀਮ ਨੂੰ ਐਤਵਾਰ ਨੂੰ ਹਰੀਕੇਂਸ ਖ਼ਿਲਾਫ਼ ਹੋਣ ਵਾਲੇ ਮੈਚ ਵਿਚ 35 ਹਜ਼ਾਰ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ ਕਿਉਂਕਿ ਇਸ ਮੁਕਾਬਲੇ ਵਿਚ ਰਾਸ਼ਟਰੀ ਟੀਮ ਦੇ ਕਈ ਖਿਡਾਰੀ ਸ਼ਾਮਲ ਹੋਣਗੇ। ਨਿਊਜ਼ੀਲੈਂਡ ਸਰਕਾਰ ਨੇ ਜਨਤਕ ਤੌਰ 'ਤੇ ਲੋਕਾਂ ਦੇ ਇਕੱਠਾ ਹੋਣ ਦੀ ਗਿਣਤੀ ਨੂੰ ਲੈ ਕੇ ਸੋਮਵਾਰ ਨੂੰ ਸਾਰੀਆਂ ਤਰ੍ਹਾਂ ਦੀਆਂ ਰੋਕਾਂ ਨੂੰ ਹਟਾ ਦਿੱਤਾ, ਜਿਸ ਦਾ ਮਤਲਬ ਹੈ ਕਿ ਹੁਣ ਸਮਾਜਿਕ ਦੂਰੀ ਦੀ ਜ਼ਰੂਰਤ ਨਹੀੰ ਹੈ ਅਤੇ ਮੈਚਾਂ ਦੌਰਾਨ ਸਟੇਡੀਅਮ ਦੀ ਸਮਰੱਥਾ ਮੁਤਾਬਕ ਦਰਸ਼ਕ ਆ ਸਕਦੇ ਹਨ। ਨਿਊਜ਼ੀਲੈਂਡ ਵਿਚ ਅਜੇ ਕੋਵਿਡ-19 ਦਾ ਕੋਈ ਸਰਗਰਮ ਮਾਮਲਾ ਨਹੀਂ ਹੈ ਅਤੇ ਪਿਛਲੇ 18 ਦਿਨ ਵਿਚ ਕੋਈ ਨਵਾਂ ਮਾਮਲਾ ਵੀ ਸਾਹਮਣੇ ਨਹੀਂ ਆਇਆ ਹੈ।

Ranjit

This news is Content Editor Ranjit