ਭਾਰਤ ਨੇ ਸਪੈਸ਼ਲ ਓਲੰਪਿਕ ''ਚ ਲਹਿਰਾਇਆ ਆਪਣਾ ਪਰਚਮ, ਜਿੱਤੇ 368 ਤਮਗੇ

03/21/2019 4:56:20 PM

ਨਵੀਂ ਦਿੱਲੀ— ਭਾਰਤ ਨੇ ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ 'ਚ ਹੋਏ ਸਪੈਸ਼ਲ ਓਲੰਪਿਕ ਵਰਲਡ ਗੇਮਸ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 85 ਸੋਨ, 154 ਚਾਂਦੀ ਅਤੇ 129 ਕਾਂਸੀ ਸਮੇਤ ਕੁੱਲ 368 ਤਮਗੇ ਜਿੱਤ ਲਏ। ਭਾਰਤ ਨੇ ਪਾਵਰਲਿਫਟਿੰਗ 'ਚ ਸਭ ਤੋਂ ਜ਼ਿਆਦਾ 20 ਸੋਨ, 33 ਚਾਂਦੀ ਅਤੇ 43 ਕਾਂਸੀ ਤਮਗੇ ਸਮੇਤ ਕੁੱਲ 96 ਤਮਗੇ ਜਿੱਤੇ ਹਨ। ਰੋਲਰ ਸਕੇਟਿੰਗ 'ਚ ਭਾਰਤ ਨੇ 13 ਸੋਨ, 20 ਚਾਂਦੀ ਅਤੇ 16 ਕਾਂਸੀ ਤਮਗੇ ਸਮੇਤ 49 ਤਮਗੇ ਜਿੱਤੇ। ਸਾਈਕਲਿੰਗ 'ਚ ਭਾਰਤ ਨੇ 11 ਸੋਨ, 14 ਚਾਂਦੀ, 20 ਕਾਂਸੀ ਸਮੇਤ 45 ਤਮਗੇ ਜਿੱਤੇ। ਭਾਰਤ ਨੇ ਯੂਨੀਫਾਈਡ ਹੈਂਡਬਾਲ 'ਚ 10 ਸੋਨ, ਤੈਰਾਕੀ 'ਚ 9 ਸੋਨ, ਬੈਡਮਿੰਟਨ 'ਚ ਅੱਠ ਸੋਨ, ਟੇਬਲ ਟੈਨਿਸ 'ਚ 6 ਸੋਨ ਅਤੇ ਐਥਲੈਟਿਕਸ 'ਚ ਪੰਜ ਸੋਨ ਤਮਗੇ ਜਿੱਤੇ। ਭਾਰਤ ਨੂੰ ਐਥਲੈਟਿਕਸ 'ਚ ਕੁੱਲ 39 ਤਮਗੇ ਅਤੇ ਤੈਕਾਰੀ 'ਚ 21 ਤਮਗੇ ਜਿੱਤੇ।

Tarsem Singh

This news is Content Editor Tarsem Singh