ਸਪੈਨਿਸ਼ ਲੀਗ ਨੇ ਵਿਸ਼ਵ ਕੱਪ ਕੁਆਲੀਫਾਇਰ ਦੇ ਕਾਰਨ 2 ਮੈਚ ਕੀਤੇ ਮੁਅੱਤਲ

09/08/2021 1:46:15 AM

ਮੈਡ੍ਰਿਡ- ਸਪੇਨ ਦੇ ਚੋਟੀ ਖੇਡ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਪੈਨਿਸ਼ ਫੁੱਟਬਾਲ ਲੀਗ ਦੇ ਵੀਕਐਂਡ ਹੋਣ ਵਾਲੇ ਦੋ ਮੈਚਾਂ ਨੂੰ ਮੁਲੱਤਵੀ ਕਰਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ। ਇਹ ਦੋਵੇਂ ਮੈਚ ਉਨ੍ਹਾਂ ਟੀਮਾਂ ਨਾਲ ਜੁੜੇ ਹਨ, ਜਿਨ੍ਹਾਂ ਦੇ ਖਿਡਾਰੀ ਦੱਖਣੀ ਅਫਰੀਕੀ ਦੇਸ਼ਾਂ ਵਿਚ ਆਪਣੀ ਰਾਸ਼ਟਰੀ ਟੀਮਾਂ ਦੇ ਨਾਲ ਖੇਡਣ ਗਏ ਹਨ। ਬਾਰਸੀਲੋਨਾ ਅਤੇ ਸੇਵਿਲਾ ਤੇ ਵਿਲਾਰੀਅਲ ਅਤੇ ਅਲਾਵੇਸ ਦੇ ਵਿਚ ਸ਼ਨੀਵਾਰ ਨੂੰ ਹੋਣ ਵਾਲੇ ਮੁਕਾਬਲੇ ਹੁਣ ਅੱਗੇ ਕਿਸੇ ਹੋਰ ਤਾਰੀਖ 'ਤੇ ਆਯੋਜਿਤ ਕੀਤੇ ਜਾਣਗੇ। ਇਸਦਾ ਪ੍ਰੋਗਰਾਮ ਅਜੇ ਮੁੜ ਨਿਰਧਾਰਤ ਨਹੀਂ ਕੀਤਾ ਗਿਆ ਹੈ।

ਇਹ ਖ਼ਬਰ ਪੜ੍ਹੋ- 5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ


ਸਪੈਨਿਸ਼ ਸਾਕਰ ਮਹਾਸੰਘ ਨੇ ਲੀਗ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ ਪਰ ਸਪੇਨ ਦੀ ਖੇਡ ਪ੍ਰੀਸ਼ਦ ਨੇ ਮੈਚਾਂ ਨੂੰ ਮੁਲੱਤਵੀ ਕਰਨ ਦੀ ਮੰਗ ਦੀ ਅਪੀਲ ਦੇ ਪੱਖ ਵਿਚ ਫੈਸਲਾ ਸੁਣਾਇਆ। ਅੰਤਰਰਾਸ਼ਟਰੀ ਟੀਮਾਂ ਵਲੋਂ ਖੇਡਣ ਤੋਂ ਬਾਅਦ ਖਿਡਾਰੀਆਂ ਨੂੰ ਆਰਾਮ ਦਾ ਹੋਰ ਸਮਾਂ ਦੇਣ ਦੇ ਲਈ ਸਪੈਨਿਸ਼ ਲੀਗ ਪਹਿਲਾਂ ਹੀ ਸ਼ਨੀਵਾਰ ਦੇ ਕੁਝ ਮੈਚਾਂ ਨੂੰ ਐਤਵਾਰ ਨੂੰ ਆਯੋਜਿਤ ਕਰਨ ਦਾ ਫੈਸਲਾ ਕਰ ਚੁੱਕੀ ਹੈ, ਜਿਸ 'ਚ ਸੇਲਟਾ ਵਿਗੋ ਦੇ ਵਿਰੁੱਧ ਰੀਅਲ ਮੈਡ੍ਰਿਡ ਦਾ ਘਰੇਲੂ ਮੈਚ ਵੀ ਸ਼ਾਮਲ ਹੈ। ਸੇਵਿਲਾ ਅਤੇ ਬਾਰਸੀਲੋਨਾ, ਵਿਲਾਰੀਅਲ ਅਤੇ ਅਲਾਵੇਸ ਦੇ ਮੁਕਾਬਲੇ ਨੂੰ ਐਤਵਾਰ ਆਯੋਜਿਤ ਨਹੀਂ ਕੀਤਾ ਜਾ ਸਕਿਆ ਕਿਉਂਕਿ ਬਾਰਸੀਲੋਨਾ ਅਤੇ ਵਿਲਾਰੀਅਲ ਚੈਂਪੀਅਨਸ ਲੀਗ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਮੰਗਲਵਾਰ ਨੂੰ ਕਰਨਗੇ।

ਇਹ ਖ਼ਬਰ ਪੜ੍ਹੋ- ਸ਼ੇਫਾਲੀ ਵਰਮਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News