ਸਪੈਨਿਸ਼ ਫੁੱਟਬਾਲ ਲੀਗ : ਬਾਰਸੀਲੋਨਾ ਨੇ ਲੇਵਾਂਤੇ ਨੂੰ 2-1 ਨਾਲ ਹਰਾਇਆ

02/04/2020 9:26:11 AM

ਸਪੋਰਟਸ ਡੈਸਕ— 31 ਨੰਬਰ ਦੀ ਜਰਸੀ ਵਿਚ ਖੇਡਣ ਵਾਲੇ ਅੰਸ਼ੂ ਫਾਤੀ ਦੇ ਸ਼ਾਨਦਾਰ ਦੋ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਇੱਥੇ ਖੇਡੇ ਗਏ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦੇ ਮੈਚ ਵਿਚ ਲੇਵਾਂਤੇ ਨੂੰ 2-1 ਨਾਲ ਹਰਾ ਦਿੱਤਾ। ਬਾਰਸੀਲੋਨਾ ਲਈ ਉਸ ਦੇ ਤਜਰਬੇਕਾਰ ਸਟ੍ਰਾਈਕਰ ਲਿਓਨਿਲ ਮੇਸੀ ਨੇ ਮੈਚ ਵਿਚ ਕੋਈ ਗੋਲ ਨਹੀਂ ਕੀਤਾ ਪਰ ਉਨ੍ਹਾਂ ਨੇ ਫਾਤੀ ਦੇ ਗੋਲ ਕਰਨ ਵਿਚ ਚੰਗੀ ਮਦਦ ਕੀਤੀ। ਇਸ ਨਾਲ ਹੀ ਫਾਤੀ ਲਾ ਲੀਗਾ ਵਿਚ ਦੋ ਗੋਲ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ। ਫਾਤੀ ਦੀ ਉਮਰ 17 ਸਾਲ ਤੇ 94 ਦਿਨ ਹੈ।

ਇਸ ਤੋਂ ਪਹਿਲਾਂ ਇਹ ਰਿਕਾਰਡ ਜੁਆਨਮੀ ਜਿਮੇਨੇਜ ਦੇ ਨਾਂ ਸੀ ਜਿਨ੍ਹਾਂ ਨੇ 210 ਵਿਚ ਮਾਲਗਾ ਲਈ ਰੀਅਲ ਜਾਰਗੋਜਾ ਖ਼ਿਲਾਫ਼ ਅਜਿਹਾ ਕੀਤਾ ਸੀ। ਉਸ ਸਮੇਂ ਜੁਆਨਮੀ ਦੀ ਉਮਰ 17 ਸਾਲ ਤੇ 115 ਦਿਨ ਸੀ। ਇਸ ਜਿੱਤ ਤੋਂ ਬਾਅਦ ਵੀ ਬਾਰਸੀਲੋਨਾ ਦੀ ਟੀਮ ਸੂਚੀ ਵਿਚ ਦੂਜੇ ਨੰਬਰ 'ਤੇ ਬਣੀ ਹੋਈ ਹੈ ਪਰ ਉਸ ਨੇ ਚੋਟੀ 'ਤੇ ਮੌਜੂਦ ਰੀਅਲ ਮੈਡਰਿਡ ਨਾਲ ਆਪਣੇ ਅੰਕਾਂ ਦੇ ਫ਼ਰਕ ਨੂੰ ਘੱਟ ਕਰਦੇ ਹੋਏ ਤਿੰਨ ਕਰ ਦਿੱਤਾ ਹੈ। ਦੋਵਾਂ ਟੀਮਾਂ ਨੇ ਅਜੇ ਤਕ 22 ਮੈਚ ਖੇਡੇ ਹਨ। ਉਥੇ ਲੇਵਾਂਤੇ 26 ਅੰਕਾਂ ਨਾਲ 13ਵੇਂ ਸਥਾਨ 'ਤੇ ਹੈ।

Tarsem Singh

This news is Content Editor Tarsem Singh