ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਕਾਫੀ ਫਾਇਦੇਮੰਦ ਹੋਵੇਗਾ ਸਪੇਨ ਦੌਰਾ : ਰਾਣੀ

01/24/2019 5:03:49 PM

ਬੈਂਗਲੁਰੂ : ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਦੇ ਆਖਿਰ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਸਪੇਨ ਦੌਰਾ ਟੀਮ ਲਈ ਖੁਦ ਨੂੰ ਪਰਖਣ ਦਾ ਸੁਨਿਹਰਾ ਮੌਕਾ ਹੋਵੇਗਾ। ਰਾਨੀ ਨੇ ਕਿਹਾ, ''ਇਹ ਚੁਣੌਤੀਪੂਰਨ ਦੌਰਾ ਹੋਵੇਗਾ ਪਰ ਸਾਡੀ ਟੀਮ ਨੇ ਪਿਛਲੇ 2 ਸਾਲ ਵਿਚ ਆਪਣੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਕੀਤਾ ਹੈ। ਇਹ ਸਾਡੇ ਲਈ ਖੁਦ ਨੂੰ ਪਰਖਣ ਦਾ ਮੌਕਾ ਹੈ ਕਿ ਅਸੀਂ ਕਿੱਥੇ ਠਹਿਰਦੇ ਹਾਂ।''

ਭਾਰਤੀ ਟੀਮ ਸਪੇਨ ਖਿਲਾਫ 26-31 ਜਨਵਰੀ ਤੱਕ ਚਾਰ ਮੈਚ ਖੇਡੇਗੀ। ਇਸ ਤੋਂ ਬਾਅਦ 2 ਅਤੇ 3 ਫਰਵਰੀ ਨੂੰ ਆਇਰਲੈਂਡ ਖਿਲਾਫ 2 ਮੈਚ ਖੇਡਣੇ ਹਨ। ਰਾਣੀ ਨੇ ਕਿਹਾ, ''ਟੀਮ ਵਿਚ ਕਈ ਨੌਜਵਾਨ ਖਿਡਾਰੀ ਹਨ ਜਿਨ੍ਹਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਇਸ ਸਾਲ ਹੋਣ ਵਾਲੇ ਮਹੱਤਵਪੂਰਨ ਟੂਰਨਾਮੈਂਟਾਂ ਤੋਂ ਪਹਿਲਾਂ ਖਿਡਾਰੀਆਂ ਦਾ ਪੂਲ ਵੱਡਾ ਕਰਨਾ ਜ਼ਰੂਰੀ ਹੈ। ਉਨ੍ਹਾਂ ਦੀ ਟੀਮ ਪਿਛਲੇ ਸਾਲ ਦੇ ਪ੍ਰਭਾਵੀ ਪ੍ਰਦਰਸ਼ਨ ਤੋਂ ਮਿਲਿਆ ਆਤਵਿਸ਼ਵਾਸ ਅੱਗੇ ਵੀ ਬਰਕਰਾਰ ਰੱਖਣਾ ਚਾਹੇਗੀ, ਜਿਸ ਨਾਲ ਭਾਰਤ ਨੂੰ ਐੱਫ. ਆਈ. ਐੱਚ. ਰੈਂਕਿੰਗ ਵਿਚ ਉੱਪਰ ਜਾਣ ਦਾ ਮੌਕਾ ਮਿਲਿਆ। ਇੰਗਲੈਂਡ ਅਤੇ ਆਸਟਰੇਲੀਆ ਖਿਲਾਫ ਸਾਡੇ ਪ੍ਰਦਰਸ਼ਨ ਤੋਂ ਕਈਆਂ ਨੂੰ ਹੈਰਾਨੀ ਹੋਈ ਹੋਵੇਗੀ ਪਰ ਸਾਡਾ ਮੰਨਣਾ ਹੈ ਕਿ ਅਸੀਂ ਪਿਛਲੇ ਸਾਲ ਏਸ਼ੀਆਈ ਖੇਡਾਂ ਅਤੇ ਵਿਸ਼ਵ ਕੱਪ ਵਿਚ ਪ੍ਰਦਰਸ਼ਨ ਕਰ ਸਕਦੇ ਸੀ। ਭਾਰਤੀ ਟੀਮ ਸਪੇਨ ਦੌਰੇ ਲਈ ਅੱਜ ਸਵੇਰੇ ਰਵਾਨਾ ਹੋ ਗਈ।''