ਸੈਗ ਖੇਡਾਂ 'ਚ ਭਾਰਤ ਨੇ 4 ਤਮਗਿਆਂ ਨਾਲ ਕੀਤੀ ਜ਼ਬਰਦਸਤ ਸ਼ੁਰੂਆਤ

12/03/2019 12:06:47 PM

ਸਪੋਰਟਸ ਡੈਸਕ— ਭਾਰਤੀ ਐਥਲੀਟਾਂ ਨੇ 13ਵੀਆਂ ਦੱਖਣੀ ਏਸ਼ੀਆਈ ਖੇਡਾਂ (ਸੈਗ) 'ਚ ਸੋਮਵਾਰ ਪਹਿਲੇ ਦਿਨ ਜ਼ਬਰਦਸਤ ਸ਼ੁਰੂਆਤ ਕਰਦਿਆਂ ਇਕ ਸੋਨ ਸਮੇਤ 4 ਤਮਗੇ ਆਪਣੇ ਨਾਂ ਕਰ ਲਏ। ਭਾਰਤ ਨੇ ਖੇਡਾਂ 'ਚ ਇਕ ਸੋਨ, 2 ਚਾਂਦੀ ਤੇ 1 ਕਾਂਸੀ ਤਮਗਾ ਜਿੱਤਿਆ।
ਐੱਮ. ਐੱਨ ਸਿਨਿਮੋਲ ਨੇ ਪੁਰਸ਼ਾਂ ਦੀ ਟ੍ਰਾਇਥਲਨ ਈਵੈਂਟ 'ਚ 01:02.51 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਆਪਣੇ ਨਾਂ ਕੀਤਾ ਜਦ ਕਿ ਅਮਵਤਨੀ ਬਿਸ਼ਵਜੀਤ ਸ਼ਰੀਖੋਮ ਨੇ 01:02:59 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। ਨੇਪਾਲ ਦੇ ਬਸੰਤਾ ਥਾਰੂ ਨੇ ਕਾਂਸੀ ਤਮਗਾ ਜਿੱਤਿਆ ਔਰਤਾਂ ਦੀ ਵਿਅਕਤੀਗਤ ਮੁਕਾਬਲੇ 'ਚ ਭਾਰਤ ਦੀ ਸੋਰੋਜਿਨੀ ਦੇਵੀ  ਨੇ 01:14:00 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਮਗਾ ਜਿੱਤਿਆ ਜਦੋਂ ਕਿ ਨੇਪਾਲ ਦੇ ਸੋਨੀ ਗੁਰੂੰਗ ਨੇ ਸੋਨ ਤਮਗਾ ਆਪਣੇ ਨਾਂ ਕੀਤਾ। ਭਾਰਤ ਦੀ ਮੋਹਨ ਪ੍ਰਗਿਅਨਾ ਨੇ 01:14:57 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਜਿੱਤਿਆ। ਭਾਰਤ ਨੇ ਸੈਗ ਖੇਡਾਂ 'ਚ 487 ਐਥਲੀਟਾਂ ਦਾ ਦਲ ਉਤਾਰਿਆ ਹੈ ਅਤੇ ਉਹ 15 ਤੋਂ ਜ਼ਿਆਦਾ ਖੇਡਾਂ 'ਚ ਹਿੱਸਾ ਲੈ ਰਿਹਾ ਹੈ।