ਦੱਖਣੀ ਅਫਰੀਕਾ 14 ਸਾਲਾਂ ''ਚ ਪਹਿਲੀ ਵਾਰ ਕਰੇਗਾ ਪਾਕਿ ਦਾ ਦੌਰਾ

12/09/2020 4:36:53 PM

ਕਰਾਚੀ (ਭਾਸ਼ਾ) : ਦੱਖਣੀ ਅਫਰੀਕਾ ਜਨਵਰੀ ਵਿਚ 2 ਟੈਸਟ ਅਤੇ 3 ਟੀ20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡਣ ਲਈ ਪਿਛਲੇ 14 ਸਾਲਾਂ ਵਿਚ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗਾ। ਟੈਸਟ ਮੈਚ ਕਰਾਚੀ ਅਤੇ ਰਾਵਲਪਿੰਡੀ ਵਿਚ, ਜਦੋਂਕਿ ਤਿੰਨ ਟੀ20 ਮੈਚ ਲਾਹੌਰ ਵਿਚ ਖੇਡੇ ਜਾਣਗੇ।

ਇਹ ਵੀ ਪੜ੍ਹੋ:  ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)

ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਬਿਆਨ ਵਿਚ ਕਿਹਾ, 'ਦੱਖਣੀ ਅਫਰੀਕਾ ਦੀ ਟੀਮ 16 ਜਨਵਰੀ ਨੂੰ ਕਰਾਚੀ ਪੁੱਜੇਗੀ ਅਤੇ ਨੈਸ਼ਨਲ ਸਟੇਡੀਅਮ ਕਰਾਚੀ ਵਿਚ 26 ਤੋਂ 30 ਜਨਵਰੀ ਵਿਚਾਲੇ ਪਹਿਲਾ ਟੈਸਟ ਮੈਚ ਖੇਡੇਗੀ।'  ਇਸ ਵਿਚ ਕਿਹਾ ਗਿਆ ਹੈ, 'ਇਸ ਦੇ ਬਾਅਦ ਉਹ ਰਾਵਲਪਿੰਡੀ ਦਾ ਦੌਰਾ ਕਰੇਗੀ, ਜਿੱਥੇ 4 ਤੋਂ 8 ਫਰਵਰੀ ਵਿਚਾਲੇ ਦੂਜਾ ਟੈਸਟ ਮੈਚ ਖੇਡਿਆ ਜਾਣਾ ਹੈ।' ਗੱਦਾਫੀ ਸਟੇਡੀਅਮ ਲਾਹੌਰ ਵਿਚ 11, 13 ਅਤੇ 14 ਫਰਵਰੀ ਨੂੰ 3 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ।

ਇਹ ਵੀ ਪੜ੍ਹੋ: ਸੀਰੀਜ਼ ਜਿੱਤਣ ਦੇ ਬਾਵਜੂਦ ਵੀ ਭਾਰਤੀ ਕ੍ਰਿਕਟ ਟੀਮ ਨੂੰ ਲੱਗਾ ਜੁਰਮਾਨਾ, ਜਾਣੋ ਕਿੱਥੇ ਹੋਈ ਗ਼ਲਤੀ

ਦੱਖਣੀ ਅਫਰੀਕਾ ਨੇ ਆਖਰੀ ਵਾਰ 2007 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਦੋਂ ਉਸ ਨੇ ਕਰਾਚੀ ਟੈਸਟ 160 ਦੌੜਾਂ ਨਾਲ ਜਿੱਤ ਕੇ ਸੀਰੀਜ਼ 1-0 ਨਾਲ ਆਪਣੇ ਨਾਮ ਕੀਤੀ ਸੀ। ਇਸ ਦੇ ਬਾਅਦ 2010 ਅਤੇ 2013 ਦੀਆਂ ਸੀਰੀਜ਼ ਸੰਯੁਕਤ ਅਰਬ ਅਮੀਰਾਤ ਵਿਚ ਖੇਡੀ ਗਈ ਸੀ।

ਇਹ ਵੀ ਪੜ੍ਹੋ: ਬੱਲੇਬਾਜ਼ ਅਤੇ ਵਿਕਟਕੀਪਰ ਪਾਰਥਿਵ ਪਟੇਲ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 'ਦਾਦਾ' ਦਾ ਕੀਤਾ ਖ਼ਾਸ ਧੰਨਵਾਦ


cherry

Content Editor

Related News