ਦੱਖਣੀ ਅਫਰੀਕਾ ਦੇ 6 ਅੰਕ ਕੱਟੇ, 60 ਫੀਸਦੀ ਜੁਰਮਾਨਾ

01/28/2020 7:32:14 PM

ਜੋਹਾਨਸਬਰਗ : ਦੱਖਣੀ ਅਫਰੀਕਾ ਨੂੰ ਇੰਗਲੈਂਡ ਤੋਂ ਚਾਰ ਟੈਸਟ ਮੈਚਾਂ ਦੀ ਸੀਰੀਜ਼ 1-2 ਨਾਲ ਹਾਰ ਜਾਣ ਦੇ ਨਾਲ ਚੌਥੇ ਟੈਸਟ ਵਿਚ ਹੌਲੀ ਓਵਰ ਰੇਟ ਲਈ ਆਈ. ਸੀ.ਸੀ. ਟੈਸਟ ਚੈਂਪੀਅਨਸ਼ਿਪ ਵਿਚ 6 ਅੰਕਾਂ ਦਾ ਨੁਕਸਾਨ ਹੋਇਆ ਹੈ ਤੇ ਨਾਲ ਹੀ ਉਸ 'ਤੇ 60 ਫੀਸਦੀ ਮੈਚ ਫੀਸ ਦਾ ਵੀ ਜੁਰਮਾਨਾ ਲਾਇਆ ਗਿਆ ਹੈ। ਦੱਖਣੀ ਅਫਰੀਕਾ ਇਸ ਤਰ੍ਹਾਂ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਵਿਚ ਪਹਿਲੀ ਅਜਿਹੀ ਟੀਮ ਬਣ ਗਈ ਹੈ, ਜਿਸ ਦੀ ਹੌਲੀ ਓਵਰ ਰੇਟ ਦੇ ਕਾਰਣ ਅੰਕ ਕੱਟੇ ਗਏ ਹਨ। ਦੱਖਣੀ ਅਫਰੀਕਾ ਨੂੰ ਇਸ ਸੀਰੀਜ਼ ਵਿਚੋਂ ਇਕ ਟੈਸਟ ਜਿੱਤਣ ਨਾਲ 30 ਅੰਕ ਮਿਲੇ ਸਨ ਪਰ ਉਹ 6 ਅੰਕ ਕੱਟੇ ਜਾਣ ਦੇ ਕਾਰਣ ਹੁਣ 24 ਅੰਕ ਰਹਿ ਗਏ ਹਨ ਤੇ ਉਹ ਅੰਕ ਸੂਚੀ ਵਿਚ ਸੱਤਵੇਂ ਸਥਾਨ 'ਤੇ ਹੈ।

ਵਾਂਡਰਸ ਵਿਚ ਹੋਲੀ ਓਵਰ ਰੇਟ ਕਾਰਨ ਦੱਖਣੀ ਅਫਰੀਕਾ 'ਤੇ ਮੈਚ ਫੀਸ ਦਾ 60 ਫੀਸਦੀ ਜ਼ੁਰਮਾਨਾ ਲੱਗਾ ਹੈ। ਮੇਜ਼ਬਾਨ ਟੀਮ ਨੇ ਆਪਣੇ ਮੁੱਖ ਸਪਿਨਰ ਕੇਸ਼ਵ ਮਹਾਰਾਜ ਨੂੰ ਇਸ ਟੈਸਟ ਤੋਂ ਬਾਹਰ ਰੱਖਿਆ ਸੀ ਅਤੇ ਇਸ ਟੈਸਟ ਵਿਚ ਉਸ ਦੇ ਵੱਲੋਂ ਸਪਿਨ ਨਾਲ ਕੋਈ ਹੋਰ ਓਵਰ ਨਹੀਂ ਸੁੱਟ ਸਕਿਆ। ਦੱਖਣੀ ਅਫਰੀਕਾ ਦੀ ਟੀਮ ਇਸ ਤਰ੍ਹਾਂ ਮੁਕਾਬਲੇ ਵਿਚ 3 ਓਵਰ ਹੋਲੀ ਰਹਿ ਗਈ।