ਸਾਊਥ ਅਫਰੀਕਾ ਤੇ ਆਸਟਰੇਲੀਆ ਕਰਨਗੇ ਵਿੰਡੀਜ਼ ਦਾ ਦੌਰਾ, ਨਵਾਂ ਸ਼ੈਡਿਊਲ ਆਇਆ ਸਾਹਮਣੇ

05/14/2021 8:41:34 PM

ਸਪੋਰਟਸ ਡੈਸਕ : ਕੋਰੋਨਾ ਕਾਲ ਦੇ ਬਾਵਜੂਦ ਵਿੰਡੀਜ਼ ’ਚ ਕ੍ਰਿਕਟ ਜ਼ੋਰਾਂ ’ਤੇ ਹੋਵੇਗੀ। ਵਿੰਡੀਜ਼ ਬੋਰਡ ਨੇ ਆਉਣ ਵਾਲੇ 4 ਮਹੀਨਿਆਂ ਲਈ ਵਿੰਡੀਜ਼ ਟੀਮ ਦੇ ਪ੍ਰੋਗਰਾਮ ਐਲਾਨ ਦਿੱਤੇ ਹਨ। ਜੂਨ ਮਹੀਨੇ ’ਚ ਸਾਊਥ ਅਫਰੀਕਾ ਦੇ ਵਿੰਡੀਜ਼ ਦੌਰ ਤੋਂ ਇਸ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਆਸਟ੍ਰੇਲੀਆ ਤੇ ਪਾਕਿਸਤਾਨ ਦੀਆਂ ਟੀਮਾਂ ਵਿੰਡੀਜ਼ ਦਾ ਦੌਰਾ ਕਰਨਗੀਆਂ ਤੇ ਵਨਡੇ ਤੇ  5-5 ਟੀ 20 ਮੈਚ ਖੇਡੇ ਜਾਣਗੇ। ਪੂਰਾ ਸ਼ੈਡਿਊਲ ਇਸ ਤਰ੍ਹਾਂ ਹੈ-

ਸਭ ਤੋਂ ਪਹਿਲਾਂ ਸੇਂਟ ਲੂਸੀਆ ਤੇ ਗ੍ਰੇਨਾਡਾ ਦੇ ਮੈਦਾਨ ’ਤੇ ਵਿੰਡੀਜ਼ ਟੀਮ ਸਾਊਥ ਅਫਰੀਕਾ ਖ਼ਿਲਾਫ਼10 ਜੂਨ ਤੋਂ 3 ਜੁਲਾਈ ਤਕ ਭਿੜੇਗੀ। 
10 ਜੂਨ : ਪਹਿਲਾ ਟੈਸਟ
18 ਜੂਨ : ਦੂਜਾ ਟੈਸਟ
-----
26 ਜੂਨ : ਪਹਿਲਾ ਟੀ-20 ਇੰਟਰਨੈਸ਼ਨਲ
27 ਜੂਨ : ਦੂਸਰਾ  ਟੀ-20 ਇੰਟਰਨੈਸ਼ਨਲ
29 ਜੂਨ :  ਤੀਸਰਾ ਟੀ-20 ਇੰਟਰਨੈਸ਼ਨਲ
01 ਜੁਲਾਈ : ਚੌਥਾ ਟੀ-20 ਇੰਟਰਨੈਸ਼ਨਲ
03 ਜੁਲਾਈ : ਪੰਜਵਾਂ ਟੀ-20 ਇੰਟਰਨੈਸ਼ਨਲ

ਫਿਰ 9 ਜੁਲਾਈ ਨੂੰ ਆਸਟ੍ਰੇਲੀਆ ਦੀ ਟੀਮ ਨਾਲ ਪਹਿਲਾ ਮੁਕਾਬਲਾ ਹੋਵੇਗਾ। ਇਹ ਦੌਰਾ 24 ਜੁਲਾਈ ਤਕ ਚੱਲੇਗਾ। ਸਾਰੇ ਮੈਚ ਸੇਂਟ ਲੁਸੀਆ ਤੇ ਬਾਰਬਾਡੋਸ ਦੇ ਮੈਦਾਨ ’ਤੇ ਖੇਡੇ ਜਾਣਗੇ।
09 ਜੁਲਾਈ : ਪਹਿਲਾ ਟੀ-20 ਇੰਟਰਨੈਸ਼ਨਲ
10 ਜੁਲਾਈ : ਦੂਜਾ ਟੀ-20 ਇੰਟਰਨੈਸ਼ਨਲ
12 ਜੁਲਾਈ : ਤੀਸਰਾ ਟੀ-20 ਇੰਟਰਨੈਸ਼ਨਲ
14 ਜੁਲਾਈ : ਚੌਥਾ ਟੀ-20  ਇੰਟਰਨੈਸ਼ਨਲ
16 ਜੁਲਾਈ : ਪੰਜਵਾਂ ਟੀ-20 ਇੰਟਰਨੈਸ਼ਨਲ
---
20 ਜੁਲਾਈ : ਪਹਿਲਾ ਵਨਡੇ ਮੈਚ
22 ਜੁਲਾਈ : ਦੂਸਰਾ ਵਨਡੇ ਮੈਚ
24 ਜੁਲਾਈ : ਤੀਸਰਾ ਵਨਡੇ ਮੈਚ


 ਆਸਟ੍ਰੇਲੀਆ ਖਿਲਾਫ ਸੀਰੀਜ਼ ਖਤਮ ਹੁੰਦੇ ਹੀ ਵਿੰਡੀਜ਼ ਦੀ ਟੀਮ ਪਾਕਿਸਤਾਨ ਖਿਲਾਫ ਖੇਡੇਗੀ। ਪਹਿਲਾ ਮੈਚ 27 ਜੁਲਾਈ ਨੂੰ ਹੋਵੇਗਾ। ਇਹ ਦੌਰਾ 24 ਅਗਸਤ ਤਕ ਚੱਲੇਗਾ। ਸਾਰੇ ਮੈਚ ਬਾਰਬਾਡੋਸ, ਗੁਆਨਾ ਤੇ ਜਮਾਇਕਾ ਦੇ ਮੈਦਾਨਾਂ ’ਚ ਖੇਡੇ ਜਾਣਗੇ।
27 ਜੁਲਾਈ : ਪਹਿਲਾ ਟੀ-20 ਇੰਟਰਨੈਸ਼ਨਲ
28 ਜੁਲਾਈ : ਦੂਜਾ ਟੀ-20 ਇੰਟਰਨੈਸ਼ਨਲ
31 ਜੁਲਾਈ : ਤੀਸਰਾ ਟੀ-20 ਇੰਟਰਨੈਸ਼ਨਲ
01 ਅਗਸਤ : ਚੌਥਾ ਟੀ-20 ਇੰਟਰਨੈਸ਼ਨਲ
03 ਅਗਸਤ : ਪੰਜਵਾਂ ਟੀ-20 ਇੰਟਰਨੈਸ਼ਨਲ
-----
12 ਅਗਸਤ : ਪਹਿਲਾ ਟੈਸਟ
20 ਅਗਸਤ : ਦੂਸਰਾ ਟੈਸਟ

Manoj

This news is Content Editor Manoj