ਦੱਖਣ ਅਫਰੀਕਾ ਟੀਮ ਟੀ20 ਸੀਰੀਜ਼ ਲਈ ਭਾਰਤ ਪਹੁੰਚੀ

09/07/2019 6:04:22 PM

ਸਪੋਰਸਟ ਡੈਸਕ— ਕਪਤਾਨ ਕਵਿੰਟਨ ਡਿ ਕਾਕ ਦੀ ਅਗੁਵਾਈ 'ਚ ਦੱਖਣ ਅਫਰੀਕਾ ਦੀ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਟੀ20 ਅੰਤਰਰਾਸ਼ਟਰੀ ਸੀਰੀਜ਼ ਲਈ ਸ਼ਨੀਵਾਰ ਨੂੰ ਭਾਰਤ ਪਹੁੰਚੀ। ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਟਵੀਟ ਕੀਤਾ, '' ਭਾਰਤ 'ਚ ਆ ਕੇ ਰੋਮਾਂਚਿਤ ਮਹਿਸੂਸ ਕਰ ਰਿਹਾ ਹਾਂ ਅਤੇ ਫਿਰ ਕ੍ਰਿਕਟ ਖੇਡਣ ਦਾ ਇੰਤਜ਼ਾਰ ਹੈ। ਦੱਖਣ ਅਫਰੀਕਾ ਦੀ ਟੀਮ ਦੌਰੇ ਦੀ ਸ਼ੁਰੂਆਤ 15 ਸਿਤੰਬਰ ਨੂੰ ਧਰਮਸ਼ਾਲਾ 'ਚ ਖੇਡੇ ਜਾਣ ਵਾਲੇ ਪਹਿਲੇ ਟੀ20 ਅੰਤਰਰਾਸ਼ਟਰੀ ਮੁਕਾਬਲੇ ਨਾਲ ਕਰੇਗੀ।
ਟੀ20 ਸੀਰੀਜ਼ ਤੋਂ ਬਾਅਦ ਟੀਮ ਭਾਰਤ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ ਜੋ ਆਈ. ਸੀ. ਸੀ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਉਨ੍ਹਾਂ ਦਾ ਪਹਿਲਾ ਮੁਕਾਬਲਾ ਹੋਵੇਗਾ।