ਜਸਪ੍ਰੀਤ ਬੁਮਰਾਹ ਨਾਲ ਰਿਲੇਸ਼ਨ ਨੂੰ ਸਾਊਥ ਅਭਿਨੇਤਰੀ ਅਨੁਪਮਾ ਨੇ ਨਕਾਰਿਆ

07/09/2019 4:27:37 AM

ਜਲੰਧਰ— ਕਈ ਮਹੀਨਿਆਂ ਤੋਂ ਸਾਊਥ ਦੀ ਅਭਿਨੇਤਰੀ ਅਨੁਪਮਾ ਪ੍ਰਮੇਸ਼ਵਰਨ ਤੇ ਜਸਪ੍ਰੀਤ ਬੁਮਰਾਹ ਦੇ ਅਫੇਅਰ ਦੀਆਂ ਖਬਰਾਂ ਚੱਲ ਰਹੀਆਂ ਸਨ। ਦੱਸਿਆ ਜਾ ਰਿਹਾ ਸੀ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਸੰਬੰਧੀ ਹੁਣ ਅਭਿਨੇਤਰੀ ਨੇ ਖੁਦ ਸਾਹਮਣੇ ਆ ਕੇ ਬਿਆਨ ਜਾਰੀ ਕਰ ਦਿੱਤਾ ਹੈ। ਅਨੁਪਮਾ ਦਾ ਕਹਿਣਾ ਹੈ ਕਿ ਉਸਦੇ ਤੇ ਬੁਮਰਾਹ ਵਿਚਾਲੇ ਅਫੇਅਰ ਦੀਆਂ ਖਬਰਾਂ ਸਿਰਫ ਕੋਰੀ ਕਲਪਨਾ ਹਨ। ਹਾਲਾਂਕਿ ਅਨੁਪਮਾ ਨੇ ਇਹ ਸਾਫ ਤੌਰ 'ਤੇ ਮੰਨਿਆ ਕਿ ਉਸਦੀ ਬੁਮਰਾਹ ਨਾਲ ਚੰਗੀ ਦੋਸਤੀ ਹੈ। ਜਸਪ੍ਰੀਤ ਬੁਮਰਾਹ ਅਜੇ 25 ਸਾਲਾਂ ਦਾ ਹੈ ਜਕਿ ਅਨੁਪਮਾ ਦੀ ਉਮਰ 23 ਸਾਲ ਹੈ। 

PunjabKesariPunjabKesari
ਜਸਪ੍ਰੀਤ ਦੀ ਤਰ੍ਹਾਂ ਹੀ ਅਨੁਪਮਾ ਨੇ ਹੀ ਘੱਟ ਉਮਰ ਵਿਚ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਅਨੁਪਮਾ ਨੇ ਸਾਲ 2015 ਵਿਚ ਫਿਲਮ ਜਗਤ ਵਿਚ ਕਦਮ ਰੱਖਿਆ ਸੀ। ਉਸਦੀ ਪਹਿਲੀ ਫਿਲਮ  'ਪ੍ਰੋਮਨ' ਸੀ। ਤਦ ਉਸਦੀ ਉਮਰ ਸਿਰਫ 19 ਸਾਲ ਦੀ ਸੀ। ਉਸ ਨੂੰ ਪ੍ਰੋਮਨ ਲਈ ਏਸ਼ੀਆ ਨੈੱਟ ਫਿਮਲ ਐਵਾਰਡ ਤੇ 11ਵਾਂ ਰਾਮੂ ਕਾਰਯਤ ਐਵਾਰਡ ਵੀ ਮਿਲਿਆ ਸੀ। ਇਹ ਹੀ ਨਹੀਂ, ਅਨੁਪਮਾ ਅਪਸਰਾ ਐਵਾਰਡ, ਤਮਿਲ ਫਿਲਮ 'ਕੋਡੀ' ਲਈ  ਬੈਸਟ ਸਪੋਰਟਿੰਗ ਐਕਟਰਸ ਦਾ ਐਵਾਰਡ ਵੀ ਜਿੱਤ ਚੁੱਕੀ ਹੈ।

PunjabKesariPunjabKesari
ਜ਼ਿਕਰਯੋਗ ਹੈ ਕਿ ਬੁਮਰਾਹ ਨੇ ਵੀ ਸਾਲ 2013 ਵਿਚ ਆਈ. ਪੀ. ਐੱਲ. ਵਿਚ ਡੈਬਿਊ ਕੀਤਾ ਸੀ। ਬੁਮਰਾਹ ਜ਼ਿਆਦਾਤਾਰ ਸਮਾਂ ਕ੍ਰਿਕਟ ਸੀਰੀਜ਼ ਨੂੰ ਲੈ ਕੇ ਦੇਸ਼ ਵਿਚੋਂ ਬਾਹਰ ਰਹਿੰਦਾ ਹੈ। ਫਿਲਹਾਲ ਉਹ ਵਿਸ਼ਵ ਕੱਪ 2019 ਵਿਚ ਰੁੱਝਿਆ ਹੋਇਆ ਹੈ। ਮੰਗਲਵਾਰ ਨੂੰ ਭਾਰਤੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨਾਲ ਭਿੜੇਗੀ। ਇਸ ਵਿਚ ਬੁਮਰਾਹ ਫੈਸਲਾਕੁੰਨ ਭੂਮਿਕਾ ਵਿਚ ਹੋਵੇਗਾ। 

PunjabKesariPunjabKesari


Gurdeep Singh

Content Editor

Related News