ਸੌਰਵ ਗਾਂਗੁਲੀ ਨੂੰ ਮਿਲੇਗੀ ''ਜ਼ੈੱਡ'' ਸ਼੍ਰੇਣੀ ਦੀ ਸੁਰੱਖਿਆ

05/17/2023 2:37:46 PM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਸਰਕਾਰ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਦੀ ਸੁਰੱਖਿਆ ਵਧਾ ਕੇ 'ਜ਼ੈੱਡ' ਸ਼੍ਰੇਣੀ ਵਿਚ ਕਰਨ ਦਾ ਫ਼ੈਸਲਾ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗਾਂਗੁਲੀ ਨੂੰ ਪਹਿਲਾਂ 'ਵਾਈ' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ ਅਤੇ ਇਸ ਦੀ ਮਿਆਦ ਖ਼ਤਮ ਹੋਣ ਦੇ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਅਧਿਕਾਰੀ ਨੇ ਕਿਹਾ, 'ਗਾਂਗੁਲੀ ਨੂੰ ਦਿੱਤੀ ਗਈ ਸੁਰੱਖਿਆ ਦੀ ਮਿਆਦ ਖ਼ਤਮ ਹੋ ਗਈ ਸੀ, ਇਸ ਲਈ ਪ੍ਰੋਟੋਕਾਲ ਮੁਤਾਬਕ ਇਕ ਸਮੀਖਿਆ ਕੀਤੀ ਗਈ ਅਤੇ ਇਸ ਨੂੰ ਵਧਾ ਕੇ 'ਜ਼ੈੱਡ' ਸ਼੍ਰੇਣੀ ਵਿਚ ਕਰਨ ਦੀ ਫ਼ੈਸਲਾ ਕੀਤਾ ਗਿਆ।'

ਅਧਿਕਾਰੀ ਨੇ ਕਿਹਾ ਕਿ ਨਵੀਂ ਸੁਰੱਖਿਆ ਵਿਵਸਥਾ ਮੁਤਾਬਕ ਹੁਣ 8 ਤੋਂ 10 ਪੁਲਸ ਮੁਲਾਜ਼ਮ ਸਾਬਕਾ ਕ੍ਰਿਕਟਰ ਦੀ ਸੁਰੱਖਿਆ ਵਿਚ ਰਹਿਣਗੇ। 'ਵਾਈ' ਸ਼੍ਰੇਣੀ ਦੀ ਸੁਰੱਖਿਆ ਤਹਿਤ ਗਾਂਗੁਲੀ ਦੇ ਸੁਰੱਖਿਆ ਘੇਰੇ ਵਿਚ ਸਪੈਸ਼ਲ ਬ੍ਰਾਂਚ ਤੋਂ 3 ਪੁਲਸ ਮੁਲਾਜ਼ਮ ਅਤੇ ਇੰਨੀ ਹੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੀ ਬੇਹਾਲਾ ਸਥਿਤ ਰਿਹਾਇਸ਼ ਦੀ ਸੁਰੱਖਿਆ ਕਰਦੇ ਸਨ। ਸੂਬਾ ਸਕੱਤਰੇਤ ਦੇ ਨੁਮਾਇੰਦੇ ਮੰਗਲਵਾਰ ਨੂੰ ਗਾਂਗੁਲੀ ਦੇ ਬੇਹਾਲਾ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਨੇ ਕੋਲਕਾਤਾ ਪੁਲਸ ਹੈੱਡਕੁਆਰਟਰ ਲਾਲਬਾਜ਼ਾਰ ਅਤੇ ਸਥਾਨਕ ਥਾਣੇ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਅਧਿਕਾਰੀ ਨੇ ਕਿਹਾ, "ਗਾਂਗੁਲੀ ਇਸ ਸਮੇਂ ਆਪਣੀ ਆਈ.ਪੀ.ਐੱਲ. ਕ੍ਰਿਕਟ ਟੀਮ ਦਿੱਲੀ ਡੇਅਰਡੇਵਿਲਜ਼ ਨਾਲ ਯਾਤਰਾ ਕਰ ਰਹੇ ਹਨ ਅਤੇ 21 ਮਈ ਨੂੰ ਕੋਲਕਾਤਾ ਵਾਪਸ ਪਰਤਣਗੇ। ਉਸ ਦਿਨ ਤੋਂ ਉਨ੍ਹਾਂ ਨੂੰ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ ਮਿਲਣੀ ਸ਼ੁਰੂ ਹੋ ਜਾਵੇਗੀ।''

cherry

This news is Content Editor cherry