ਭਾਰਤ-ਪਾਕਿ ਮੁਕਾਬਲੇ ''ਤੇ ਗਾਂਗੁਲੀ ਦਾ ਬਿਆਨ, ਕਿਹਾ- ਮੇਰਾ ਕੋਈ ਫੇਵਰੇਟ ਨਹੀਂ, ਦੋਵੇਂ ਟੀਮਾਂ ਬਰਾਬਰ

08/25/2023 5:57:04 PM

ਸਪੋਰਟਸ ਡੈਸਕ- ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ 2023 ਮੈਚ ਜਿੱਤਣ ਦੇ ਲਈ ਉਨ੍ਹਾਂ ਦਾ ਕੋਈ ਪਸੰਦੀਦਾ ਨਹੀਂ ਹੈ ਕਿਉਂਕਿ ਦੋਵੇਂ ਟੀਮਾਂ ਬਰਾਬਰ ਹਨ। ਪਾਕਿਸਤਾਨ ਅਤੇ ਸ਼੍ਰੀਲੰਕਾ 'ਚ ਹੋਣ ਵਾਲਾ ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋਵੇਗਾ, ਜਿਸ 'ਚ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 2 ਸਤੰਬਰ ਨੂੰ ਕੈਂਡੀ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਹੋਵੇਗਾ ਜੋ ਮੈਨ ਇਨ ਬਲੂ ਦੇ ਅਭਿਆਨ ਦੀ ਸ਼ੁਰੂਆਤ ਦੇ ਰੂਪ 'ਚ ਕੰਮ ਕਰੇਗਾ।
ਗਾਂਗੁਲੀ ਨੇ ਕਿਹਾ, 'ਅਕਸ਼ਰ ਚੰਗੀ ਗੇਂਦਬਾਜ਼ੀ ਕਰਦਾ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਵਧੀਆ ਟੀਮਾਂ ਹਨ। ਜੋ ਟੀਮ ਚੰਗਾ ਖੇਡੇਗੀ ਉਹ ਜਿੱਤੇਗੀ। ਮੇਰਾ ਕੋਈ ਪਸੰਦੀਦਾ ਨਹੀਂ ਹੈ। ਸਮੇਂ ਨਾਲ ਉਨ੍ਹਾਂ ਦੀ (ਜਸਪ੍ਰੀਤ ਬੁਮਰਾਹ) ਫਿਟਨੈੱਸ ਬਿਹਤਰ ਹੋ ਜਾਵੇਗੀ। ਤੁਹਾਡੇ ਕੋਲ ਸਿਰਫ਼ ਤਿੰਨ ਸਪਿਨਰ ਹੋ ਸਕਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਅਕਸ਼ਰ ਨੂੰ ਚੁਣ ਕੇ ਸਹੀ ਕੰਮ ਕੀਤਾ ਹੈ, ਉਹ ਬੱਲੇਬਾਜ਼ੀ ਕਰ ਸਕਦੇ ਹਨ।

ਇਹ ਵੀ ਪੜ੍ਹੋ- ਯੁਗਾਂਡਾ ਦੇ ਰਾਸ਼ਟਰਪਤੀ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਟਰਾਫੀ ਦਾ ਕਰਨਗੇ ਉਦਘਾਟਨ
ਦੱਸ ਦੇਈਏ ਕਿ ਬੁਮਰਾਹ ਦੀ ਵਾਪਸੀ ਟੀਮ 'ਚ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਹੋ ਗਈ ਹੈ। ਆਇਰਲੈਂਡ ਦੌਰੇ 'ਤੇ ਉਨ੍ਹਾਂ ਨੇ ਬਤੌਰ ਕਪਤਾਨ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਸੀ। ਹੁਣ ਉਹ ਏਸ਼ੀਆ ਕੱਪ ਤੋਂ ਵਿਸ਼ਵ ਕੱਪ ਲਈ ਆਪਣੀ ਫਿਟਨੈੱਸ ਦਾ ਸਬੂਤ ਦੇਵੇਗਾ। ਉਨ੍ਹਾਂ ਨੂੰ ਮੁਹੰਮਦ ਸਿਰਾਜ ਦਾ ਸਾਥ ਮਿਲੇਗਾ। ਗੇਂਦਬਾਜ਼ੀ 'ਚ ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਵੀ ਕਪਤਾਨ ਲਈ ਫ਼ਾਇਦੇਮੰਦ ਹੋ ਸਕਦੇ ਹਨ। ਹਾਰਦਿਕ ਪੰਡਿਆ ਅਤੇ ਰਵਿੰਦਰ ਜਡੇਜਾ 'ਤੇ ਵੀ ਨਜ਼ਰਾਂ ਰਹਿਣਗੀਆਂ। ਦੱਸ ਦੇਈਏ ਕਿ ਏਸ਼ੀਆ ਕੱਪ 'ਚ ਪਾਕਿਸਤਾਨ, ਭਾਰਤ ਅਤੇ ਨੇਪਾਲ ਗਰੁੱਪ-ਏ 'ਚ ਹਨ, ਜਦਕਿ ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾ ਗਰੁੱਪ-ਬੀ 'ਚ ਹਨ। ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ 'ਤੇ ਚੱਲੇਗਾ ਜਿਸ 'ਚ ਪਾਕਿਸਤਾਨ ਦੋ ਥਾਵਾਂ 'ਤੇ ਚਾਰ ਮੈਚਾਂ ਦੀ ਮੇਜ਼ਬਾਨੀ ਕਰੇਗਾ ਅਤੇ ਬਾਕੀ ਮੈਚਾਂ ਦੀ ਮੇਜ਼ਬਾਨੀ ਸ਼੍ਰੀਲੰਕਾ ਕਰੇਗਾ। ਗਰੁੱਪ ਗੇੜ ਦੇ ਛੇ ਮੈਚਾਂ ਤੋਂ ਬਾਅਦ 6 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੁਪਰ-4 ਦੇ ਮੁਕਾਬਲੇ ਹੋਣਗੇ। 17 ਸਤੰਬਰ ਨੂੰ ਕੋਲੰਬੋ 'ਚ ਸੁਪਰ-4 ਦੇ ਅੰਤ 'ਚ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਫਾਈਨਲ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ- ਨਹੀਂ ਰਹੇ WWE ਦੇ ਸਾਬਕਾ ਚੈਂਪੀਅਨ ਬ੍ਰੇ ਵਿਆਟ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ.ਐੱਲ. ਰਾਹੁਲ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਈਸ਼ਾਨ ਕਿਸ਼ਨ, ਹਾਰਦਿਕ ਪੰਡਿਆ (ਉਪ-ਕਪਤਾਨ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon