Women's IPL ਸ਼ੁਰੂ ਕਰਨ 'ਤੇ ਸੌਰਵ ਗਾਂਗੁਲੀ ਦਾ ਵੱਡਾ ਸੰਕੇਤ, ਜਾਣੋ ਕਦੋਂ ਹੋ ਸਕਦੈ ਆਯੋਜਨ

09/22/2022 8:19:51 PM

ਸਪੋਰਟਸ ਡੈਸਕ— ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਸਾਰੇ ਰਾਜ ਮਹਾਸੰਘਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਅਸੀਂ ਅਗਲੇ ਸਾਲ ਦੀ ਸ਼ੁਰੂਆਤ 'ਚ ਮਹਿਲਾ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਬੋਰਡ ਅਗਲੇ ਸਾਲ ਦੀ ਸ਼ੁਰੂਆਤ 'ਚ ਪਹਿਲਾ ਮਹਿਲਾ ਆਈ.ਪੀ.ਐੱਲ. ਆਯੋਜਿਤ ਕਰਵਾਏਗਾ। 

ਗਾਂਗੁਲੀ ਨੇ ਰਾਜ ਸੰਘਾਂ ਨੂੰ 2022-23 ਦੇ ਘਰੇਲੂ ਅੰਤਰਰਾਸ਼ਟਰੀ ਅਤੇ ਘਰੇਲੂ ਸੀਜ਼ਨ 'ਤੇ ਮਹੱਤਵਪੂਰਨ ਨੁਕਤਿਆਂ ਦੀ ਰੂਪਰੇਖਾ ਦਿੰਦੇ ਹੋਏ ਪੱਤਰ 'ਚ ਕਿਹਾ ਕਿ ਅਸੀਂ ਮਹਿਲਾ ਆਈ.ਪੀ.ਐੱਲ. 'ਤੇ ਕੰਮ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਕ੍ਰਿਕਟ ਬੋਰਡ ਮਹਿਲਾ ਬਿਗ ਬੈਸ਼ ਲੀਗ ਦਾ ਆਯੋਜਨ ਕਰ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ ਕ੍ਰਿਕਟ ਬੋਰਡ ਵੀ ਮਹਿਲਾ ਕ੍ਰਿਕਟ ਸੁਪਰ ਲੀਗ ਅਤੇ ਹੰਡਰਡ ਫਾਰਮੈਟ ਵਿੱਚ ਮਹਿਲਾ ਕ੍ਰਿਕਟਰਾਂ ਨੂੰ ਮੌਕੇ ਦੇ ਰਿਹਾ ਹੈ। 

ਇਹ ਵੀ ਪੜ੍ਹੋ : IND-AUS ਮੈਚ ਦੀਆਂ ਟਿਕਟਾਂ ਖ਼ਰੀਦਣ ਪਹੁੰਚੇ ਪ੍ਰਸ਼ੰਸਕ ਹੋਏ ਬੇਕਾਬੂ, ਮਚੀ ਭਾਜੜ, ਕਈ ਜ਼ਖ਼ਮੀ

ਹੁਣ ਬੀ. ਸੀ. ਸੀ. ਆਈ ਵੱਲੋਂ ਮਹਿਲਾ ਆਈ. ਪੀ. ਐਲ. ਦੀ ਸ਼ੁਰੂਆਤ ਨਾਲ ਦੇਸ਼ ਦੀਆਂ ਮਹਿਲਾ ਕ੍ਰਿਕਟਰਾਂ ਲਈ ਇੱਕ ਵੱਡਾ ਪਲੇਟਫਾਰਮ ਤਿਆਰ ਹੋਣ ਦੀ ਉਮੀਦ ਹੈ। ਮੌਜੂਦਾ ਆਈ. ਪੀ. ਐਲ. ਫ੍ਰੈਂਚਾਈਜ਼ੀ ਪਹਿਲਾਂ ਹੀ ਆਪਣੀ ਮਹਿਲਾ ਟੀਮ ਦੇ ਗਠਨ ਦਾ ਐਲਾਨ ਕਰ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਪਹਿਲਾਂ ਵੀ ਪੁਸ਼ਟੀ ਕੀਤੀ ਸੀ ਕਿ ਮਹਿਲਾ ਆਈ. ਪੀ. ਐਲ. 2023 ਵਿੱਚ ਆਯੋਜਿਤ ਹੋ ਸਕਦਾ ਹੈ। ਮਹਿਲਾ ਆਈ. ਪੀ. ਐੱਲ. ਦੀ ਮੰਗ ਉਦੋਂ ਤੋਂ ਉਠ ਰਹੀ ਹੈ ਜਦੋਂ ਤੋਂ ਭਾਰਤੀ ਮਹਿਲਾ ਕ੍ਰਿਕਟਰਾਂ ਨੇ ਵੱਡੀਆਂ ਸੀਰੀਜ਼ ਅਤੇ ਟੂਰਨਾਮੈਂਟ ਜਿੱਤਣੇ ਸ਼ੁਰੂ ਕਰ ਦਿੱਤੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News