ਰਣਜੀ ਟਰਾਫੀ ਦੇ ਫਾਈਨਲ 'ਚ ਜਡੇਜਾ ਦੇ ਖੇਡਣ 'ਤੇ ਗਾਂਗੁਲੀ ਵਲੋਂ ਰੋਕ, ਸਾਹਮਣੇ ਆਈ ਇਹ ਵਜ੍ਹਾ

03/06/2020 11:01:29 AM

ਸਪੋਰਟਸ ਡੈਸਕ— ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਆਪਣੀ ਘਰੇਲੂ ਟੀਮ ਸੌਰਾਸ਼ਟਰ ਲਈ ਰਣਜੀ ਫਾਈਨਲ 'ਚ ਨਹੀਂ ਖੇਡ ਸਕਣਗੇ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੂਲੀ ਨੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐੱਸ. ਸੀ. ਏ) ਦੀ ਖਿਤਾਬੀ ਮੈਚ 'ਚ ਜਡੇਜਾ ਨੂੰ ਖਿਡਾਉਣ ਦੀ ਮੰਗ ਨੂੰ ਰੱਦ ਕਰ ਦਿੱਤੀ ਹੈ। ਗਾਂਗੂਲੀ ਨੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਕਿਹਾ ਕਿ ਦੇਸ਼ ਪਹਿਲਾਂ ਹੈ। ਇਸ ਲਈ ਜਡੇਜਾ ਨੂੰ 9 ਮਾਰਚ ਤੋਂ ਪੱਛਮੀ ਬੰਗਾਲ ਖਿਲਾਫ ਫਾਈਨਲ 'ਚ ਖੇਡਣ ਲਈ ਸਪੱਸ਼ਟ ਨਹੀਂ ਕੀਤਾ ਜਾ ਸਕਦਾ। ਭਾਰਤੀ ਟੀਮ ਨੂੰ 12 ਮਾਰਚ ਤੋਂ ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ਖੇਡਣੀ ਹੈ। ਇਸ ਨੂੰ ਦੇਖਦੇ ਹੋਏ ਜਡੇਜਾ ਨੂੰ ਸੌਰਾਸ਼ਟਰ ਲਈ ਖੇਡਣ ਦੀ ਮਨਜ਼ੂਰੀ ਨਹੀਂ ਮਿਲ ਸਕੀ।

PunjabKesariਪੱਛਮੀ ਬੰਗਾਲ 13 ਸਾਲ ਬਾਅਦ ਰਣਜੀ ਟਰਾਫੀ ਦੇ ਫਾਈਨਲ 'ਚ ਪਹੁੰਚ ਗਿਆ। ਇਸ ਦੇ ਨਾਲ ਹੀ ਸੌਰਾਸ਼ਟਰ ਨੇ ਲਗਾਤਾਰ ਦੂਜੀ ਵਾਰ ਫਾਈਨਲ 'ਚ ਜਗ੍ਹਾ ਬਣਾਈ ਹੈ। ਦਿ ਇੰਡੀਅਨ ਐਕਸਪ੍ਰੈਸ ਨੂੰ ਸੰਬੋਧਨ ਕਰਦਿਆਂ ਐੱਸ. ਸੀ. ਏ ਦੇ ਪ੍ਰਧਾਨ ਜੈਦੇਵ ਸ਼ਾਹ ਨੇ ਕਿਹਾ, ਮੈਂ ਬੀ. ਸੀ. ਸੀ. ਆਈ. ਦੇ ਪ੍ਰਧਾਨ ਨੂੰ ਜਡੇਜਾ ਨੂੰ ਰਣਜੀ ਫਾਈਨਲ ਖੇਡਣ ਦੀ ਮਨਜ਼ੂਰੀ ਦੇਣ ਲਈ ਕਿਹਾ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।PunjabKesari”ਸ਼ਾਹ ਨੇ ਕਿਹਾ ਕਿ ਜੇ ਬੋਰਡ ਜ਼ਿਆਦਾ ਤੋਂ ਜ਼ਿਆਦਾ ਦਰਸ਼ਕ ਘਰੇਲੂ ਮੈਚ ਦੇਖਣਾ ਚਾਹੁੰਦਾ ਹੈ ਤਾਂ ਉਸ ਨੂੰ ਰਣਜੀ ਫਾਈਨਲ ਦੇ ਸਮੇਂ ਅੰਤਰਰਾਸ਼ਟਰੀ ਮੈਚ ਨਹੀਂ ਕਰਵਾਉਣੇ ਚਾਹੀਦੇ ਹਨ। ਸ਼ਾਹ ਨੇ ਕਿਹਾ ਕਿ ਘੱਟ ਤੋਂ ਘੱਟ ਸਟਾਰ ਖਿਡਾਰੀ ਰਣਜੀ ਦੇ ਫਾਈਨਲ 'ਚ ਖੇਡ ਸਕਦੇ ਹਨ। ਬੰਗਾਲ ਲਈ ਚੇਤੇਸ਼ਵਰ ਪੁਜਾਰਾ ਸੌਰਾਸ਼ਟਰ ਅਤੇ ਰਿਧੀਮਾਨ ਸਾਹਾ ਰਣਜੀ ਫਾਈਨਲ ਖੇਡ ਸਕਦੇ ਹਨ।


Related News