ਗਾਂਗੁਲੀ ਦੇ BCCI ਪ੍ਰਧਾਨ ਬਣਨ 'ਤੇ ਵਰਿੰਦਰ ਸਹਿਵਾਗ ਨੇ ਆਪਣੇ ਹੀ ਅੰਦਾਜ਼ ਦਿੱਤੀ ਵਧਾਈ

10/15/2019 5:34:08 PM

ਸਪੋਰਟਸ ਡੈਸਕ— ਆਪਣੀ ਕਪਤਾਨੀ 'ਚ ਭਾਰਤੀ ਕ੍ਰਿਕਟ ਨੂੰ ਇਕ ਚੰਗੇ ਮੁਕਾਮ ਤੱਕ ਪਹੁੰਚਾਉਣ ਵਾਲੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਬਣਨਾ ਤੈਅ ਹੋ ਗਿਆ ਹੈ। ਗਾਂਗੁਲੀ ਨੇ 14 ਅਕਤੂਬਰ ਨੂੰ ਬੀ. ਸੀ. ਸੀ. ਆਈ. ਦੇ ਪ੍ਰਧਾਨ ਅਹੁਦੇ ਲਈ ਮੁੰਬਈ 'ਚ ਬੀ. ਸੀ. ਸੀ. ਆਈ. ਹੈੱਡਕੁਆਰਟਰ 'ਚ ਨਾਮਜ਼ਦ ਦਾਖਲ ਕੀਤਾ। ਗਾਂਗੁਲੀ ਦੇ ਨਾਲ ਇਸ ਅਹੁਦੇ ਦੀ ਦੋੜ 'ਚ ਹੋਰ ਕੋਈ ਵੀ ਸ਼ਾਮਲ ਨਹੀਂ ਹੈ। ਦਾਦਾ ਦੇ ਨਾਂ ਨਾਲ ਮਸ਼ਹੂਰ ਗਾਂਗੁਲੀ ਨੂੰ ਇਸ ਐਲਾਨ ਤੋਂ ਪਹਿਲਾਂ ਹੀ ਕਾਫ਼ੀ ਦਿੱਗਜ ਕ੍ਰਿਕਟਰਜ਼ ਵਧਾਈਆਂ ਦੇ ਚੁੱਕੇ ਹਨ। ਹੁਣ ਇਸ ਲਿਸਟ 'ਚ ਟੀਮ ਇੰਡੀਆ ਦੇ ਸਾਬਕਾ ਧਾੱਕੜ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਸੌਰਵ ਗਾਂਗੁਲੀ ਨੂੰ ਵਧਾਈ ਦਿੱਤੀ।
ਗਾਂਗੁਲੀ ਨੂੰ 15 ਅਕਤੂਬਰ ਨੂੰ ਪਹਿਲਾਂ ਵੀ. ਵੀ. ਐੱਸ ਲਕਸ਼ਮਣ ਨੇ ਟਵਿਟਰ ਰਾਹੀ ਵਧਾਈ ਦਿੱਤੀ ਸੀ ਅਤੇ ਹੁਣ ਵਰਿੰਦਰ ਸਹਿਵਾਗ ਨੇ ਵੀ ਉਨ੍ਹਾਂ ਨੂੰ ਆਪਣੇ ਖਾਸ ਅੰਦਾਜ 'ਚ ਸ਼ੁਭਕਾਮਨਾਵਾਂ ਦਿੱਤੀਆਂ। ਇਹ ਦੋਨੋਂ ਖਿਡਾਰੀ ਹੀ ਗਾਂਗੁਲੀ ਦੀ ਕਪਤਾਨੀ 'ਚ ਭਾਰਤ ਲਈ ਖੇਡ ਚੁੱਕੇ ਹਨ। ਵੀਰੂ ਨੇ ਟਵੀਟ 'ਚ ਲਿੱਖਿਆ, ''ਵਧਾਈ ਹੋਵੇ ਦਾਦਾ!  ਦੇਰ ਹੈ ਅੰਨ੍ਹੇਰ ਨਹੀਂ।  ਭਾਰਤੀ ਕ੍ਰਿਕਟ ਲਈ ਸ਼ੁੱਭ ਸੰਕੇਤ। ਤੁਹਾਡੀ ਇਸ ਪਾਰੀ ਨਾਲ ਭਾਰਤੀ ਕ੍ਰਿਕਟ 'ਚ ਤੁਹਾਡਾ ਯੋਗਦਾਨ ਹੋਰ ਵੱਧੇ।''             

ਵੀ. ਵੀ. ਐੱਸ. ਲਕਸ਼ਮਣ ਨੇ ਮੰਗਲਵਾਰ ਇਕ ਟਵੀਟ ਕਰਦੇ ਹੋਏ ਸੌਰਵ ਗਾਂਗੁਲੀ ਨੂੰ ਬੀ. ਸੀ. ਸੀ. ਆਈ. ਦੇ ਭਵਿੱਖ ਦੇ ਪ੍ਰਧਾਨ ਬਣਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਗਾਂਗੁਲੀ ਦੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣਨ 'ਤੇ ਭਾਰਤੀ ਕ੍ਰਿਕਟ ਯਕੀਨੀ ਤੌਰ 'ਤੇ ਤਰੱਕੀ ਕਰੇਗਾ। ਸੌਰਵ ਗਾਂਗੁਲੀ ਨੂੰ ਬੀ. ਸੀ. ਸੀ. ਆਈ. ਪ੍ਰਧਾਨ ਬਣਨ ਦੀ ਵਧਾਈ। ਨਵੀਂ ਭੂਮਿਕਾ ਲਈ ਸ਼ੁੱਭਕਾਮਨਾਵਾਂ ਦਾਦਾ।

ਉਥੇਂ ਹੀ ਮੁਹੰਮਦ ਕੈਫ ਨੇ ਟਵੀਟ 'ਚ ਲਿੱਖਿਆ, ਖਿਡਾਰੀ ਤੋਂ ਕਪਤਾਨ ਅਤੇ ਫਿਰ ਕਪਤਾਨ ਤੋਂ ਬੀ. ਸੀ. ਸੀ. ਆਈ ਪ੍ਰਧਾਨ... ਬਹੁਤ ਬਹੁਤ ਮੁਬਾਰਕ ਹੋਵੇ ਦਾਦਾ। ਬੀ. ਸੀ. ਸੀ. ਆਈ. 'ਚ ਅਜਿਹਾ ਲੀਡਰ ਹੋਣਾ ਬਹੁਤ ਚੰਗਾ ਸੰਕੇਤ ਹੈ। ਕੁਝ ਨਵੀਂ ਅਤੇ ਜਰੂਰੀ ਚੀਜਾਂ ਦੀ ਉਂਮੀਦ ਰਹੇਗੀ।