ਸੌਰਵ ਗਾਂਗੁਲੀ ਨੇ ਦੱਸਿਆ ਉਨ੍ਹਾਂ ਦੀ ਬਾਓਪਿਕ ਫਿਲਮ ''ਚ ਕਿਹੜਾ ਅਦਾਕਾਰ ਕਰੇ ਉਨ੍ਹਾਂ ਦਾ ਰੋਲ

12/07/2019 9:54:54 AM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਮੌਜੂਦਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਆਪਣੇ ਪਸੰਦੀਦਾ ਅਦਾਕਾਰ ਦਾ ਖੁਲਾਸਾ ਕੀਤਾ ਹੈ। ਇੰਨਾ ਹੀ ਨਹੀਂ, ਸੌਰਵ ਗਾਗੁਲੀ ਨੇ ਇਹ ਵੀ ਦੱਸਿਆ ਹੈ ਕਿ ਜੇ ਉਨ੍ਹਾਂ ਦੀ ਬਾਓਪਿਕ ਫਿਲਮ ਬਣਦੀ ਹੈ ਤਾਂ ਉਸ 'ਚ ਕਿਹੜਾ ਅਦਾਕਾਰ ਉਨ੍ਹਾਂ ਦੀ ਭੂਮਿਕਾ ਨਿਭਾਏਗਾ। ਹਾਲਾਂਕਿ, ਅਜੇ ਗਾਂਗੁਲੀ ਦੀ ਬਾਓਪਿਕ 'ਤੇ ਫਿਲਮ ਇੰਡਸਟਰੀ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੈ।

ਦੱਸ ਦੇਈਏ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬਾਓਪਿਕ 'ਐੱਮ. ਐੱਸ. ਧੋਨੀ ਦਿ ਅਨਟੋਲਡ ਸਟੋਰੀ' ਕਾਫੀ ਮਸ਼ਹੂਰ ਰਹੀ ਸੀ। ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਰੋਲ ਨਿਭਾਇਆ ਸੀ। ਆਪਣੀ ਜ਼ਿੰਦਗੀ ਦੀ ਬਾਓਪਿਕ ਬਣਨ ਦੀ ਸੰਭਾਵਨਾ 'ਤੇ ਸੌਰਵ ਗਾਂਗੁਲੀ ਨੇ ਕਿਹਾ, ''ਮੇਰੇ ਪਸੰਦੀਦਾ ਅਦਾਕਾਰ ਰਿਤਿਕ ਰੋਸ਼ਨ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਉਹ ਮੇਰੀ ਭੂਮਿਕਾ ਨਿਭਾਵੇ।'' ਤੁਹਾਡੀ ਜਾਣਕਾਰੀ ਲਈ ਦੱਸ ਦੇਈਏ, ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ 'ਤੇ ਵੀ ਬਾਓਪਿਕ ਬਣ ਰਹੀ ਹੈ। ਸੰਭਾਵਨਾ ਹੈ ਕਿ ਸੌਰਵ ਗਾਂਗੁਲੀ ਦੀ ਬਾਓਪਿਕ ਬਣ ਸਕਦੀ ਹੈ।

Tarsem Singh

This news is Content Editor Tarsem Singh