ਭਾਰਤ-ਪਾਕਿ ਮੈਚ ''ਚ ਸਚਿਨ ਤੋਂ ਵੱਖ ਹੈ ਗਾਂਗੁਲੀ ਦੀ ਰਾਏ, ਕਿਹਾ...

02/24/2019 11:43:47 AM

ਸਪੋਰਟਸ ਡੈਸਕ— ਪੁਲਵਾਮਾ ਅੱਤਵਾਦੀ ਹਮਲੇ ਦਾ ਗੁੱਸਾ ਹੁਣ ਸਰਹੱਦ ਦੇ ਬਾਅਦ ਕ੍ਰਿਕਟ ਦੇ ਮੈਦਾਨ 'ਤੇ ਵੀ ਦਿਖ ਰਿਹਾ ਹੈ। ਵਰਲਡ ਕੱਪ 'ਚ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਗਠਤ ਕਮੇਟੀ ਸੀ.ਓ.ਏ. ਨੇ ਸ਼ੁੱਕਰਵਾਰ ਨੂੰ ਬੈਠਕ ਦੇ ਬਾਅਦ ਗੇਂਦ ਸਰਕਾਰ ਦੇ ਪਾਲੇ 'ਚ ਪਾ ਦਿੱਤੀ ਹੈ। ਅਜਿਹੇ 'ਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਸਚਿਨ ਦੇ 'ਦੋ ਅੰਕ' ਵਾਲੇ ਬਿਆਨ 'ਤੇ ਬੋਲਦੇ ਹੋਏ ਕਿਹਾ, ਆਗਾਮੀ ਵਿਸ਼ਵ ਕੱਪ 'ਚ ਉਨ੍ਹਾਂ ਨੂੰ ਦੋ ਅੰਕ ਨਹੀਂ ਸਗੋਂ ਖਿਤਾਬ ਚਾਹੀਦਾ ਹੈ।

ਗਾਂਗੁਲੀ ਨੇ ਕਿਹਾ- ਦੋ ਅੰਕ ਨਹੀਂ ਸਗੋਂ ਖਿਤਾਬ ਚਾਹੀਦਾ ਹੈ

ਗਾਂਗੁਲੀ ਨੇ ਕਿਹਾ, ''ਸਚਿਨ ਪਾਕਿਸਤਾਨ ਖਿਲਾਫ ਦੋ ਅੰਕ ਚਾਹੁੰਦੇ ਹਨ, ਪਰ ਮੈਂ ਵਿਸ਼ਵ ਕੱਪ ਚਾਹੁੰਦਾ ਹਾਂ। ਤੁਸੀਂ ਇਸ ਨੂੰ ਜਿਸ ਕਿਸੇ ਵੀ ਤਰੀਕੇ ਨਾਲ ਦੇਖੋ।'' ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਸੁਨੀਲ ਗਾਵਸਕਰ ਦੇ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਕਿਹਾ ਸੀ, ''ਭਾਰਤ ਨੇ ਵਿਸ਼ਵ ਕੱਪ 'ਚ ਹਮੇਸ਼ਾ ਪਾਕਿਸਤਾਨ ਦੇ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਫਿਰ ਉਨ੍ਹਾਂ ਨੂੰ ਹਰਾਉਣ ਦਾ ਸਮਾਂ ਹੈ। ਮੈਂ ਨਿੱਜੀ ਤੌਰ 'ਤੇ ਉਨ੍ਹਾਂ ਨੂੰ 2 ਅੰਕ ਦੇਣਾ ਪਸੰਦ ਨਹੀਂ ਕਰਾਂਗਾ ਕਿਉਂਕਿ ਇਸ ਨਾਲ ਟੂਰਨਾਮੈਂਟ 'ਚ ਉਨ੍ਹਾਂ ਨੂੰ ਮਦਦ ਮਿਲੇਗੀ ਪਰ ਮੇਰੇ ਲਈ ਭਾਰਤ ਸਭ ਤੋਂ ਉੱਪਰ ਹੈ ਅਤੇ ਮੇਰਾ ਦੇਸ਼ ਜੋ ਵੀ ਫੈਸਲਾ ਕਰੇਗਾ ਮੈਂ ਉਸ ਦਾ ਪੂਰਾ ਸਮਰਥਨ ਕਰਾਂਗਾ।''

ਮੀਆਂਦਾਦ ਦੀ ਪਬਲਿਕ ਸਟੰਟ ਵਾਲੀ ਟਿੱਪਣੀ 'ਤੇ ਗਾਂਗੁਲੀ ਨੇ ਕਿਹਾ, ''ਮੈਨੂੰ ਮੀਆਂਦਾਦ ਦੀ ਟਿੱਪਣੀ 'ਤੇ ਕੋਈ ਪ੍ਰਤੀਕਿਰਿਆ ਨਹੀਂ ਦੇਣੀ ਹੈ। ਮੈਂ ਉਨ੍ਹਾਂ ਦੀ ਬੱਲੇਬਾਜ਼ੀ ਦਾ ਆਨੰਦ ਮਾਣਿਆ ਹੈ। ਮੈਨੂੰ ਲਗਦਾ ਹੈ ਕਿ ਉਹ ਪਾਕਿਸਤਾਨ ਦੇ ਸ਼ਾਨਦਾਰ ਖਿਡਾਰੀ ਹਨ।'' ਜ਼ਿਕਰਯੋਗ ਹੈ ਕਿ ਗਾਂਗੁਲੀ ਨੇ ਵਿਸ਼ਵ ਕੱਪ 'ਚ ਭਾਰਤ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਦੱਸਿਆ ਹੈ।

Tarsem Singh

This news is Content Editor Tarsem Singh