BCCI ਪ੍ਰਧਾਨ ਗਾਂਗੁਲੀ ਨੂੰ ਵੱਡੀ ਰਾਹਤ, ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਖਾਰਜ

11/17/2019 10:54:22 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਆਚਰਨ ਅਧਿਕਾਰੀ ਡੀ. ਕੇ. ਜੈਨ ਨੇ ਬੋਰਡ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਖਿਲਾਫ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਖਾਰਜ ਕਰ ਦਿੱਤੀ ਹੈ। ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਲਾਈਫ ਟਾਈਮ ਮੈਂਬਰ ਸੰਜੀਵ ਗੁਪਤਾ ਨੇ ਚਾਰ ਅਕਤੂਬਰ ਨੂੰ ਇਹ ਸ਼ਿਕਾਇਤ ਦਰਜ ਕਰਾਈ ਸੀ ਜਦੋਂ ਗਾਂਗੁਲੀ ਬੰਗਾਲ ਕ੍ਰਿਕਟ ਸੰਘ (ਕੈਬ) ਦੇ ਪ੍ਰਧਾਨ ਸਨ।

ਇਸ 'ਚ ਦਾਅਵਾ ਕੀਤਾ ਗਿਆ ਸੀ ਕਿ ਉਹ ਕੈਬ ਪ੍ਰਧਾਨ ਅਤੇ ਬੀ. ਸੀ. ਸੀ. ਆਈ. ਏ. ਜੀ. ਐੱਮ. 'ਚ ਇਸ ਦੇ ਪ੍ਰਤੀਨਿਧੀ ਦੇ ਰੂਪ 'ਚ ਕਈ ਅਹੁਦਿਆਂ 'ਤੇ ਕਾਬਜ ਹਨ। ਜੈਨ ਨੇ ਕਿਹਾ ਕਿ ਬੀ. ਸੀ. ਸੀ. ਆਈ. ਦੇ ਮੌਜੂਦਾ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਇਕੋ ਸਮੇਂ 'ਚ ਕਈ ਕ੍ਰਿਕਟ ਭੂਮਿਕਾਵਾਂ ਅਦਾ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਧਿਆਨ ਦਿਵਾਇਆ ਕਿ ਗਾਂਗੁਲੀ ਨੇ 23 ਅਕਤੂਬਰ ਨੂੰ ਬੀ. ਸੀ. ਸੀ. ਆਈ. ਪ੍ਰਧਾਨ ਦਾ ਅਹੁਦਾ ਸੰਭਾਲਦੇ ਹੋਏ ਕੈਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਨਾਲ ਉਨ੍ਹਾਂ ਦਾ ਕੋਈ ਵੀ ਹਿੱਤਾਂ ਦਾ ਟਕਰਾਅ ਨਹੀਂ ਹੈ।

Tarsem Singh

This news is Content Editor Tarsem Singh