ਛੇਤੀ ਹੀ ਦੇਖਣ ਨੂੰ ਮਿਲ ਸਕਦੈ ਟ੍ਰਿਪਲ ਐੱਚ ਤੇ ਜਿੰਦਰ ਮਾਹਲ ਵਿਚਾਲੇ ''ਹਾਈਵੋਲਟੇਜ਼'' ਮੁਕਾਬਲਾ

11/13/2017 4:26:33 PM

ਨਵੀਂ ਦਿੱਲੀ (ਬਿਊਰੋ)— ਡਬਲਿਊ.ਡਬਲਿਊ.ਈ. ਫੈਂਸ ਲਈ ਵੱਡੀ ਖਬਰ ਸਾਹਮਣੇ ਆਈ ਹੈ। ਕੰਪਨੀ ਦੇ ਸੀ.ਈ.ਓ. ਅਤੇ ਸਾਬਕਾ ਵਰਲਡ ਚੈਂਪੀਅਨ ਟ੍ਰਿਪਲ ਐੱਚ ਨੇ ਜਿੰਦਰ ਮਾਹਲ ਨੂੰ ਮੈਚ ਲਈ ਚੈਲੇਂਜ਼ ਕੀਤਾ ਸੀ, ਜਿਸਨੂੰ ਜਿੰਦਰ ਨੇ ਅਸੈਪਟ ਕਰ ਲਿਆ ਹੈ। ਹੁਣ ਦੋਨਾਂ ਵਿਚਾਲੇ ਛੇਤੀ ਮਹਾਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।

ਟ੍ਰਿਪਲ ਐਚ ਨੇ ਜਿੰਦਰ ਨੂੰ ਇੰਡੀਆ ਦੌਰੇ ਦੇ ਦੂਜੇ ਦਿਨ ਲਈ ਟਵਿੱਟਰ ਉੱਤੇ ਚੈਲੇਂਜ਼ ਕੀਤਾ ਸੀ, ਹੁਣ 9 ਦਸੰਬਰ ਨੂੰ ਫੈਂਸ ਨੂੰ ਇਹ ਮਹਾਮੁਕਾਬਲਾ ਦੇਖਣ ਨੂੰ ਮਿਲੇਗਾ। ਜਿੰਦਰ ਲਈ ਇਹ ਇਤਿਹਾਸਿਕ ਮੈਚ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ 170 ਦਿਨਾਂ ਤੱਕ ਡਬਲਿਊ.ਡਬਲਿਊ.ਈ. ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਕੋਲ ਰੱਖਿਆ ਸੀ। ਅਜਿਹੇ ਵਿਚ ਜਿੰਦਰ ਕੋਲ ਟ੍ਰਿਪਲ ਐੱਚ ਖਿਲਾਫ ਲੜਨ ਲਈ ਪੂਰਾ ‍ਆਤਮ-ਵਿਸ਼ਵਾਸ ਹੋਵੇਗਾ। ਜਿੰਦਰ ਚਾਹੁਣਗੇ ਕਿ ਉਹ ਉਨ੍ਹਾਂ ਨੂੰ ਆਪਣੀ ਸਰਜਮੀਂ ਉੱਤੇ ਹਰਾ ਕੇ ਆਪਣਾ ਦਬਦਬਾ ਕਾਇਮ ਰੱਖਣ।

8 ਅਤੇ 9 ਦਸੰਬਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਲਾਈਵ ਈਵੈਂਟ ਹੋਣ ਵਾਲੇ ਹਨ। ਜਿੰਦਰ ਕੇਵਿਨ ਓਵੰਸ ਖਿਲਾਫ ਨਾਨ ਟਾਈਟਲ ਮੈਚ ਵਿਚ 8 ਦਸੰਬਰ ਨੂੰ ਲੜਨ ਵਾਲੇ ਹਨ। ਸਮੈਕਡਾਊਨ ਦੇ ਹਾਲ ਹੀ ਵਿਚ ਐਪੀਸੋਡ ਵਿਚ ਜਿੰਦਰ ਮਾਹਲ ਨੂੰ ਏ.ਜੇ. ਸਟਾਈਲਸ ਖਿਲਾਫ ਚੈਂਪੀਅਨਸ਼ਿਪ ਗੁਆਣੀ ਪਈ ਸੀ।