ਸੋਨਮ ਨੇ ਓਲੰਪਿਕ ਤਮਗਾਧਾਰੀ ਸਾਕਸ਼ੀ ਮਲਿਕ ਨੂੰ ਹਰਾ ਕੇ ਕੀਤਾ ਉਲਟਫੇਰ

01/04/2020 5:03:05 PM

ਲਖਨਊ— ਦੋ ਵਾਰ ਦੀ ਵਿਸ਼ਵ ਕੈਡੇਟ ਚੈਂਪੀਅਨ ਸੋਨਮ ਮਲਿਕ ਨੇ ਸ਼ਨੀਵਾਰ ਨੂੰ ਇੱਥੇ ਰੀਓ ਓਲੰਪਿਕ ਕਾਂਸੀ ਤਮਗਾਧਾਰੀ ਸਾਕਸ਼ੀ ਮਲਿਕ ਨੂੰ ਜਦਕਿ ਜੂਨੀਅਰ ਅੰਸ਼ੂ ਮਲਿਕ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਤਮਗਾਧਾਰੀ ਪੂਜਾ ਡਾਂਡਾ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਏਸ਼ੀਆਈ ਚੈਂਪੀਅਨਸ਼ਿਪ ਦੇ ਲਈ ਭਾਰਤੀ ਟੀਮ 'ਚ ਆਪਣਾ ਸਥਾਨ ਪੱਕਾ ਕੀਤਾ। ਸੋਨਮ ਅਤੇ ਅੰਸ਼ੂ ਦੋਹਾਂ ਨੂੰ ਪਹਿਲੇ ਦੌਰ 'ਚ ਤਜਰਬੇਕਾਰ ਪਲਿਵਾਨਾਂ ਨਾਲ ਭਿੜਨਾ ਸੀ ਪਰ ਦੋਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਈਨਲ ਦੌਰ 'ਚ ਸੋਨਮ ਨੇ ਸਾਕਸ਼ੀ ਨੂੰ 4-1 ਨਾਲ ਹਰਾ ਕੇ 62 ਕਿਲੋਗ੍ਰਾਮ ਵਰਗ 'ਚ ਭਾਰਤੀ ਟੀਮ 'ਚ ਜਗ੍ਹਾ ਪੱਕੀ ਬਣਾਈ। ਅੰਸ਼ੂ ਨੇ ਪੂਜਾ ਨੂੰ ਹਰਾਉਣ ਦੇ ਬਾਅਦ 57 ਕਿਲੋਗ੍ਰਾਮ ਟ੍ਰਾਇਲ ਦੇ ਫਾਈਨਲ 'ਚ ਮਾਨਸੀ ਨੂੰ ਹਰਾਇਆ।

ਹੋਰ ਵਜ਼ਨ ਵਰਗਾਂ 'ਚ ਕੋਈ ਹੈਰਾਨੀ ਭਰੇ ਫੈਸਲੇ ਦੇਖਣ ਨੂੰ ਨਹੀਂ ਮਿਲੇ ਜਿਸ 'ਚ ਵਿਨੇਸ਼ ਫੋਗਾਟ (53 ਕਿਲੋਗ੍ਰਾਮ) ਅਤੇ ਦਿਵਿਆ ਕਾਕਰਾਨ (68 ਕਿਲੋਗ੍ਰਾਮ) ਨੇ ਆਸਾਨੀ ਨਾਲ ਆਪਣੇ ਮੁਕਾਬਲੇ ਜਿੱਤ ਲਏ। ਨਿਰਮਲਾ ਦੇਵੀ (50 ਕਿਲੋਗ੍ਰਾਮ) ਅਤੇ ਕਿਰਨ ਗੋਦਾਰਾ (76 ਕਿਲੋਗ੍ਰਾਮ) ਹੋਰ ਪਹਿਲਵਾਨ ਰਹੀਆਂ ਜਿਨ੍ਹਾਂ ਨੇ ਟ੍ਰਾਇਲ 'ਚ ਜਿੱਤ ਹਾਸਲ ਕੀਤੀ। ਜੇਤੂ ਪਹਿਲਵਾਨ ਰੋਮ 'ਚ 15 ਤੋਂ 18 ਜਨਵਰੀ ਤਕ ਚਲਣ ਵਾਲੀ ਪਹਿਲੀ ਰੈਂਕਿੰਗ ਸੀਰੀਜ਼ 'ਚ ਹਿੱਸਾ ਲੈਣਗੀਆਂ ਜਿਸ ਤੋਂ ਬਾਅਦ ਇਹ ਨਵੀਂ ਦਿੱਲੀ 'ਚ 18 ਤੋਂ 23 ਜਨਵਰੀ ਤੱਕ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ 'ਚ ਸ਼ਿਰਕਤ ਕਰਨਗੀਆਂ। ਜੇਕਰ ਇਹ ਪਹਿਲਵਾਨ ਇਨ੍ਹਾਂ ਦੋਹਾਂ ਚੈਂਪੀਅਨਸ਼ਿਪ 'ਚ ਤਮਗਾ ਜਿੱਤ ਲੈਂਦੀਆਂ ਹਨ ਤਾਂ 27 ਤੋਂ 29 ਮਾਰਚ ਤਕ ਜਿਆਨ 'ਚ ਹੋਣ ਵਾਲੇ ਏਸ਼ੀਆਈ ਓਲੰਪਕ ਕੁਆਲੀਫਾਇਰ 'ਚ ਭਾਰਤ ਦੀ ਨੁਮਾਇੰਦਗੀ ਕਰਨਗੀਆਂ।  

Tarsem Singh

This news is Content Editor Tarsem Singh