ਆਸਟਰੇਲੀਆਈ ਓਪਨ : ਕੇਨਿਨ ਨੇ ਬਾਰਟੀ ਨੂੰ ਹਰਾ ਕੇ ਕੀਤਾ ਉਲਟਫੇਰ

01/30/2020 3:01:30 PM

ਮੈਲਬੋਰਨ— ਅਮਰੀਕਾ ਦੀ ਸੋਫੀਆ ਕੇਨਿਨ ਨੇ ਵੀਰਵਾਰ ਨੂੰ ਇੱਥੇ ਸੈਮੀਫਾਈਨਲ 'ਚ ਉਲਟਫੇਰ ਕਰਦੇ ਹੋਏ ਮਹਿਲਾ ਸਿੰਗਲ 'ਚ ਦੁਨੀਆ ਦੀ ਨੰਬਰ ਇਕ ਖਿਡਾਰੀ ਐਸ਼ਲੇਗ ਬਾਰਟੀ ਨੂੰ ਹਰਾ ਕੇ ਆਸਟਰੇਲੀਆ ਓਪਨ ਤੋਂ ਬਾਹਰ ਕਰ ਦਿੱਤਾ ਹੈ। ਬਾਰਟੀ ਨੇ 1978 ਦੇ ਬਾਅਦ ਆਸਟਰੇਲੀਆ ਓਪਨ 'ਚ ਪਹਿਲੇ ਆਸਟਰੇਲੀਆਈ ਜੇਤੂ ਦੀ ਉਮੀਦ ਵਧਾ ਦਿੱਤੀ ਪਰ ਹਰੇਕ ਸੈੱਟ 'ਚ ਦੋ ਸੈੱਟ ਪੁਆਇੰਟ ਬਚਾਉਣ ਵਾਲੀ 14ਵਾਂ ਦਰਜਾ ਪ੍ਰਾਪਤ ਕੇਨਿਨ ਨੇ ਉਨ੍ਹਾਂ ਨੂੰ 7-6 (8/6), 7-5 ਨਾਲ ਹਰਾ ਦਿੱਤਾ। ਮਾਸਕੋ 'ਚ ਜੰਮੀ 21 ਸਾਲਾ ਕੇਨਿਨ ਨੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ 'ਚ ਜਗ੍ਹਾ ਬਣਾਈ ਹੈ।
PunjabKesari
ਕੇਨਿਨ ਨੂੰ ਸ਼ਨੀਵਾਰ ਨੂੰ ਹੋਣ ਵਾਲੇ ਫਾਈਨਲ 'ਚ ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਅਤੇ ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਗਾਰਬਾਈਨ ਮੁਗੁਰੂਜਾ ਵਿਚਾਲੇ ਹੋਣ ਵਾਲੇ ਸੈਮੀਫਾਈਨਲ ਦੇ ਜੇਤੂ ਨਾਲ ਭਿੜਨਾ ਹੋਵੇਗਾ। ਕੇਨਿਨ ਨੇ ਜਿੱਤ ਦਰਜ ਕਰਨ ਲਈ ਕਿਹਾ, ''ਮੇਰੇ ਕੋਲ ਕੁਝ ਵੀ ਕਹਿਣ ਲਈ ਸ਼ਬਦ ਨਹੀਂ ਹਨ। ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਯਕੀਨ ਨਹੀਂ ਹੋ ਰਿਹਾ। ਜਦੋਂ ਮੈਂ ਪੰਜ ਸਾਲਾਂ ਦੀ ਸੀ ਉਦੋਂ ਤੋਂ ਮੈਂ ਅਜਿਹਾ ਕਰਨ ਦਾ ਸੁਪਨਾ ਦੇਖਿਆ ਹੈ... ਇੱਥੇ ਤਕ ਪਹੁੰਚਣ ਲਈ ਮੈਂ ਬੇਹੱਦ ਸਖਤ ਮਿਹਨਤ ਕੀਤੀ ਹੈ।'' ਵੀਰਵਾਰ ਨੂੰ ਹੀ ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਵਿਚਾਲੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਖੇਡਿਆ ਜਾਵੇਗਾ। ਇਨ੍ਹਾਂ ਦੋਹਾਂ ਦਿੱਗਜ ਖਿਡਾਰੀਆਂ ਨੇ ਮਿਲ ਕੇ ਆਸਟਰੇਲੀਆ ਓਪਨ ਦੇ ਪਿਛਲੇ 14 'ਚੋਂ 12 ਖਿਤਾਬ ਜਿੱਤੇ ਹਨ।


Tarsem Singh

Content Editor

Related News