IPL ਦੇ ਕਾਰਨ ਵੱਧ ਸਕਦੀ ਹੈ ਨਿਊਜ਼ੀਲੈਂਡ ਕ੍ਰਿਕਟ ਬੋਰਡ ਦੀ ਪ੍ਰੇਸ਼ਾਨੀ, ਈਸ਼ ਸੋਢੀ ਨੇ ਦੱਸੀ ਵਜ੍ਹਾ

05/21/2020 1:07:43 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਲੈਗ ਸਪਿਨਰ ਈਸ਼ ਸੋਢੀ ਨੂੰ ਲੱਗਦਾ ਹੈ ਕਿ ਜੇਕਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਆਯੋਜਨ ਅਕਤੂਬਰ-ਨਵੰਬਰ ’ਚ ਹੁੰਦਾ ਹੈ ਤਾਂ ਉਨ੍ਹਾਂ ਦੇ ਦੇਸ਼ ਦੇ ਕ੍ਰਿਕਟ ਬੋਰਡ ਨੂੰ ਆਪਣੇ ਘਰੇਲੂ ਸੈਸ਼ਨ ਦੇ ਨਾਲ ਤਾਲਮੇਲ ਬਿਠਾਉਣਾ ਹੋਵੇਗਾ।

ਈਸ਼ ਸੋਢੀ ਨੇ ਕਿਹਾ, ‘ਨਿਊਜ਼ੀਲੈਂਡ ’ਚ ਕ੍ਰਿਕਟ ਦਾ ਸੈਸ਼ਨ ਅਕਤੂਬਰ ਤੋਂ ਸ਼ੁਰੂ ਹੋ ਕੇ ਅਪ੍ਰੈਲ ’ਚ ਖ਼ਤਮ ਹੁੰਦਾ ਹੈ। ਮੈਂ ਨਹੀਂ ਜਾਣਦਾ ਪਰ ਜੇਕਰ ਆਈ. ਪੀ. ਐੱਲ. ਅਕਤੂਬਰ-ਨਵੰਬਰ ’ਚ ਹੁੰਦਾ ਹੈ ਤਾਂ ਨਿਊਜ਼ੀਲੈਂਡ ਕ੍ਰਿਕਟ ਨੂੰ ਵੀ ਆਪਣੇ ਘਰੇਲੂ ਕੈਲੇਂਡਰ ਦੇ ਨਾਲ ਤਾਲਮੇਲ ਬਿਠਾਉਣ ਦਾ ਤਰੀਕਾ ਲੱਭਣਾ ਹੋਵੇਗਾ। ‘ਨਿਊਜ਼ੀਲੈਂਡ ਦੇ 6 ਖਿਡਾਰੀ ਆਈ. ਪੀ. ਐੱਲ. ’ਚ ਖੇਡਣਗੇ। ਇਨ੍ਹਾਂ ’ਚ ਜਿਮੀ ਨੀਸ਼ਾਮ  (ਕਿੰਗਜ਼ ਇਲੈਵਨ ਪੰਜਾਬ), ਲਾਕੀ ਫਰਗਿਊਸਨ (ਕੋਲਕਾਤਾ ਨਾਈਟ ਰਾਇਡਰਜ਼), ਮਿਸ਼ੇਲ ਮੈਕਲੇਨਘਨ ਅਤੇ ਟ੍ਰੈਂਟ ਬੋਲਟ (ਮੁੰਬਈ ਇੰਡੀਅਨਜ਼), ਕੇਨ ਵਿਲੀਅਮਸਨ (ਸਨਰਾਇਜਰਜ਼ ਹੈਦਰਾਬਾਦ) ਅਤੇ ਮਿਸ਼ੇਲ ਸੈਂਟਨਰ (ਚੇਂਨਈ ਸੁਪਰਕਿੰਗਜ਼) ਸ਼ਾਮਲ ਹਨ।

ਨਿਊਜ਼ੀਲੈਂਡ ਵੱਲੋਂ 17 ਟੈਸਟ, 33 ਵਨ-ਡੇ ਅਤੇ 45 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਸੋਢੀ ਨੇ ਕਿਹਾ, ‘ਨਿਊਜ਼ੀਲੈਂਡ ਕ੍ਰਿਕਟ ਪਿਛਲੇ ਕੁਝ ਸਾਲਾਂ ਤੋਂ ਆਈ. ਪੀ. ਐੱਲ. ਦੇ ਦੌਰਾਨ ਕੋਈ ਟੂਰਨਾਮੈਂਟ ਆਯੋਜਿਤ ਨਹੀਂ ਕਰਦਾ ਹੈ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਭ ਤੋਂ ਉੱਚ ਖਿਡਾਰੀ ਘਰੇਲੂ ਕ੍ਰਿਕਟ ’ਚ ਖੇਡਣ ਅਤੇ ਇਹ ਵੀ ਚਾਹੁੰਦੇ ਹੋ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ’ਚ ਖੇਡਣ ਦਾ ਮੌਕਾ ਵੀ ਨਾ ਗਵਾਉਣ ਜੋ ਕਿ ਦੁਨੀਆ ਦਾ ਸਭ ਤੋਂ ਸਰਵਸ਼੍ਰੇਸ਼ਠ ਟੀ-20 ਲੀਗ ਹੈ। ‘ਉਂਝ ਸੋਢੀ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਹੋਣ ਤੋਂ ਬਾਅਦ ਕ੍ਰਿਕਟ ਦੀ ਵਾਪਸੀ ਸੰਭਵ ਹੋ ਸਕੇਗੀ। ਉਨ੍ਹਾਂ ਨੇ ਕਿਹਾ, ‘ਇਹੀ ਸਭ ਤੋਂ ਚੰਗਾ ਹੋਵੇਗਾ ਕਿ ਇਸ ਦਾ ਕੋਈ ਟੀਕਾ ਉਪਲੱਬਧ ਹੋਵੇ ਅਤੇ ਅਸੀਂ ਕੋਵਿਡ-ਮੁਕਤ ਵਿਸ਼ਵ ’ਚ ਖੇਡ ਦੀ ਸ਼ੁਰੂਆਤ ਕਰ ਸੱਕਦੇ ਹੋ।‘

Davinder Singh

This news is Content Editor Davinder Singh