ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ

03/24/2022 7:59:50 PM

ਲਾਹੌਰ- ਪਾਕਿਸਤਾਨ ਅਤੇ ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਆਸਟਰੇਲੀਆ ਦੀ ਦੂਜੀ ਪਾਰੀ ਦੇ ਦੌਰਾਨ ਸਟੀਵ ਸਮਿੱਥ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਸਟੀਵ ਸਮਿੱਥ ਨੇ ਟੈਸਟ ਕ੍ਰਿਕਟ ਕਰੀਅਰ ਵਿਚ ਆਪਣੀਆਂ 8 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਚੁੱਕੇ ਹਨ। ਇਸ ਮਾਮਲੇ ਵਿਚ ਸਮਿੱਥ ਨੇ ਸੰਗਕਾਰਾ, ਸਚਿਨ ਅਤੇ ਦ੍ਰਾਵਿੜ ਵਰਗੇ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ


ਸਮਿੱਥ ਨੇ ਆਪਣੇ ਟੈਸਟ ਕਰੀਅਰ ਦੀ 151ਵੀਂ ਪਾਰੀ ਵਿਚ 8 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਉਹ ਅਜਿਹਾ ਕਰਨ ਵਾਲੇ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ। ਸਮਿੱਥ ਨੇ ਸ਼੍ਰੀਲੰਕਾ ਦੇ ਬੱਲੇਬਾਜ਼ ਕੁਮਾਰ ਸੰਗਕਾਰਾ ਅਤੇ ਭਾਰਤ ਦੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਜਿਸ ਦੇ ਨਾਂ ਕ੍ਰਮਵਾਰ 152 ਅਤੇ 154 ਪਾਰੀਆਂ ਵਿਚ 8 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਹੈ।


ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 8 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਸਟੀਵ ਸਮਿੱਥ- 151 ਪਾਰੀਆਂ
ਕੁਮਾਰ ਸੰਗਕਾਰਾ- 152 ਪਾਰੀਆਂ
ਸਚਿਨ ਤੇਂਦੁਲਕਰ- 154 ਪਾਰੀਆਂ
ਗੈਰੀ ਸੋਬਰਸ- 157 ਪਾਰੀਆਂ
ਰਾਹੁਲ ਦ੍ਰਾਵਿੜ- 158 ਪਾਰੀਆਂ


ਆਸਟਰੇਲੀਆ ਦੇ ਲਈ ਟੈਸਟ ਕ੍ਰਿਕਟ ਵਿਚ 8 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਏਲਨ ਬਾਰਡਰ
ਸਟੀਵ ਵਾ
ਰਿਕੀ ਪੋਂਟਿੰਗ
ਮੈਥਿਊ ਹੇਡਨ
ਮਾਈਕਲ ਕਲਾਰਕ
ਮਾਰਕ ਵਾ
ਸਟੀਵਨ ਸਮਿੱਥ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh