ਕੋਹਲੀ ਨੂੰ ਕੀਤਾ ਪਿੱਛੇ, ਬਿਨਾ ਖੇਡੇ ਸਮਿਥ ਬਣੇ ਦੁਨੀਆ ਦੇ ਨੰਬਰ ਇਕ ਬੱਲੇਬਾਜ਼

08/13/2018 8:07:11 PM

ਦੁਬਈ : ਇੰਗਲੈਂਡ ਖਿਲਾਫ ਦੂਜੇ ਟੈਸਟ 'ਚ ਲੱਚਰ ਪ੍ਰਦਰਸ਼ਨ ਕਰਨ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਆਈ. ਸੀ. ਸੀ. ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਪਹਿਲਾ ਸਥਾਨ ਗੁਆ ਦਿੱਤਾ ਹੈ। ਕੋਹਲੀ ਦੀ ਜਗ੍ਹਾ ਹੁਣ ਆਸਟਰੇਲੀਆ ਕਪਤਾਨ ਸਟੀਵ ਸਮਿਥ ਨੰਬਰ ਇਕ 'ਤੇ ਕਾਬਿਜ਼ ਹੋ ਗਏ ਹਨ ਜੋ ਗੇਂਦ ਛੇੜਖਾਨੀ ਵਿਵਾਦ 'ਚ ਇਕ ਸਾਲ ਦਾ ਬੈਨ ਝਲ ਰਹੇ ਹਨ। ਭਾਰਤ ਕਪਤਾਨ ਨੇ 23 ਅਤੇ 17 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਪਹਿਲਾ ਪਾਰੀ 'ਚ 107 ਅਤੇ ਦੂਜੀ 'ਚ 130 ਦੌੜਾਂ 'ਤੇ ਆਊਟ ਹੋਈ। ਭਾਰਤ ਨੂੰ ਇਕ ਪਾਰੀ ਅਤੇ 159 ਦੌੜਾਂ ਨਾਲ ਹਾਰ ਝਲਣੀ ਪਈ।

ਭਾਰਤੀ ਆਫ ਸਪਿਨਰ ਅਸ਼ਵਿਨ ਬੱਲੇਬਾਜ਼ੀ ਰੈਂਕਿੰਗ 'ਚ 67 ਤੋਂ 57ਵੇਂ ਸਥਾਨ 'ਤੇ ਪਹੁੰਚ ਗਏ ਹਨ। ਅਸ਼ਵਿਨ ਆਲਰਾਊਂਡਰ ਦੀ ਸੂਚੀ 'ਚ ਵੇਨੋਰਨ ਫਿਲੈਂਡਰ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਦੂਜੇ ਪਾਸੇ ਹਾਰਦਿਕ ਪੰਡਯਾ ਗੇਂਦਬਾਜ਼ਾਂ ਦੀ ਰੈਂਕਿੰਗ 'ਚ 25 ਸਥਾਨ ਦੇ ਫਾਇਦੇ ਨਾਲ 74ਵੇਂ ਸਥਾਨ 'ਤੇ ਪਹੁੰਚ ਗਏ ਹਨ।


ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ 38 ਸਾਲ 'ਚ 900 ਅੰਕ ਪਾਰ ਕਰਨ ਵਾਲੇ ਇੰਗਲੈਂਡ ਦੇ ਪਹਿਲੇ ਅਤੇ ਦੁਨੀਆ ਦਾ ਸੱਤਵੇਂ ਗੇਂਦਬਾਜ਼ ਬਣ ਗਏ ਹਨ। ਇੰਗਲੈਂਡ ਨੇ ਦੂਜੇ ਟੈਸਟ 'ਚ 43 ਦੌੜਾਂ ਦੇ ਕੇ 9 ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਉਸ ਦੇ ਅੰਕ 903 ਹੋ ਗਅ ਹਨ। ਇੰਗਲੈਂਡ ਦੇ ਲਈ ਅਜੇਤੂ ਸੈਂਕੜਾ ਬਣਾਉਣ ਅਤੇ 4 ਵਿਕਟਾਂ ਹਾਸਲ ਕਰਨ ਵਾਲੇ ਕ੍ਰਿਸ ਵੋਕਸ 34 ਸਥਾਨ ਦੇ ਫਾਇਦੇ ਨਾਲ 50ਵੇਂ ਸਥਾਨ 'ਤੇ ਪਹੁੰਚ ਗਏ ਹਨ। ਜਾਨੀ ਬੇਅਰਸਟਾ ਬੱਲੇਬਾਜ਼ਾਂ ਦੀ ਰੈਂਕਿੰਗ 'ਚ 9ਵੇਂ ਸਥਾਨ 'ਤੇ ਹਨ। ਜੋਸ ਬਟਲਰ ਇਕ ਸਥਾਨ ਉਪਰ ਚੜ੍ਹ ਕੇ 69ਵੇਂ ਅਤੇ ਓਲਿਵਰ ਪੋਪ 125ਵੇਂ ਸਥਾਨ 'ਤੇ ਹਨ।