SL vs NZ : ਲਾਥਮ ਦੀਆਂ 154 ਦੌੜਾਂ ਨਾਲ ਨਿਊਜ਼ੀਲੈਂਡ ਨੂੰ 138 ਦੌੜਾਂ ਦੀ ਲੀਡ

08/25/2019 8:16:41 PM

ਕੋਲੰਬੋ— ਓਪਨਰ ਟਾਮ ਲਾਥਮ ਦੀ 154 ਦੌੜਾਂ ਦੀ ਜ਼ਬਰਦਸਤ ਸੈਂਕੜੇ ਵਾਲੀ ਪਾਰੀ ਤੇ ਵਿਕਟਕੀਪਰ ਬੀ. ਜੇ. ਵਾਟਲਿੰਗ ਦੀਆਂ ਅਜੇਤੂ 81 ਤੇ ਕੌਲਿਨ ਡੀ ਗ੍ਰੈਂਡਹੋਮ ਦੀਆਂ ਅਜੇਤੂ 83 ਦੌੜਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ 5 ਵਿਕਟਾਂ 'ਤੇ 382 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਨਿਊਜ਼ੀਲੈਂਡ ਕੋਲ ਹੁਣ 138 ਦੌੜਾਂ ਦੀ ਬੜ੍ਹਤ ਹੋ ਗਈ ਹੈ। ਹਾਲਾਂਕਿ ਮੈਚ ਵਿਚ ਹੁਣ ਸਿਰਫ ਇਕ ਦਿਨ ਦੀ ਖੇਡ ਹੀ ਬਾਕੀ ਹੈ। ਨਿਊਜ਼ੀਲੈਂਡ ਨੂੰ ਸੋਮਵਾਰ ਨੂੰ 5ਵੇਂ ਤੇ ਆਖਰੀ ਦਿਨ ਤੇਜ਼ ਗਤੀ ਨਾਲ ਦੌੜਾਂ ਬਣਾਉਣੀਆਂ ਪੈਣਗੀਆਂ ਤਾਂ ਕਿ ਉਹ ਪਾਰੀ ਖਤਮ ਐਲਾਨ ਕਰ ਕੇ ਮੇਜ਼ਬਾਨ ਟੀਮ ਨੂੰ ਦਬਾਅ ਵਿਚ ਲਿਆ ਕੇ ਮੈਚ ਜਿੱਤਣ ਦੀਆਂ ਕੋਸ਼ਿਸ਼ਾਂ ਕਰ ਸਕੇ।
ਲਾਥਮ ਨੇ 251 ਗੇਂਦਾਂ 'ਤੇ 154 ਦੌੜਾਂ ਵਿਚ 15 ਚੌਕੇ ਲਾਏ। ਵਾਟਲਿੰਗ ਨੇ 208 ਗੇਂਦਾਂ 'ਤੇ ਅਜੇਤੂ 81 ਦੌੜਾਂ ਵਿਚ 4 ਚੌਕੇ ਲਾਏ ਜਦਕਿ ਗ੍ਰੈਂਡਹੋਮ ਨੇ 75 ਗੇਂਦਾਂ 'ਤੇ ਅਜੇਤੂ 83 ਦੌੜਾਂ ਵਿਚ 5 ਚੌਕੇ ਤੇ 5 ਛੱਕੇ ਲਾਏ। ਨਿਊਜ਼ੀਲੈਂਡ ਨੇ ਕੱਲ ਦੀਆਂ 4 ਵਿਕਟਾਂ 'ਤੇ 196 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਲਾਥਮ ਨੇ 111 ਦੌੜਾਂ ਤੇ ਵਾਟਲਿੰਗ ਨੇ 25 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਸ਼੍ਰੀਲੰਕਾ ਨੇ ਆਪਣੀ ਪਹਿਲੀ ਪਾਰੀ ਵਿਚ 244 ਦੌੜਾਂ ਬਣਾਈਆਂ। ਸ਼੍ਰੀਲੰਕਾ ਸੀਰੀਜ਼ ਵਿਚ 1-0 ਨਾਲ ਅੱਗੇ ਹੈ। 

Gurdeep Singh

This news is Content Editor Gurdeep Singh