SL VS NZ : ਸ਼੍ਰੀਲੰਕਾ ਦੀਆਂ 9 ਵਿਕਟਾਂ ''ਤੇ 275 ਦੌੜਾਂ

12/15/2018 8:51:16 PM

ਵੇਲਿੰਗਟਨ- ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਸ਼੍ਰੀਲੰਕਾ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਕੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਸ਼ੁਰੂਆਤੀ ਦਿਨ ਨਿਊਜ਼ੀਲੈਂਡ ਦਾ ਪੱਲੜਾ ਭਾਰੀ ਰੱਖਿਆ । ਸਾਊਥੀ ਨੇ 67 ਦੌੜਾਂ ਦੇ ਕੇ 5 ਵਿਕਟਾਂ ਲਈਆਂ । ਉਸ ਨੇ ਆਪਣੇ ਪਹਿਲੇ ਸਪੈੱਲ 'ਚ 3 ਵਿਕਟਾਂ ਲੈ ਕੇ ਸ਼੍ਰੀਲੰਕਾ ਦਾ ਸਕੋਰ 3 ਵਿਕਟਾਂ 'ਤੇ 9 ਦੌੜਾਂ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਊਥੀ ਨੇ ਤੀਜੇ ਸੈਸ਼ਨ 'ਚ 2 ਮਹੱਤਵਪੂਰਨ ਵਿਕਟਾਂ ਲਈਆਂ। ਸ਼੍ਰੀਲੰਕਾ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 9 ਵਿਕਟਾਂ 'ਤੇ 275 ਦੌੜਾਂ ਬਣਾਈਆਂ ਹਨ । ਉਸ ਦੀਆਂ ਉਮੀਦਾਂ ਨਿਰੋਸ਼ਨ ਡਿਕਵੇਲਾ 'ਤੇ ਟਿਕੀਆਂ ਹਨ, ਜੋ 73 ਦੌੜਾਂ 'ਤੇ ਖੇਡ ਰਿਹਾ ਹੈ। ਉਸ ਤੋਂ ਇਲਾਵਾ ਸਿਰਫ ਐਂਜਲੋ ਮੈਥਿਊਜ਼ (83) ਅਤੇ ਦਿਮੁਥ ਕਰੁਣਾਰਤਨੇ (79) ਹੀ ਚੰਗੀ ਬੱਲੇਬਾਜ਼ੀ ਕਰ ਸਕੇ ।

ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 131 ਦੌੜਾਂ ਜੋੜ ਕੇ ਸ਼੍ਰੀਲੰਕਾ ਨੂੰ ਸਾਊਥੀ ਦੇ ਝਟਕਿਆਂ ਤੋਂ ਉਭਾਰਿਆ ਸੀ।