SL v RSA : ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ 78 ਦੌੜਾਂ ਨਾਲ ਹਰਾਇਆ

09/08/2021 12:36:36 AM

ਕੋਲੰਬੋ- ਸ਼੍ਰੀਲੰਕਾ ਨੇ ਮੰਗਲਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ 125 ਦੌੜਾਂ ਨਾਲ ਹਰਾ ਕੇ 19 ਮਹੀਨੇ 'ਚ ਪਹਿਲੀ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਸੀਰੀਜ਼ ਜਿੱਤੀ। ਘੱਟ ਸਕੋਰ ਵਾਲੇ ਇਸ ਮੈਚ ਵਿਚ ਗੇਂਦਬਾਜ਼ਾਂ ਦਾ ਦਬਦਬਾਅ ਰਿਹਾ ਅਤੇ 80 ਓਵਰਾਂ ਵਿਚ 19 ਵਿਕਟਾਂ ਡਿੱਗੀਆਂ। ਇਸ ਵਿਚ 16 ਵਿਕਟਾਂ ਸਪਿਨਰਾਂ ਨੇ ਹਾਸਲ ਕੀਤੀਆਂ ਜੋ ਪੁਰਸ਼ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਸਪਿਨਰਾਂ ਵਲੋਂ ਹਾਸਲ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਹਨ। 

ਇਹ ਖ਼ਬਰ ਪੜ੍ਹੋ- 5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ

PunjabKesari
ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 203 ਦੌੜਾਂ ਬਣਾਈਆਂ ਪਰ ਫਿਰ ਦੱਖਣੀ ਅਫਰੀਕਾ ਨੂੰ 30 ਓਵਰਾਂ ਵਿਚ 125 ਦੌੜਾਂ 'ਤੇ ਢੇਰ ਕਰਕੇ 78 ਦੌੜਾਂ ਨਾਲ ਜਿੱਤ ਦਰਜ ਕੀਤੀ। ਸ਼੍ਰੀਲੰਕਾ ਵਲੋਂ ਡੈਬਿਊ ਕਰ ਰਹੇ ਆਫ ਸਪਿਨਰ ਮਹੇਸ਼ ਥੀਕਸਾਨਾ ਨੇ ਆਪਣੀ ਪਹਿਲੀ ਹੀ ਗੇਂਦ 'ਤੇ ਵਿਕਟ ਹਾਸਲ ਕੀਤਾ ਅਤੇ ਕੁਲ 37 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਲੈੱਗ ਸਪਿਨਰ ਵਾਨਿੰਦੁ ਹਸਾਰੰਗਾ ਨੇ 38 ਦੌੜਾਂ 'ਤੇ 2 ਜਦਕਿ ਚਮੀਰਾ ਨੇ 16 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਚਮੀਰਾ ਨੇ 29 ਦੌੜਾਂ ਵੀ ਬਣਾਈਆਂ ਤੇ ਉਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਸ਼੍ਰੀਲੰਕਾ ਵਲੋਂ ਬੱਲੇਬਾਜ਼ੀ ਵਿਚ ਚਰਿਥ ਅਸਾਲੰਕਾ ਨੇ ਸਭ ਤੋਂ ਜ਼ਿਆਦਾ 47 ਦੌੜਾਂ ਬਣਾਈਆਂ। ਉਹ ਲਗਾਤਾਰ ਤੀਜੇ ਅਰਧ ਸੈਂਕੜੇ ਤੋਂ ਖੁੰਝ ਗਏ। ਦੱਖਣੀ ਅਫਰੀਕਾ ਨੇ ਸਪਿਨਰਾਂ ਨੇ ਰਿਕਾਰਡ 40 ਓਵਰ ਸੁੱਟੇ ਜੋ ਪਿਛਲੇ ਰਿਕਾਰਡ ਤੋਂ ਸੱਤ ਜ਼ਿਆਦਾ ਹੈ। 

ਇਹ ਖ਼ਬਰ ਪੜ੍ਹੋ- ਸ਼ੇਫਾਲੀ ਵਰਮਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News