SL v ENG : ਰੂਟ ਦੇ ਸੈਂਕੜੇ ਦਾ ਇੰਤਜ਼ਾਰ ਖਤਮ, ਇੰਗਲੈਂਡ ਨੂੰ 185 ਦੌੜਾਂ ਦੀ ਬੜ੍ਹਤ

01/15/2021 7:50:34 PM

ਗਾਲੇ (ਸ਼੍ਰੀਲੰਕਾ)– ਕਪਤਾਨ ਜੋ ਰੂਟ ਨੇ ਇਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਟੈਸਟ ਕ੍ਰਿਕਟ ਵਿਚ ਸੈਂਕੜਾ ਲਾਇਆ ਜਦਕਿ ਡੈਨ ਲਾਰੈਂਸ ਨੇ ਡੈਬਿਊ ਮੈਚ ਵਿਚ ਹੀ ਪ੍ਰਭਾਵਿਤ ਕੀਤਾ, ਜਿਸ ਨਾਲ ਇੰਗਲੈਂਡ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਮੀਂਹ ਪ੍ਰਭਾਵਿਤ ਦੂਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ। ਮੀਂਹ ਕਾਰਣ ਚਾਹ ਦੀ ਬ੍ਰੇਕ ਤੋਂ ਬਾਅਦ ਦੀ ਖੇਡ ਨਹੀਂ ਹੋ ਸਕੀ। ਇੰਗਲੈਂਡ ਨੇ ਤਦ 4 ਵਿਕਟਾਂ ’ਤੇ 320 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ।


ਮੀਂਹ ਕਾਰਣ ਚਾਹ ਦੀ ਬ੍ਰੇਕ ਤੋਂ ਬਾਅਦ ਦੀ ਖੇਡ ਨਹੀਂ ਹੋ ਸਕੀ। ਇੰਗਲੈਂਡ ਨੇ ਤਦ 4 ਵਿਕਟਾਂ ’ਤੇ 320 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 185 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ ਵਿਚ 135 ਦੌੜਾਂ ’ਤੇ ਆਊਟ ਹੋ ਗਈ ਸੀ। ਰੂਟ ਨੇ 254 ਗੇਂਦਾਂ ਦਾ ਸਾਹਮਣਾ ਕਰਕੇ ਅਜੇਤੂ 168 ਦੌੜਾਂ ਬਣਾਈਆਂ ਹਨ ਜਦਕਿ ਲਾਰੈਂਸ ਨੇ 150 ਗੇਂਦਾਂ ’ਤੇ 73 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 173 ਦੌੜਾਂ ਦੀ ਸਾਂਝੇਦਾਰੀ ਕੀਤੀ। ਰੂਟ ਨੇ ਇਸ ਤੋਂ ਪਹਿਲਾਂ ਜਾਨੀ ਬੇਅਰਸਟੋ (47) ਨਾਲ ਤੀਜੀ ਵਿਕਟ ਲਈ 114 ਦੌੜਾਂ ਜੋੜੀਆਂ ਸਨ। ਇੰਗਲੈਂਡ ਨੇ ਸਵੇਰੇ 2 ਵਿਕਟਾਂ ’ਤੇ 127 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਬੇਅਰਸਟੋ ਆਪਣੇ ਕੱਲ ਦੇ ਸਕੋਰ ’ਤੇ ਹੀ ਆਊਟ ਹੋ ਗਿਆ।


ਰੂਟ ਨੇ ਸਵੇਰੇ 66 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਸੀ। ਉਸ ਨੇ ਲੰਚ ਤੋਂ ਬਾਅਦ ਪਹਿਲੇ ਓਵਰ ਵਿਚ ਇਕ ਦੌੜ ਲੈ ਕੇ ਆਪਣਾ 18ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਨਵੰਬਰ 2019 ਵਿਚ ਨਿਊਜ਼ੀਲੈਂਡ ਵਿਰੁੱਧ ਹੈਮਿਲਟਨ ਵਿਚ 226 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਦਾ ਇਹ ਪਹਿਲਾ ਸੈਂਕੜਾ ਹੈ। ਜਦੋਂ ਦਿਨ ਦੀ ਖੇਡ ਖਤਮ ਐਲਾਨ ਕੀਤੀ ਗਈ ਤਦ ਰੂਟ ਦੇ ਨਾਲ ਜੋਸ ਬਟਲਰ 7 ਦੌੜਾਂ ਬਣਾ ਕੇ ਖੇਡ ਰਿਹਾ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh