SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ

05/03/2021 7:58:59 PM

ਪੱਲੇਕੇਲ– ਡੈਬਿਊ ਕਰ ਰਹੇ ਪ੍ਰਵੀਨ ਜੈਵਿਕਰਮ ਦੀਆਂ ਮੈਚ 'ਚ 11 ਵਿਕਟਾਂ ਦੀ ਬਦੌਲਤ ਸ਼੍ਰੀਲੰਕਾ ਨੇ ਸੋਮਵਾਰ ਨੂੰ ਦੂਜੇ ਟੈਸਟ ਵਿਚ ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਟੈਸਟ ਸੀਰੀਜ਼ 1-0 ਨਾਲ ਜਿੱਤ ਲਈ। ਸ਼੍ਰੀਲੰਕਾ ਨੂੰ ਜਿੱਤ ਲਈ ਆਖਰੀ ਦਿਨ ਪੰਜ ਵਿਕਟਾਂ ਦੀ ਲੋੜ ਸੀ ਅਤੇ ਜੈਵਿਕਰਮ ਨੇ ਇਨ੍ਹਾਂ ਵਿਚੋਂ ਤਿੰਨ ਵਿਕਟਾਂ ਹਾਸਲ ਕੀਤੀਆਂ। ਖੱਬੇ ਹੱਥ ਦੇ ਇਸ ਸਪਿਨਰ ਨੇ ਇਸ ਮੈਚ ਵਿਚ 178 ਦੌੜਾਂ ਦੇ ਕੇ ਕੁਲ 11 ਵਿਕਟਾਂ ਹਾਸਲ ਕੀਤੀਆਂ। ਡੈਬਿਊ ਕਰਦੇ ਹੋਏ ਇਹ ਕਿਸੇ ਟੈਸਟ ਗੇਂਦਬਾਜ਼ ਦਾ 100ਵਾਂ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਹ ਕਿਸੇ ਸ਼੍ਰੀਲੰਕਾਈ ਗੇਂਦਬਾਜ਼ ਦਾ ਡੈਬਿਊ ਕਰਦੇ ਹੋਏ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ। ਜੈਵਿਕਰਮ ਨੇ ਅਕਿਲਾ ਧਨਜੰਯ ਨੂੰ ਪਛਾੜਿਆ, ਜਿਸ ਨੇ 3 ਸਾਲ ਪਹਿਲਾਂ ਬੰਗਲਾਦੇਸ਼ ਵਿਰੁੱਧ 44 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ ਸਨ।

ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ

 


ਬੰਗਲਾਦੇਸ਼ ਨੇ 437 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਪਣੀਆਂ ਆਖਰੀ 3 ਵਿਕਟਾਂ 8 ਗੇਂਦਾਂ ਵਿਚ ਗੁਆ ਦਿੱਤੀਆਂ, ਜਿਸ ਨਾਲ ਟੀਮ ਦੂਜੀ ਪਾਰੀ ਵਿਚ 227 ਦੌੜਾਂ ’ਤੇ ਢੇਰ ਹੋ ਗਈ। ਸਵੇਰੇ ਦੂਜੇ ਓਵਰ ਵਿਚ ਹੀ ‘ਮੈਨ ਆਫ ਦਿ ਮੈਚ’ ਜੈਵਿਕਰਮ ਨੇ ਲਿਟਨ ਦਾਸ (17) ਨੂੰ ਐੱਲ. ਬੀ. ਡਬਲਯੂ ਕੀਤਾ ਅਤੇ ਫਿਰ 3 ਗੇਂਦਾਂ ਦੇ ਅੰਦਰ 2 ਵਿਕਟਾਂ ਲੈ ਕੇ ਪਾਰੀ ਵਿਚ 86 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਖੱਬੇ ਹੱਥ ਦੇ ਇਸ ਸਪਿਨਰ ਨੇ ਪਹਿਲੀ ਪਾਰੀ ਵਿਚ ਵੀ 92 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਸਨ। ਆਫ ਸਪਿਨਰ ਰਮੇਸ਼ ਮੇਂਡਿਸ ਨੇ 103 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੂੰ 3 ਪਾਰੀਆਂ ਵਿਚ ਦੋਹਰੇ ਸੈਂਕੜੇ ਤੇ ਅਰਧ ਸੈਂਕੜੇ ਸਮੇਤ 428 ਦੌੜਾਂ ਬਣਾਉਣ ਲਈ ਸੀਰੀਜ਼ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ।

ਇਹ ਖ਼ਬਰ ਪੜ੍ਹੋ- ਰਾਜਸਥਾਨ ਤੋਂ ਮੁਸ਼ਕਿਲ ਤੇ ਮੁਕਾਬਲੇਬਾਜ਼ੀ ਵਾਲਾ ਟੀਚਾ ਮਿਲਿਆ ਸੀ : ਵਿਲੀਅਮਸਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh