ਰੋਹਿਤ ਨੂੰ ਪਿੱਛੇ ਛੱਡ ਧੋਨੀ ਨੇ ਹਾਸਲ ਕੀਤੀ ਇਹ ਉਪਲੱਬਧੀ

03/03/2019 3:28:06 AM

ਹੈਦਰਾਬਾਦ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਨਾਂ ਇਕ ਉਪਲੱਬਧੀ ਦਰਜ ਕਰ ਲਈ ਹੈ। ਉਹ ਭਾਰਤ ਦੇ ਲਈ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਧੋਨੀ ਨੇ ਸ਼ਨੀਵਾਰ ਨੂੰ ਆਸਟਰੇਲੀਆ ਦੇ ਵਿਰੁੱਧ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੀ ਜਾ ਰਹੀ ਸੀਰੀਜ਼ ਦੇ ਪਹਿਲੇ ਵਨ ਡੇ ਮੈਚ 'ਚ 38ਵੇਂ ਓਵਰ 'ਚ ਨਾਥਨ ਕੂਲਟਰ-ਨਾਈਲ ਦੀ ਗੇਂਦ 'ਤੇ ਛੱਕਾ ਲਗਾ ਕੇ ਇਹ ਉਪਲੱਬਧੀ ਹਾਸਲ ਕੀਤੀ। ਮਹਿੰਦਰ ਸਿੰਘ ਧੋਨੀ ਨੇ ਭਾਰਤ ਲਈ ਖੇਡੇ 336ਵੇਂ ਮੁਕਾਬਲੇ 'ਚ 216ਵਾਂ ਛੱਕਾ ਲਗਾਇਆ। ਇਸ ਮੈਚ ਤੋਂ ਪਹਿਲਾਂ ਉਹ ਰੋਹਿਤ ਸ਼ਰਮਾ ਦੇ ਨਾਲ 215 ਛੱਕਿਆਂ ਦੇ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਸੀ। ਰੋਹਿਤ ਨੇ ਭਾਰਤ ਲਈ 202 ਮੈਚਾਂ 'ਚ 215 ਛੱਕੇ ਲਗਾਏ ਹਨ।


ਵਨ ਡੇ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਦੇ ਨਾਂ ਹੈ, ਜਿਸ ਨੇ 398 ਵਨ ਡੇ ਅੰਤਰਰਾਸ਼ਟਰੀ ਮੈਚਾਂ 'ਚ 351 ਛੱਕੇ ਲਗਾਏ ਹਨ। ਕ੍ਰਿਸ ਗੇਲ ਨੇ ਵੈਸਟਇੰਡੀਜ਼ ਤੇ ਆਈ. ਸੀ. ਸੀ. ਦੇ ਲਈ 314 ਛੱਕੇ ਲਗਾਏ ਹਨ।

Gurdeep Singh

This news is Content Editor Gurdeep Singh