ਸਕਿਲਿੰਗ ਓਪਨ ਸ਼ਤਰੰਜ : ਬਿਨਾਂ ਜਿੱਤ ਦੇ ਹੀ ਕਾਰਲਸਨ ਸੈਮੀਫਾਈਨਲ ''ਚ

11/27/2020 11:32:54 PM

ਨਾਰਵੇ (ਨਿਕਲੇਸ਼ ਜੈਨ)– ਚੈਂਪੀਅਨ ਚੈੱਸ ਟੂਰ ਦੇ ਪਹਿਲੇ ਪੜਾਅ ਸਕਿਲਿੰਗ ਓਪਨ ਸ਼ਤਰੰਜ ਟੂਰਨਾਮੈਂਟ ਦੇ ਬੈਸਟ ਆਫ ਟੂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਨਾਰਵੇ ਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਹੀ ਆਪਣੇ ਪਹਿਲੇ ਦਿਨ ਦੀ ਬੜ੍ਹਤ ਨੂੰ ਬਰਕਰਾਰ ਰੱਖ ਕੇ ਸੈਮੀਫਾਈਨਲ ਵਿਚ ਪਹੁੰਚ ਸਕਿਆ ਹੈ।
ਪਹਿਲੇ ਦਿਨ ਨੀਦਰਲੈਂਡ ਦੇ ਅਨੀਸ਼ ਗਿਰੀ ਵਿਰੁੱਧ 1 ਜਿੱਤ ਤੇ 2 ਡਰਾਅ ਖੇਡਣ ਵਾਲੇ ਕਾਰਲਸਨ ਨੇ ਦੂਜੇ ਦਿਨ ਸਾਰੇ ਚਾਰ ਮੁਕਾਬਲੇ ਡਰਾਅ ਖੇਡੇ ਤੇ ਪਹਿਲੇ ਦਿਨ ਦੇ 2.5-1.5 ਤੇ ਦੂਜੇ ਦਿਨ ਬਿਨਾਂ ਕਿਸੇ ਜਿੱਤ ਦੇ 2-2 ਦੇ ਸਕੋਰ ਨਾਲ ਉਹ ਸੈਮੀਫਾਈਨਲ ਵਿਚ ਪਹੁੰਚ ਗਿਆ।

PunjabKesari
ਹੋਰ ਸਾਰੇ ਮੈਚਾਂ ਵਿਚ ਪਹਿਲੇ ਦਿਨ ਅੱਗੇ ਚੱਲ ਰਹੇ ਖਿਡਾਰੀ ਦੂਜੇ ਦਿਨ ਹਾਰ ਗਏ। ਪਹਿਲੇ ਦਿਨ ਰੂਸ ਦਾ ਇਯਾਨ ਨੈਪੋਮਨਿਆਚੀ 2.5-1.5 ਨਾਲ ਜਿੱਤਣ ਵਾਲਾ ਅਰਮੀਨੀਆ ਦੇ ਲੇਵੋਨ ਅਰੋਨੀਅਨ ਹੱਥੋਂ ਦੂਜੇ ਦਿਨ ਹਾਰ ਗਿਆ ਤੇ ਫਿਰ ਟਾਈਬ੍ਰੇਕ ਵਿਚ ਵੀ ਉਹ 2-0 ਨਾਲ ਹਾਰ ਕੇ ਬਾਹਰ ਹੋ ਗਿਆ ਤੇ ਨੈਪੋਮਨਿਆਚੀ ਹੁਣ ਸੈਮੀਫਾਈਨਲ ਵਿਚ ਕਾਰਲਸਨ ਨਾਲ ਮੁਕਾਬਲਾ ਖੇਡੇਗਾ। ਹੋਰਨਾਂ ਦੋ ਮੁਕਾਬਲਿਆਂ ਵਿਚ ਵੀ ਪਹਿਲੇ ਦਿਨ ਅੱਗੇ ਚੱਲ ਰਹੇ ਅਜਰਬੈਜ਼ਾਨ ਦੇ ਤੈਮੂਰ ਰਦੁਜਾਬੋਵ ਤੇ ਫਰਾਂਸ ਦਾ ਮੈਕਿਸਮ ਲਾਗ੍ਰੇਵ ਵੀ ਕ੍ਰਮਵਾਰ ਅਮਰੀਕਾ ਦੇ ਵੇਸਲੀ ਸੋ ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਤੋਂ ਪਹਿਲਾਂ ਰੈਪਿਡ ਤੇ ਫਿਰ ਟਾਈਬ੍ਰੇਕ ਵਿਚ ਹਾਰ ਕੇ ਬਾਹਰ ਹੋ ਗਏ। ਹੁਣ ਸੈਮੀਫਾਈਨਲ ਵਿਚ ਦੋਵੇਂ ਅਮਰੀਕਨ ਸਟਾਰ ਵੇਸਲੀ ਸੋ ਤੇ ਹਿਕਾਰੂ ਨਾਕਾਮੁਰਾ ਆਪਸ ਵਿਚ ਟਕਰਾਉਣਗੇ।


Gurdeep Singh

Content Editor

Related News