ਸਿੰਕਫੀਲਡ ਕੱਪ ਸ਼ਤਰੰਜ : ਆਨੰਦ ਨੇ ਕਾਰੂਆਨਾ ਨਾਲ ਖੇਡਿਆ ਡਰਾਅ

08/26/2019 8:10:01 PM

ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)— ਸਿੰਕਫੀਲਡ ਕੱਪ ਸ਼ਤਰੰਜ ਚੈਂਪੀਅਨਸ਼ਿਪ ਦੇ 8ਵੇਂ ਰਾਊਂਡ ਵਿਚ ਰੂਸ ਦਾ ਸੇਰਗੀ ਕਾਰਯਾਕਿਨ ਤੇ ਇਯਾਨ ਨੇਪੋਮਨਿਆਚੀ ਹੁਣ ਤਕ ਬੜ੍ਹਤ 'ਤੇ ਚੱਲ ਰਹੇ ਭਾਰਤ ਦੇ ਵਿਸ਼ਵਨਾਥਨ ਆਨੰਦ, ਅਮਰੀਕਾ ਦੇ  ਫਾਬਿਆਨੋ ਕਾਰੂਆਨਾ ਤੇ ਚੀਨ ਦੇ ਡੀਂਗ ਲੀਰੇਨ ਨਾਲ ਸਾਂਝੀ ਬੜ੍ਹਤ ਵਿਚ ਸ਼ਾਮਲ ਹੋ ਗਏ ਹਨ। ਰੂਸ ਦੇ ਨੇਪੋਮਨਿਆਚੀ ਨੇ ਅਰਮੀਨੀਆ ਦੇ ਲੇਵਾਨ ਅਰੋਨੀਆਨ ਨੂੰ ਹਰਾਉਂਦਿਆਂ ਚੈਂਪੀਅਨਸ਼ਿਪ ਵਿਚ ਆਪਣੀ ਦੂਜੀ ਜਿੱਤ ਦਰਜ ਕੀਤੀ। ਰੂਸ ਦੇ ਹੀ ਕਾਰਯਾਕਿਨ ਨੇ ਫ੍ਰਾਂਸ ਦੇ ਮੈਕਿਸਮ ਲਾਗ੍ਰੇਵ ਨੂੰ ਹਰਾਉਂਦਿਆਂ 4.5 ਬਣਾ ਕੇ ਸਾਂਝੀ ਬੜ੍ਹਤ ਵਿਚ ਸਥਾਨ ਬਣਾ ਲਿਆ।
ਆਨੰਦ ਨੇ ਵਿਸ਼ਵ ਨੰਬਰ-2 ਫਾਬਿਆਨੋ ਕਾਰੂਆਨਾ ਵਿਰੁੱਧ ਕਿਊ. ਜੀ. ਡੀ. ਓਪਨਿੰਗ ਵਿਚ ਮੈਚ ਦੀ ਸ਼ੁਰੂਆਤ ਕੀਤੀ। ਆਨੰਦ ਨੇ ਆਪਣੀ ਚੰਗੀ ਤਿਆਰੀ ਦਿਖਾਉਂਦੇ ਹੋਏ ਕਾਰੂਆਨਾ ਦੀ ਹਰ ਹਮਲਾਵਰ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ ਤੇ ਅੰਤ ਮੈਚ ਬਰਾਬਰੀ 'ਤੇ ਖਤਮ ਹੋਇਆ।

Gurdeep Singh

This news is Content Editor Gurdeep Singh